ਪੜਚੋਲ ਕਰੋ

ਕੋਰੋਨਾ ਦੇ ਕਹਿਰ 'ਚ ਘਿਰੇ ਭਾਰਤ ਨੇ ਮੰਗੀ ਚੀਨ ਤੋਂ ਮਦਦ

ਕੋਰੋਨਾ ਦੇ ਕਹਿਰ ਵਿੱਚ ਘਿਰੇ ਭਾਰਤ ਨੇ ਆਖਰ ਗੁਆਂਢੀ ਮੁਲਕ ਚੀਨ ਤੋਂ ਮਦਦ ਮੰਗ ਲਈ ਹੈ। ਚੀਨ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਪਰ ਭਾਰਤ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਸੀ। ਹਾਲਾਤ ਵਿਗੜਦੇ ਵੇਖ ਆਖਰ ਭਾਰਤ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਚੀਨ ਤੋਂ ਮਦਦ ਮੰਗੀ ਹੈ।

ਪੇਈਚਿੰਗ: ਕੋਰੋਨਾ ਦੇ ਕਹਿਰ ਵਿੱਚ ਘਿਰੇ ਭਾਰਤ ਨੇ ਆਖਰ ਗੁਆਂਢੀ ਮੁਲਕ ਚੀਨ ਤੋਂ ਮਦਦ ਮੰਗ ਲਈ ਹੈ। ਚੀਨ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਪਰ ਭਾਰਤ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਸੀ। ਹਾਲਾਤ ਵਿਗੜਦੇ ਵੇਖ ਆਖਰ ਭਾਰਤ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਚੀਨ ਤੋਂ ਮਦਦ ਮੰਗੀ ਹੈ। ਭਾਰਤ ਦਾ ਕਹਿਣਾ ਹੈ ਕਿ ਚੀਨ ਭਾਰਤੀ ਕਾਰੋਬਾਰੀਆਂ ਵੱਲੋਂ ਚੀਨੀ ਉਤਪਾਦਕਾਂ ਤੋਂ ਖਰੀਦੀਆਂ ਜਾਣ ਵਾਲੀਆਂ ਜ਼ਰੂਰੀ ਮੈਡੀਕਲ ਵਸਤਾਂ ਦੀ ਕੀਮਤ ਘਟਾਉਣ ’ਚ ਮਦਦ ਕਰੇ। ਭਾਰਤ ਨੇ ਨਾਲ ਹੀ ਕਿਹਾ ਕਿ ਚੀਨ ਮੈਡੀਕਲ ਵਸਤਾਂ ਦੀ ਸਪਲਾਈ ਚੇਨ ਬਰਕਰਾਰ ਰੱਖਣ ਲਈ ਕਾਰਗੋ ਹਵਾਈ ਸੇਵਾ ਦੀ ਆਵਾਜਾਈ ਵੀ ਬਹਾਲ ਕਰੇ।

ਹਾਂਗਕਾਂਗ ’ਚ ਭਾਰਤੀ ਕੌਂਸਲ ਜਨਰਲ ਪ੍ਰਿਯੰਕਾ ਚੌਹਾਨ ਨੇ ਕਿਹਾ ਕਿ ਆਕਸੀਜਨ ਕੰਸਨਟਰੇਟਰਾਂ ਵਰਗੀ ਮੈਡੀਕਲ ਸਪਲਾਈ ਦੀਆਂ ਵੱਧਦੀਆਂ ਕੀਮਤਾਂ ਤੇ ਭਾਰਤ ਆਉਣ ਵਾਲੇ ਕਾਰਗੋ ਜਹਾਜ਼ਾਂ ਦੀ ਆਵਾਜਾਈ ਰੁਕਣ ਕਾਰਨ ਮੈਡੀਕਲ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਨਾਲ ਗੱਲਬਾਤ ਕਰਦਿਆਂ ਚੌਹਾਨ ਨੇ ਕਿਹਾ, ‘ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਸਮੇਂ ਸਾਡੀ ਜ਼ਰੂਰਤ ਇਹ ਹੈ ਕਿ ਸਪਲਾਈ ਚੇਨ ਖੁੱਲ੍ਹੀ ਰਹੇ ਅਤੇ ਉਤਪਾਦ ਕੀਮਤਾਂ ਸਥਿਰ ਰਹਿਣ।’


ਉਨ੍ਹਾਂ ਕਿਹਾ, ‘ਬੇਸ਼ਕ ਸਪਲਾਈ-ਮੰਗ ਦਾ ਥੋੜ੍ਹਾ ਦਬਾਅ ਹੈ ਪਰ ਉਤਪਾਦ ਕੀਮਤਾਂ ’ਚ ਕੁਝ ਸਥਿਰਤਾ ਤੇ ਭਵਿੱਖੀ ਕੀਮਤਾਂ ਬਾਰੇ ਕੋਈ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਸਰਕਾਰੀ ਪੱਧਰ ’ਤੇ ਹਮਾਇਤ ਤੇ ਕੋਸ਼ਿਸ਼ਾਂ ਵੀ ਦਿਖਾਈ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕੋਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਚੀਨੀ ਸਰਕਾਰ ਦਾ ਇਸ ਮਾਮਲੇ ’ਚ ਕਿੰਨਾ ਪ੍ਰਭਾਵ ਹੋ ਸਕਦਾ ਹੈ ਪਰ ਜੇਕਰ ਉਹ ਪ੍ਰਭਾਵ ਪਾ ਸਕਦੇ ਹਨ ਤਾਂ ਇਸ ਦਾ ਸਵਾਗਤ ਕੀਤਾ ਜਾਵੇਗਾ।

ਉਨ੍ਹਾਂ ਦੀਆਂ ਇਹ ਟਿੱਪਣੀਆਂ ਭਾਰਤ ਵੱਲੋਂ ਮੈਡੀਕਲ ਸਪਲਾਈ ਤੇ ਖਾਸ ਕਰਕੇ ਆਕਸੀਜਨ ਕੰਸਨਟਰੇਟਰਾਂ ਦੀ ਦਰਾਮਦ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਆਈ ਹੈ ਤਾਂ ਜੋ ਹਸਪਤਾਲਾਂ ’ਚ ਹੋ ਰਹੀ ਆਕਸੀਜਨ ਦੀ ਘਾਟ ਦੂਰ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਸਿਚੁਆਨ ਏਅਰਲਾਈਨਜ਼ ਨੇ ਭਾਰਤ ’ਚ ਕਰੋਨਾਵਾਇਰਸ ਦੀ ਸਥਿਤੀ ਦਾ ਹਵਾਲਾ ਦੇ ਕੇ 26 ਅਪਰੈਲ ਨੂੰ 15 ਦਿਨਾਂ ਲਈ ਸਾਰੀਆਂ ਕਾਰਗੋ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ। ਏਅਰਲਾਈਨਜ਼ ਨੇ ਬਾਅਦ ਵਿੱਚ ਹਾਲਾਤ ਦੀ ਸਮੀਖਿਆ ਕਰਕੇ ਫ਼ੈਸਲਾ ਲੈਣ ਦੀ ਗੱਲ ਕਹੀ ਸੀ ਪਰ ਉਸ ਨੇ ਅਜੇ ਤੱਕ ਅਜਿਹਾ ਕੁਝ ਨਹੀਂ ਕੀਤਾ ਹੈ।

ਸੰਘਾਈ ’ਚ ਫਰਾਈਟ ਫਾਰਵਾਰਡਰਜ਼ ਨੇ ਕਿਹਾ ਕਿ ਸਿਚੁਆਨ ਏਅਰਲਾਈਨਜ਼ ਨੇ ਚੌਂਗਕਿੰਗ ਤੇ ਸ਼ਿਆਨ ਤੋਂ 17 ਮਈ ਤੋਂ ਦਿੱਲੀ ਤੱਕ ਆਪਣੇ ਤਿੰਨ ਕਾਰਗੋ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਦਾ ਐਲਾਨ ਕੀਤਾ ਹੈ। ਮੌਜੂਦਾ ਸਮੇਂ ਭਾਰਤ ਦੀ ਸਪਾਈਸਜੈੱਟ ਤੇ ਬਲੂ ਡਾਰਟ ਸਮੇਤ ਹੋਰ ਹਵਾਈ ਸੇਵਾਵਾਂ ਵੱਲੋਂ ਮਾਲ ਲਿਆਂਦਾ ਜਾ ਰਿਹਾ ਹੈ। ਇਹ ਸੇਵਾਵਾਂ ਭਾਰਤ ਤੋਂ ਖਾਲੀ ਜਹਾਜ਼ ਲਿਜਾ ਕੇ ਚੀਨ ਤੋਂ ਮੈਡੀਕਲ ਸਪਲਾਈ ਲਿਆਉਂਦੀਆਂ ਹਨ।

ਟਾਪ ਹੈਡਲਾਈਨ

Political News: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਕੌਂਸਲਰ ਪਤਨੀ ਸਣੇ ਕਾਂਗਰਸ ਵਿੱਚ ਹੋਇਆ ਸ਼ਾਮਲ...
Political News: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਕੌਂਸਲਰ ਪਤਨੀ ਸਣੇ ਕਾਂਗਰਸ ਵਿੱਚ ਹੋਇਆ ਸ਼ਾਮਲ...
Salary Hike: ਮੁਲਾਜ਼ਮਾਂ ਲਈ ਦੀਵਾਲੀ ਦਾ ਤੋਹਫ਼ਾ, ਸੈਲਰੀ ਵਿੱਚ 5% ਦਾ ਹੋਇਆ ਵਾਧਾ, ਜਾਣੋ ਕਿੰਨਾ ਨੂੰ ਮਿਲੇਗਾ ਲਾਭ...
ਮੁਲਾਜ਼ਮਾਂ ਲਈ ਦੀਵਾਲੀ ਦਾ ਤੋਹਫ਼ਾ, ਸੈਲਰੀ ਵਿੱਚ 5% ਦਾ ਹੋਇਆ ਵਾਧਾ, ਜਾਣੋ ਕਿੰਨਾ ਨੂੰ ਮਿਲੇਗਾ ਲਾਭ...
IAS Officers Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 2 ਸੀਨੀਅਰ IAS ਅਫ਼ਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 2 ਸੀਨੀਅਰ IAS ਅਫ਼ਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਵੱਡੀ ਖ਼ਬਰ! ਟੈੱਕ ਮਹਿੰਦਰਾ ਦੇ ਏਸ਼ੀਆ ਹੈੱਡ ਦੀ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ
ਵੱਡੀ ਖ਼ਬਰ! ਟੈੱਕ ਮਹਿੰਦਰਾ ਦੇ ਏਸ਼ੀਆ ਹੈੱਡ ਦੀ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
Akali BJP Alliance: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Embed widget