ਪੜਚੋਲ ਕਰੋ
Advertisement
ਭਾਰਤ ਨੇ ਆਸਟ੍ਰੇਲੀਆ ਖਿਲਾਫ ਐਲਾਨੀ ਟੀਮ, ਜਾਣੋ ਕਿਸ-ਕਿਸ ਨੂੰ ਮਿਲੀ ਥਾਂ
ਨਵੀਂ ਦਿੱਲੀ: ਆਸਟ੍ਰੇਲੀਆ ਖ਼ਿਲਾਫ ਮੈਲਬਰਨ ‘ਚ ਬੁੱਧਵਾਰ ਨੂੰ ਤੀਜਾ ਟੈਸਟ ਮੈਚ ਹੋਣਾ ਹੈ। ਇਸ ਦੀ ਟੀਮ ਦਾ ਐਲਾਨ ਭਾਰਤ ਨੇ ਕਰ ਦਿੱਤਾ ਹੈ। ਖ਼ਰਾਬ ਫਾਰਮ ਕਰਕੇ ਓਪਨਰ ਮੁਰਲੀ ਵਿਜੈ ਤੇ ਲੋਕੇਸ਼ ਰਾਹੁਲ ਨੂੰ ਟੀਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਜਦਕਿ ਇਸ ਵਾਰ ਟੈਸਟ ‘ਚ ਮਿਅੰਕ ਅਗਰਵਾਲ ਆਪਣਾ ਡੈਬਿਊ ਕਰਨ ਜਾ ਰਹੇ ਹਨ।
ਮਿਅੰਕ ਨਾਲ ਹਨੁਮਾ ਵਿਹਾਰੀ ਮੈਚ ਦੇ ਓਪਨਰ ਹੋਣਗੇ। ਦੋਵੇਂ ਟੀਮਾਂ ਫਿਲਹਾਲ ਟੈਸਟ ਸੀਰੀਜ਼ ‘ਚ 1-1 ਦੀ ਬਰਾਬਰੀ ‘ਤੇ ਹਨ। ਪਰਥ ‘ਚ ਹਾਰਨ ਮਗਰੋਂ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਪਿਛਲੇ ਕੁਝ ਮੈਚਾਂ ‘ਚ ਵਿਜੈ ਤੇ ਰਾਹੁਲ ਨਾਕਾਮ ਰਹੇ ਹਨ, ਪਰ ਮੈਨੇਜਮੈਂਟ ਉਨ੍ਹਾਂ ਦਾ ਪੂਰਾ ਸਾਥ ਦਵੇਗੀ। ਇਸ ਦੇ ਨਾਲ ਹੀ ਉਮੀਦ ਸੀ ਕਿ ਟੀਮ ‘ਚ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਬਾਹਰ ਕੀਤਾ ਜਾਵੇਗਾ।
ਐਡੀਲੇਟ ਟੈਸਟ ‘ਚ ਸੱਟ ਲੱਗਣ ਕਾਰਨ ਰੋਹਿਤ ਸ਼ਰਮਾ ਪਰਥ ਖੇਡ ਨਹੀਂ ਪਾਏ ਸੀ ਪਰ ਹੁਣ ਉਨ੍ਹਾਂ ਦੀ ਟੀਮ ‘ਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਜਡੇਜਾ ਵੀ ਆਪਣੇ ਮੋਢੇ ਦੀ ਸੱਟ ਤੋਂ ਬਾਅਦ ਫਿੱਟ ਹਨ ਜੋ ਇਸ ਦੌਰੇ ਦਾ ਪਹਿਲਾ ਮੈਚ ਖੇਡਣਗੇ।Tim Paine explains the change to Australia’s XI for the Boxing Day Test #AUSvIND pic.twitter.com/kJAWiMebFV
— cricket.com.au (@cricketcomau) December 25, 2018
ਭਾਰਤੀ ਟੀਮ ‘ਚ ਮਿੰਅਕ ਅਗਰਵਾਲ, ਹਨੁਮਾ ਵਿਹਾਰੀ, ਚਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕੀਆ ਰਹਾਣੇ, ਰੋਹਿਤ ਸ਼ਰਮਾ, ਰਿਸ਼ੀਭ ਪੰਤ (ਉਪ ਕਪਤਾਨ), ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਨੂੰ ਥਾਂ ਮਿਲੀ ਹੈ।India name Playing XI for 3rd Test: Virat Kohli (C), Ajinkya Rahane (VC), Mayank Agarwal, Hanuma Vihari, Cheteshwar Pujara, Rohit Sharma, Rishabh Pant (WK), Ravindra Jadeja, Mohammed Shami, Ishant Sharma, Jasprit Bumrah #TeamIndia #AUSvIND pic.twitter.com/DImj8BVTj5
— BCCI (@BCCI) December 24, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਦੇਸ਼
ਪੰਜਾਬ
Advertisement