ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਭਾਸ਼ਣ ਦਿੱਤਾ। ਉਨ੍ਹਾਂ ਨੇ ਅੱਜ ਖਾਸਕਰ ਕਿਸਾਨਾਂ ਤੇ ਗਰੀਬਾਂ ਬਾਰੇ ਗੱਲ ਕੀਤੀ। ਜਾਣੋ ਉਨ੍ਹਾਂ ਦੇ ਭਾਸ਼ਨ ਦੀਆਂ 15 ਗੱਲਾਂ-


1: ਇਹ ਚੰਗਾ ਹੁੰਦਾ ਜੇਕਰ ਹਰ ਕਿਸੇ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਸੁਣਿਆਂ ਹੁੰਦਾ, ਲੋਕਤੰਤਰ ਦੀ ਇੱਜ਼ਤ ਹੋਰ ਵੀ ਵਧ ਜਾਂਦੀ ਪਰ ਰਾਸ਼ਟਰਪਤੀ ਦੇ ਭਾਸ਼ਣ ਦੀ ਤਾਕਤ ਇੰਨੀ ਸੀ ਕਿ ਨਾ ਸੁਣਨ ਤੋਂ ਬਾਅਦ ਵੀ ਗੱਲ ਪਹੁੰਚ ਗਈ।


2: ਅਸੀਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਦਾਖਲ ਹੋ ਰਹੇ ਹਾਂ, ਇਹ ਇੱਕ ਪ੍ਰੇਰਣਾਦਾਇਕ ਮੌਕਾ ਹੈ। ਅਸੀਂ ਜਿੱਥੇ ਵੀ ਹਾਂ, ਸਾਨੂੰ ਆਜ਼ਾਦੀ ਦਾ 75ਵਾਂ ਤਿਉਹਾਰ ਮਾਂ ਭਾਰਤ ਦੀ ਔਲਾਦ ਵਜੋਂ ਮਨਾਉਣਾ ਚਾਹੀਦਾ ਹੈ। ਦੁਨੀਆ ਨੇ ਭਾਰਤ ਪ੍ਰਤੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸੀ। ਵਿਸ਼ਵ ਬਹੁਤ ਚਿੰਤਤ ਸੀ ਕਿ ਜੇ ਭਾਰਤ ਆਪਣੇ ਆਪ ਨੂੰ ਕੋਰੋਨਾ ਮਹਾਮਾਰੀ ਵਿੱਚ ਪ੍ਰਬੰਧਿਤ ਨਹੀਂ ਕਰ ਸਕਿਆ, ਤਾਂ ਸਿਰਫ ਭਾਰਤ ਹੀ ਨਹੀਂ, ਸਮੁੱਚੀ ਮਨੁੱਖ ਜਾਤੀ ਲਈ ਵੱਡਾ ਸੰਕਟ ਆਵੇਗਾ, ਇਹ ਡਰ ਸਭ ਨੇ ਜ਼ਾਹਰ ਕੀਤਾ।


3: ਸੋਸ਼ਲ ਮੀਡੀਆ 'ਤੇ ਜ਼ਰੂਰ ਵੇਖਿਆ ਹੋਵੇਗਾ, ਇੱਕ ਬੁੱਢੀ ਮਾਂ ਫੁਟਪਾਥ 'ਤੇ ਇੱਕ ਛੋਟੀ ਜਿਹੀ ਝੌਂਪੜੀ ਦੇ ਬਾਹਰ ਬੈਠੀ ਦੀਵਾ ਜਗਾ ਰਹੀ ਹੈ ਤੇ ਭਾਰਤ ਦੇ ਸੁੱਖ ਦੀ ਕਾਮਨਾ ਕਰ ਰਹੀ ਹੈ। ਅਸੀਂ ਉਸ ਦਾ ਮਜ਼ਾਕ ਉਡਾ ਰਹੇ ਹਾਂ, ਉਸ ਭਾਵਨਾ ਦਾ ਮਖੌਲ ਉਡਾ ਰਹੇ ਹਾਂ!


4: ਹਾਂ, ਲੋਕਤੰਤਰ ਬਾਰੇ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਹਨ। ਮੈਨੂੰ ਯਕੀਨ ਨਹੀਂ ਹੁੰਦਾ ਕਿ ਜੋ ਗੱਲਾਂ ਦੱਸੀਆਂ ਗਈਆਂ ਦੇਸ਼ ਦਾ ਕੋਈ ਵੀ ਨਾਗਰਿਕ ਉਨ੍ਹਾਂ 'ਤੇ ਭਰੋਸਾ ਕਰੇਗਾ। ਭਾਰਤ ਦਾ ਲੋਕਤੰਤਰ ਅਜਿਹਾ ਨਹੀਂ ਹੈ, ਜਿਸ ਦੀ ਚਮੜੀ ਅਸੀਂ ਇਸ ਤਰੀਕੇ ਨਾਲ ਉਧੇੜ ਰਹੇ ਹਾਂ, ਸਾਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ।


5: ਸਾਡਾ ਲੋਕਤੰਤਰ ਕਿਸੇ ਵੀ ਤਰਾਂ ਪੱਛਮੀ ਸੰਸਥਾ ਨਹੀਂ ਹੈ। ਇਹ ਮਨੁੱਖੀ ਸੰਸਥਾ ਹੈ। ਭਾਰਤ ਦਾ ਇਤਿਹਾਸ ਲੋਕਤੰਤਰੀ ਸੰਸਥਾਵਾਂ ਦੀਆਂ ਉਦਾਹਰਣਾਂ ਨਾਲ ਭਰਿਆ ਹੈ। ਪੁਰਾਣੇ ਭਾਰਤ ਵਿਚ 81 ਗਣਰਾਜਾਂ ਦਾ ਵੇਰਵਾ ਮਿਲਦਾ ਹੈ।


6: ਕੋਰੋਨਾ ਦੌਰਾਨ ਦੁਨੀਆ ਦੇ ਲੋਕ ਨਿਵੇਸ਼ ਲਈ ਤਰਸ ਰਹੇ ਹਨ, ਪਰ ਭਾਰਤ ਵਿੱਚ ਰਿਕਾਰਡ ਨਿਵੇਸ਼ ਹੋ ਰਿਹਾ ਹੈ। ਤੱਥ ਦੱਸ ਰਹੇ ਹਨ ਕਿ ਬਹੁਤ ਸਾਰੇ ਦੇਸ਼ਾਂ ਦੀ ਆਰਥਿਕ ਸਥਿਤੀ ਭਿਆਨਕ ਹੈ ਜਦੋਂ ਕਿ ਦੁਨੀਆ ਭਾਰਤ ਵਿੱਚ ਦੋਹਰੇ ਅੰਕ ਦੇ ਵਾਧੇ ਦੀ ਭਵਿੱਖਬਾਣੀ ਕਰ ਰਿਹਾ ਹੈ।


7: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਿੱਧੇ ਤੌਰ 'ਤੇ ਕਿਸਾਨ ਦੇ ਖਾਤੇ ਵਿਚ ਮਦਦ ਪਹੁੰਚ ਰਹੀ ਹੈ। 10 ਕਰੋੜ ਕਿਸਾਨ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਇਸਦਾ ਲਾਭ ਮਿਲਿਆ ਹੈ। ਜੇ ਬੰਗਾਲ ਦੇ ਰਾਜਨੀਤੀ ਰਾਹ 'ਤੇ ਨਾ ਆਉਂਦੀ ਤਾਂ ਇਹ ਅੰਕੜਾ ਹੋਰ ਵੀ ਉੱਚਾ ਹੁੰਦਾ। ਹੁਣ ਤੱਕ 1 ਲੱਖ 15 ਹਜ਼ਾਰ ਕਰੋੜ ਰੁਪਏ ਕਿਸਾਨੀ ਦੇ ਖਾਤੇ ਵਿੱਚ ਭੇਜੇ ਜਾ ਚੁੱਕੇ ਹਨ।


8: ਸ਼ਰਦ ਪਵਾਰ, ਕਾਂਗਰਸ ਤੇ ਹਰ ਸਰਕਾਰ ਖੇਤੀ ਸੁਧਾਰਾਂ ਦੀ ਵਕਾਲਤ ਕੀਤੀ ਕੋਈ ਪਿੱਛੇ ਨਹੀਂ। ਮੈਂ ਹੈਰਾਨ ਹਾਂ ਕਿ ਅਚਾਨਕ ਯੂਟਰਨ ਲੈ ਗਿਆ। ਤੁਸੀਂ ਅੰਦੋਲਨ ਦੇ ਮੁੱਦਿਆਂ 'ਤੇ ਇਸ ਸਰਕਾਰ ਦਾ ਘਿਰਾਓ ਕਰਦੇ, ਪਰ ਇਸ ਦੇ ਨਾਲ ਹੀ ਕਿਸਾਨਾਂ ਨੂੰ ਕਹਿੰਦੇ ਕਿ ਜੇ ਤਬਦੀਲੀ ਬਹੁਤ ਮਹੱਤਵਪੂਰਨ ਹੈ, ਤਾਂ ਦੇਸ਼ ਅੱਗੇ ਵਧੇਗਾ।


9: ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਨਾਲ ਕੀ ਵਾਪਰਿਆ। ਦੇਸ਼ ਦੀ ਵੰਡ ਦੌਰਾਨ ਇਸਦਾ ਸਭ ਤੋਂ ਵੱਧ ਨੁਕਸਾਨ ਹੋਇਆ। ਇਹ 1984 ਦੇ ਦੰਗਿਆਂ ਦੌਰਾਨ ਸਭ ਤੋਂ ਵੱਧ ਰੋਇਆ। ਉਹ ਸਭ ਤੋਂ ਦੁਖਦਾਈ ਘਟਨਾਵਾਂ ਦਾ ਸ਼ਿਕਾਰ ਹੋਏ। ਜੰਮੂ-ਕਸ਼ਮੀਰ ਵਿੱਚ ਮਾਸੂਮਾਂ ਦਾ ਕਤਲ ਕੀਤਾ ਗਿਆ। ਹਥਿਆਰਾਂ ਦਾ ਵਪਾਰ ਉੱਤਰ ਪੂਰਬ ਵਿਚ ਹੁੰਦਾ ਸੀ। ਇਨ੍ਹਾਂ ਸਾਰਿਆਂ ਨੇ ਰਾਸ਼ਟਰ ਨੂੰ ਪ੍ਰਭਾਵਤ ਕੀਤਾ।


10: ਦੇਸ਼ ਤਰੱਕੀ ਕਰ ਰਿਹਾ ਹੈ ਅਤੇ ਅਸੀਂ ਐਫਡੀਆਈ ਬਾਰੇ ਗੱਲ ਕਰ ਰਹੇ ਹਾਂ, ਪਰ ਮੈਂ ਵੇਖ ਰਿਹਾ ਹਾਂ ਕਿ ਇੱਕ ਨਵਾਂ ਐਫਡੀਆਈ ਸਾਹਮਣੇ ਆਇਆ ਹੈ। ਸਾਨੂੰ ਇਸ ਨਵੀਂ ਐਫਡੀਆਈ ਤੋਂ ਦੇਸ਼ ਨੂੰ ਬਚਾਉਣਾ ਹੈ। ਸਾਨੂੰ ਸਿੱਧੇ ਵਿਦੇਸ਼ੀ ਨਿਵੇਸ਼ ਦੀ ਲੋੜ ਹੈ, ਪਰ ਨਵੀਂ ਐਫਡੀਆਈ 'ਵਿਦੇਸ਼ੀ ਵਿਨਾਸ਼ਕਾਰੀ ਵਿਚਾਰਧਾਰਾ' ਹੈ, ਸਾਨੂੰ ਇਸ ਤੋਂ ਖੁਦ ਨੂੰ ਬਚਾਉਣਾ ਹੋਵੇਗਾ।


11: ਇਸ ਦੇਸ਼ ਨੂੰ ਹਰ ਸਿੱਖ 'ਤੇ ਮਾਣ ਹੈ। ਉਨ੍ਹਾਂ ਨੇ ਇਸ ਦੇਸ਼ ਲਈ ਕੀ ਨਹੀਂ ਕੀਤਾ? ਜੋ ਵੀ ਸਨਮਾਨ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ ਉਹ ਹਮੇਸ਼ਾਂ ਘੱਟ ਰਹੇਗਾ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਪੰਜਾਬ ਵਿਚ ਬਿਤਾਏ। ਕੁਝ ਲੋਕਾਂ ਵਲੋਂ ਉਨ੍ਹਾਂ ਲਈ ਵਰਤੀ ਗਈ ਭਾਸ਼ਾ ਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਦੇ ਵੀ ਕੌਮ ਨੂੰ ਲਾਭ ਨਹੀਂ ਪਹੁੰਚਾ ਸਕਦੀਆਂ।


