ਪੜਚੋਲ ਕਰੋ
Advertisement
PNB ਘਪਲੇ ਦੇ ਮੁੱਖ ਮੁਲਜ਼ਮ ਮੇਹੁਲ ਚੌਕਸੀ 'ਤੇ ਸ਼ਿਕੰਜਾ ਕੱਸਿਆ
ਸੰਯੁਕਤ ਰਾਸ਼ਟਰ: ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਹਵਾਲੇ ਕਰਨ ਲਈ ਏਂਟੀਗੁਆ ਸਰਕਾਰ ਨੇ ਭਰੋਸਾ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਦੇ ਹਾਸ਼ੀਏ 'ਤੇ ਏਂਟੀਗੁਆ ਦੇ ਵਿਦੇਸ਼ ਮੰਤਰੀ ਇਪੀ ਚੇਟ ਗ੍ਰੀਨ ਨੇ ਮੇਹੁਲ ਚੌਕਸੀ ਬਾਰੇ ਭਾਰਤ ਦੀ ਪੂਰੀ ਮਦਦ ਦਾ ਭਰੋਸਾ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਹੈ ਕਿ ਬੁਧਵਾਰ ਨੂੰ ਏਂਟੀਗੁਆ ਦੇ ਵਿਦੇਸ਼ ਮੰਤਰੀ ਦੇ ਸੱਦੇ 'ਤੇ ਦੋਵਾਂ ਦੇਸ਼ਾਂ ਦਰਮਿਆਨ ਬੈਠਕ ਹੋਈ। ਇਸ ਬੈਠਕ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਏਂਟੀਗੁਆ ਦੇ ਵਿਦੇਸ਼ ਮੰਤਰੀ ਇਪੀ ਚੇਟ ਗ੍ਰੀਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਇਸ ਸਬੰਧੀ ਭਾਰਤ ਪਹਿਲਾਂ ਦੀ ਜ਼ਰੂਰੀ ਦਸਤਾਵੇਜ਼ ਤੇ ਸਪੁਰਦਗੀ ਦੀ ਅਪੀਲ ਕਰ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਬੀਤੀ ਤਿੰਨ ਅਗਸਤ ਨੂੰ ਹੀ ਮੇਹੁਲ ਚੌਕਸੀ ਦੀ ਸਪੁਰਦਗੀ ਲਈ ਏਂਟੀਗਾ ਸਰਕਾਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਸੀ। ਹਾਲਾਂਕਿ, ਇਸ ਮਾਮਲੇ ਵਿੱਚ ਤਕਰੀਬਨ ਡੇਢ ਮਹੀਨੇ ਬਾਅਦ ਵੀ ਨਾ ਤਾਂ ਏਂਟੀਗੁਆ ਸਰਕਾਰ ਨੇ ਮੇਹੁਲ ਚੌਕਸੀ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਨਾ ਹੀ ਉਸ ਨੂੰ ਭਾਰਤ ਹਵਾਲੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ। ਸੂਤਰਾਂ ਮੁਤਾਬਕ ਏਂਟੀਗੁਆ ਸਰਕਾਰ ਨੇ ਆਪਣੇ ਦੇਸ਼ ਦੀ ਕਾਨੂੰਨੀ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਹੋਇਆਂ ਭਾਰਤ ਨੂੰ ਕਿਹਾ ਕਿ ਅਦਾਲਤੀ ਕਾਰਵਾਈ ਪੂਰੀ ਹੋਣ 'ਤੇ ਸਰਕਾਰ ਇਸ ਕੇਸ ਵਿੱਚ ਪੂਰੀ ਮਦਦ ਕਰੇਗੀ।New York: External Affairs Minister Sushma Swaraj held a bilateral meeting with Foreign Affairs Minister of Antigua and Barbuda EP Chet Greene on Sept 26, on the sidelines of the #UNGA. The EAM took up the issue of extradition of #MehulChoksi during the meeting. pic.twitter.com/7qFyrPJiZw
— ANI (@ANI) September 26, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement