ਪੜਚੋਲ ਕਰੋ
Advertisement
ਕਸ਼ਮੀਰ ਦੀ ਮੰਗ ਨੂੰ ਲੈ ਪਾਕਿਸਤਾਨ ਨੂੰ ਫੇਰ ‘UNSC’ 'ਚ ਝਾੜ
ਸੰਯੁਕਤ ਰਾਸ਼ਟਰ ਸੁਰੱਖਿਆ ਸੰਘ (UNSC) ‘ਚ ਅੰਤਰਾਸ਼ਟਰੀ ਸੁਲ੍ਹਾ ਪ੍ਰਕ੍ਰਿਆਵਾਂ ‘ਤੇ ਖੁੱਲ੍ਹੀ ਬਹਿਸ ਦੌਰਾਨ ਭਾਰਤ ਨੇ ਕਸ਼ਮੀਰ ‘ਤੇ ਇੱਕ ਵਾਰ ਫੇਰ ਪਾਕਿਸਤਾਨ ਨੂੰ ਝਾੜ ਪਾਈ ਹੈ। ਪਾਕਿਸਤਾਨ ਨੇ ਖੁੱਲ੍ਹੀ ਬਹਿਸ ਦੌਰਾਨ ਕਸ਼ਮੀਰ ਮੁੱਦਾ ਚੁੱਕਿਆ ਸੀ।
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੁਰੱਖਿਆ ਸੰਘ (UNSC) ‘ਚ ਅੰਤਰਾਸ਼ਟਰੀ ਸੁਲ੍ਹਾ ਪ੍ਰਕ੍ਰਿਆਵਾਂ ‘ਤੇ ਖੁੱਲ੍ਹੀ ਬਹਿਸ ਦੌਰਾਨ ਭਾਰਤ ਨੇ ਕਸ਼ਮੀਰ ‘ਤੇ ਇੱਕ ਵਾਰ ਫੇਰ ਪਾਕਿਸਤਾਨ ਨੂੰ ਝਾੜ ਪਾਈ ਹੈ। ਪਾਕਿਸਤਾਨ ਨੇ ਖੁੱਲ੍ਹੀ ਬਹਿਸ ਦੌਰਾਨ ਕਸ਼ਮੀਰ ਮੁੱਦਾ ਚੁੱਕਿਆ ਸੀ।
ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਉੱਪ ਸਥਾਈ ਨੁਮਾਇੰਦੇ ਨਾਗਰਾਜ ਨਾਇਡੂ ਨੇ ਬਹਿਸ ਦੌਰਾਨ ਆਪਣੇ ਸੰਬੋਧਨ ‘ਚ ਪਾਕਿਸਤਾਨ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਭਾਰਤ, ਪਾਕਿਸਤਾਨ ਦੇ ਬਿਆਨ ‘ਤੇ ਇਤਰਾਜ਼ ਦਰਜ ਕਰਦਾ ਹੈ ਕਿਉਂਕਿ ਕਸ਼ਮੀਰ, ਭਾਰਤ ਦਾ ਅਟੁੱਟ ਹਿੱਸਾ ਹੈ ਤੇ ਕਿਸੇ ਦੇਸ਼ ਨੂੰ ਇਸ ਮੁੱਦੇ ‘ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ।
ਭਾਰਤ ਨੇ ਨਾਲ ਹੀ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਮੁੱਦਿਆਂ ‘ਚ ਸੁਲ੍ਹਾ ਦੀ ਤਮਾਮ ਕੋਸ਼ਿਸ਼ਾਂ ‘ਚ ਕਾਮਯਾਬੀ ਮਿਲ ਸਕਦੀ ਹੈ ਪਰ ਸੰਯੁਕਤ ਰਾਸ਼ਟਰ ਸਿਰਫ ਚਰਚਾਵਾਂ ਤੋਂ ਵੱਖ ਕੁਝ ਕਾਰਵਾਈ ਵੀ ਕਰੇ।
ਦੱਸ ਦਈਏ ਕਿ ਪਾਕਿਸਾਨ, ਭਾਰਤ ਖਿਲਾਫ ਹਮੇਸ਼ਾ ਤੋਂ ਝੂਠ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਸਾਲ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਅੰਦਰੂਨੀ ਮਸਲਿਆਂ ‘ਚ ਦਖਲ ਦੇਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ।Delivering India‘s National Statement at the UN Security Council Open Debate on “The role of reconciliation in maintaining international peace and security”. Full statement at https://t.co/1Iquwb0Xpy pic.twitter.com/jAe15dGtNk
— Nagaraj Naidu IFS (@NagNaidu08) November 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement