Independence Day 2021 Live: ਪੀਐਮ ਮੋਦੀ ਨੇ ਲਾਲਕਿਲ੍ਹਾ 'ਤੇ ਫਹਿਰਾਇਆ ਤਿਰੰਗਾ, ਦੇਸ਼ ਨੂੰ ਕਰ ਰਹੇ ਸੰਬੋਧਨ

ਪੀਐਮ ਮੋਦੀ ਨੇ ਲਾਲਕਿਲ੍ਹਾ 'ਤੇ ਤਿਰੰਗਾ ਫਹਿਰਾਇਆ। ਉਨ੍ਹਾਂ ਕਿਹਾ ਸਾਡਾ ਦੇਸ਼ ਨਹਿਰੂ-ਪਟੇਲ ਜਿਹੇ ਪੁਰਖਿਆਂ ਦਾ ਕਰਜ਼ਦਾਰ ਰਹੇਗਾ।

ਏਬੀਪੀ ਸਾਂਝਾ Last Updated: 15 Aug 2021 08:00 AM

ਪਿਛੋਕੜ

ਲਾਲ ਕਿਲ੍ਹਾ ਪਹੁੰਚੇ ਪੀਐਮ ਮੋਦੀਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਲ ਕਿਲ੍ਹਾ ਪਹੁੰਚ ਗਏ ਹਨ। ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ, ਅਜੇ ਭੱਟ, ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਤੇ...More

ਭਾਰਤ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਤੋਂ ਕੋਈ ਵੀ ਅੜਚਨ ਰੋਕ ਨਹੀਂ ਸਕਦੀ-ਮੋਦੀ

ਪੀਐਮ ਮੋਦੀ ਨੇ ਕਿਹਾ-21ਵੀਂ ਸਦੀ 'ਚ ਭਾਰਤ ਦੇ ਸੁਫ਼ਨਿਆਂ ਤੇ ਇੱਛਾਵਾਂ ਨੂੰ ਪੂਰਾ ਕਰਨ ਤੋਂ ਕੋਈ ਵੀ ਅੜਚਨ ਰੋਕ ਨਹੀਂ ਸਕਦੀ। ਸਾਡੀ ਤਕਾਤ ਸਾਡੀ ਇਕਜੁੱਟਤਾ ਹੈ। ਸਾਡੀ ਸ਼ਕਤੀ, ਰਾਸ਼ਟਰ ਪਹਿਲ, ਸਦਾ ਪਹਿਲ ਦੀ ਭਾਵਨਾ ਹੈ। ਇਹੀ ਸਮਾ ਹੈ, ਸਹੀ ਸਮਾਂ ਹੈ, ਭਾਰਤ ਦਾ ਅਨਮੋਲ ਸਮਾਂ ਹੈ। ਕੁਝ ਅਜਿਹਾ ਨਹੀਂ ਜੋ ਕਰ ਨਾ ਸਕੋ, ਕੁਝ ਅਜਿਹਾ ਨਹੀਂ ਜੋ ਪਾ ਨਾ ਸਕੋ, ਤੁਸੀਂ ਉੱਠ ਜਾਓ, ਜੁੱਟ ਜਾਓ, ਸਮਰੱਥਾ ਪਛਾਣੋ, ਫਰਜ਼ ਨੂੰ ਜਾਣੋ, ਭਾਰਤ ਦਾ ਇਹ ਅਨਮੋਲ ਸਮਾਂ ਹੈ, ਇਹੀ ਸਮਾ ਹੈ, ਸਹੀ ਸਮਾਂ ਹੈ।