ਨਵੀਂ ਦਿੱਲੀ: ਲਾਲ ਕਿਲ੍ਹੇ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਲਈ ਡਿਪਲੋਮੈਟਾਂ, ਅਧਿਕਾਰੀਆਂ ਅਤੇ ਮੀਡੀਆ ਸ਼ਖਸੀਅਤਾਂ ਸਣੇ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਬੁਲਾਇਆ ਗਿਆ ਹੈ ਪ੍ਰੋਗਰਾਮ ਦੀ ਸ਼ਾਨ ਅਤੇ ਕੋਵਿਡ-19 ਪ੍ਰੋਟੋਕੋਲ ਦੇ ਸੰਤੁਲਨ ਨੂੰ ਮੱਦੇਨਜ਼ਰ ਰੱਖੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਤੀ।


ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋ ਮਹਿਮਾਨਾਂ ਵਿਚਾਲੇ “ਦੋ ਗ” ਦੀ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਲੂਟ ਗਾਰਡ ਪੇ ਕਰਨ ਵਾਲੇ ਮੈਂਬਰਾਂ ਨੂੰ ਵੱਖਰੀਆਂ ਰਿਹਾਇਸ਼ਾਂ ਵਿਚ ਰੱਖਿਆ ਗਿਆ ਹੈ।

ਮੰਤਰਾਲੇ ਨੇ ਕਿਹਾ, "ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਐਨਸੀਸੀ (ਨੈਨਲ ਕੈਡਿਟ ਕੋਰ) ਦੇ ਕੈਡੇਟਾਂ ਨੂੰ ਪ੍ਰੋਗਰਾਮ ਵੇਖਣ ਲਈ ਬੁਲਾਇਆ ਗਿਆ ਹੈ (ਛੋਟੇ ਸਕੂਲੀ ਬੱਚਿਆਂ ਦੀ ਥਾਂ) ਅਤੇ ਉਹ ਗਿਆਨਪੱ 'ਤੇ ਬੈਠਣਗੇ।"

ਗੈਲੇਂਟਰੀ ਐਵਾਰਡਸ ਦਾ ਹੋਇਆ ਐਲਾਨ, ਜੰਮੂ-ਕਸ਼ਮੀਰ ਪੁਲਿਸ ਨੇ ਮੱਲਿਆ ਪਹਿਲਾ ਸਥਾਨ

ਸਾਰੇ ਸੱਦੇ ਗਏ ਲੋਕਾਂ ਨੂੰ ਮਾਸਕ ਪਹਿਨਣ ਦੀ ਬੇਨਤੀ ਕੀਤੀ ਗਈ ਹੈ ਇਸ ਵਿਚ ਕਿਹਾ ਗਿਆ ਹੈ ਕਿ ਸਾਈਟ 'ਤੇ ਲੋਕਾਂ ਨੂੰ ਵੰਡਣ ਲਈ ਮਾਸਕ ਵੀ ਤਿਆਰ ਕੀਤੇ ਗਏ ਹਨ

ਸਾਰੇ ਐਂਟਰੀ ਪੁਆਇੰਟਸ 'ਤੇ ਸੱਦੇ ਗਏ ਲੋਕਾਂ ਦੀ ਥਰਮਲ ਸਕ੍ਰੀਨਿੰਗ ਦੀ ਯੋਜਨਾ ਬਣਾਈ ਗਈ ਹੈ ਨਾਲ ਹੀ ਲਾਲ ਕਿਲ੍ਹੇ ਦੇ ਅੰਦਰ ਅਤੇ ਬਾਹਰ ਸੈਨੇਟਾਇਜੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।

ਆਜ਼ਾਦੀ ਦਿਹਾੜੇ ਮੌਕੇ ਸੁੱਰਖਿਆ ਦੇ ਖਾਸ ਪ੍ਰਬੰਧ, ਜਾਣੋ ਸੁੱਰਖਿਆ ਰਿੰਗ ਤੇ ਟ੍ਰੈਫਿਕ ਬਦਲਾਅ ਬਾਰੇ

Independence Day 2020: ਜਾਣੋ ਲਾਲ ਕਿਲ੍ਹੇ ਬਾਰੇ ਜਿੱਥੇ ਪ੍ਰਧਾਨ ਮੰਤਰੀ ਹਰ ਸਾਲ ਲਹਿਰਾਉਂਦੇ ਤਿਰੰਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904