Mallikarjun Kharge to be INDIA convenor: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵਿਰੋਧੀ ਗਠਜੋੜ 'ਇੰਡੀਆ' ਦਾ ਕੋਆਰਡੀਨੇਟਰ ਬਣਾਇਆ ਜਾ ਸਕਦਾ ਹੈ। ਗਠਜੋੜ ਦੇ ਸੂਤਰਾਂ ਨੇ ਮੰਗਲਵਾਰ (29 ਅਗਸਤ) ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ 'ਚ ਹੋਣ ਵਾਲੀ ਬੈਠਕ 'ਚ 'INDIA' ਗਠਜੋੜ ਦੇ ਕਨਵੀਨਰ ਵਜੋਂ ਮਲਿਕਾਰਜੁਨ ਖੜਗੇ (Mallikarjun Kharge) ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ।


ਹੋਰ ਪੜ੍ਹੋ : ਫਿਰੋਜ਼ਪੁਰ ਦੇ RSD ਕਾਲਜ ਦੀ ਮਾਨਤਾ ਰੱਦ, 3 ਪ੍ਰੋਫੈਸਰ ਕੱਢੇ ਜਾਣ ਤੋਂ ਬਾਅਦ ਵੜਿੰਗ ਨੇ ਦਿੱਤਾ ਸੀ ਧਰਨਾ, ਜਾਣੋ ਕਾਰਨ



 


ਹੋਰ ਪੜ੍ਹੋ : ਬੈਂਕਾਂ 'ਚ ਪਏ 35 ਹਜ਼ਾਰ ਕਰੋੜ ਰੁਪਏ ਲਾਵਾਰਿਸ! ਆਖਰ ਇਸ 'ਤੇ ਕਿਸ ਜਾ ਹੱਕ?


ਸੂਤਰਾਂ ਮੁਤਾਬਕ ਗਠਜੋੜ (INDIA Alliance) 'ਚ ਸ਼ਾਮਲ ਪਾਰਟੀਆਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਰਣਨੀਤੀ ਬਣਾਉਣ 'ਤੇ ਜ਼ੋਰ ਦੇ ਰਹੀਆਂ ਹਨ। ਮਲਿਕਾਰਜੁਨ ਖੜਗੇ ਦੇ ਰੂਪ ਵਿੱਚ ਗਠਜੋੜ ਦੇ ਕਨਵੀਨਰ ਦੇ ਅਹੁਦੇ ਲਈ ਉਨ੍ਹਾਂ ਕੋਲ ਸੀਨੀਅਰ ਦਲਿਤ ਚਿਹਰਾ ਹੈ ਜੋ ਇਸ ਦੀ ਅਗਵਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ (ਖੜਗੇ) ਦੇ ਲੰਮੇ ਸਿਆਸੀ ਤਜ਼ਰਬੇ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ।


ਕਿਆਸ ਲਗਾਏ ਜਾ ਰਹੇ ਹਨ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਕਨਵੀਨਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਨਿਤੀਸ਼ ਕੁਮਾਰ ਕਈ ਵਾਰ ਇਸ ਗੱਲ ਤੋਂ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਨੇ ਸੋਮਵਾਰ (28 ਅਗਸਤ) ਨੂੰ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ, ਅਸੀਂ ਸਿਰਫ ਲੋਕਾਂ ਨੂੰ ਇਕਜੁੱਟ ਕਰਨਾ ਚਾਹੁੰਦੇ ਹਾਂ।


ਹੋਰ ਪੜ੍ਹੋ :  ਕੇਂਦਰ ਸਰਕਾਰ ਵੱਲੋਂ ਰੱਖੜੀ ਮੌਕੇ ਵੱਡਾ ਤੋਹਫਾ! ਗੈਸ ਸਿਲੰਡਰ ਦੀਆਂ ਕੀਮਤਾਂ 'ਚ 200 ਰੁਪਏ ਕਟੌਤੀ


 


ਨੋਟ:  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