12: ਮਨਮੋਹਨ ਸਿੰਘ ਜੀ ਨੇ ਕਿਸਾਨ ਨੂੰ ਅਨਾਜ ਵੇਚਣ ਦੀ ਆਜ਼ਾਦੀ ਦੇਣ, ਭਾਰਤ ਨੂੰ ਇੱਕ ਖੇਤੀ ਬਾਜ਼ਾਰ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਇਹ ਉਹ ਕੰਮ ਹੈ ਜੋ ਅਸੀਂ ਕਰ ਰਹੇ ਹਾਂ। ਤੁਹਾਨੂੰ ਲੋਕਾਂ ਨੂੰ ਇਹ ਵੇਖ ਕੇ ਮਾਣ ਹੋਣਾ ਚਾਹੀਦਾ ਹੈ ਕਿ ਮਨਮੋਹਨ ਸਿੰਘ ਜੀ ਨੇ ਕਿਹਾ ਸੀ ਉਹ ਮੋਦੀ ਨੂੰ ਕਰਨਾ ਪੈ ਰਿਹਾ ਹੈ।


13: ਦੇਸ਼ ਵਿਚ ਇੱਕ ਨਵੀਂ ਹੋਂਦ ਆਈ ਹੈ 'ਅੰਦੋਲਨ ਜੀਵ'। ਜਿੱਥੇ ਵੀ ਕੋਈ ਵਿਰੋਧ ਹੁੰਦਾ ਹੈ, ਉਹ ਉੱਥੇ ਨਜ਼ਰ ਆਉਂਦੇ ਹਨ। ਚਾਹੇ ਇਹ ਅੰਦੋਲਨ ਵਕੀਲਾਂ, ਵਿਦਿਆਰਥੀਆਂ ਜਾਂ ਮਜ਼ਦੂਰਾਂ ਦਾ ਹੋਵੇ। ਉਹ ਅੰਦੋਲਨ ਤੋਂ ਬਗੈਰ ਨਹੀਂ ਰਹਿ ਸਕਦੇ, ਸਾਨੂੰ ਉਨ੍ਹਾਂ ਦੀ ਪਛਾਣ ਕਰਨੀ ਪਵੇਗੀ ਅਤੇ ਰਾਸ਼ਟਰ ਨੂੰ ਉਨ੍ਹਾਂ ਤੋਂ ਬਚਾਉਣਾ ਪਏਗਾ।


14: ਜਦੋਂ ਲੋਕਾਂ ਨੂੰ ਰਾਜਨੀਤਿਕ ਬਿਆਨ ਦੇਣ ਦਾ ਮੌਕਾ ਮਿਲਦਾ ਹੈ, ਉਨ੍ਹਾਂ ਦੇ ਸੂਬੇ 'ਚ ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਨੇ ਇਸ 'ਚ ਅੱਧਾ-ਅਧੂਰਾ ਕੁਝ ਨਾ ਕੁਝ ਕੀਤਾ ਹੁੰਦਾ ਹੈ।


15: ਦੁੱਧ ਦਾ ਉਤਪਾਦਨ ਕਿਸੇ ਬੰਧਨ ਵਿੱਚ ਨਹੀਂ ਬੰਨ੍ਹਿਆ ਹੋਇਆ। ਦੁੱਧ ਦੇ ਖੇਤਰ ਵਿੱਚ ਜਾਂ ਤਾਂ ਪ੍ਰਾਈਵੇਟ ਜਾਂ ਸਹਿਕਾਰੀ ਦੋਵੇਂ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ। ਪਸ਼ੂਪਾਲਨ ਵਰਗੀ ਆਜ਼ਾਦੀ ਅਨਾਜ ਅਤੇ ਦਾਲਾਂ ਪੈਦਾ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904