ਪੜਚੋਲ ਕਰੋ
Advertisement
India-China Standoff: ਮਈ ਵਿੱਚ ਚੀਨੀ ਹਰਕਤਾਂ ਵਧੀਆਂ, ਰੱਖਿਆ ਮੰਤਰਾਲੇ ਨੇ ਦਸਤਾਵੇਜ਼ ਅਪਲੋਡ ਕਰਕੇ ਹਟਾਏ
ਰੱਖਿਆ ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਦਸਤਾਵੇਜ਼ ਅਪਲੋਡ ਕਰ ਕੇ ਡਿਲੀਟ ਕਰ ਦਿੱਤੇ, ਜਿਸ ਮੁਤਾਬਕ ਲੱਦਾਖ ਦੇ ਕਈ ਇਲਾਕਿਆਂ 'ਚ ਚੀਨ ਵੱਲੋਂ ਹਮਲਾਵਰ ਹਰਕਤਾਂ ਵਧੀਆਂ ਹਨ। ਮਈ ਤੋਂ ਚੀਨ ਲਗਾਤਾਰ ਐਲਏਸੀ 'ਤੇ ਆਪਣੇ ਕਬਜ਼ਿਆਂ ਨੂੰ ਵਧਾ ਰਿਹਾ ਹੈ, ਖ਼ਾਸਕਰ ਗੈਲਵਨ ਵੈਲੀ ਪੈਨਗੋਂਗ ਤੱਸੋ ਗੋਗਰਾ ਹੌਟ ਸਪਰਿੰਗ ਵਰਗੇ ਖੇਤਰਾਂ ਵਿੱਚ।
ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਚੀਨ ਨਾਲ ਹੋਏ ਵਿਵਾਦ ਦੇ ਵਿਚਕਾਰ ਰੱਖਿਆ ਮੰਤਰਾਲੇ ਨੇ ਮੰਨਿਆ ਹੈ ਕਿ ਮਈ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਘੁਸਪੈਠ ਕੀਤੀ ਸੀ। ਮੰਤਰਾਲੇ ਨੇ ਕਿਹਾ ਹੈ ਕਿ ਗੈਲਵਾਨ ਵੈਲੀ ਵਿੱਚ ਚੀਨੀ ਫੌਜ ਦੀ ਹਮਲਾਵਰ ਨੀਤੀ 5 ਮਈ ਤੋਂ ਬਾਅਦ ਵਧੀ ਹੈ। ਹਾਲਾਂਕਿ, ਭਾਰਤੀ ਫੌਜ ਨੇ ਚੀਨ ਦੀ ਹਰ ਹਰਕਤ ਦਾ ਢੁਕਵਾਂ ਜਵਾਬ ਦਿੱਤਾ। ਰੱਖਿਆ ਮੰਤਰਾਲੇ ਨੇ ਇਹ ਦਸਤਾਵੇਜ਼ ਜਾਰੀ ਕਰ ਪਹਿਲਾਂ ਮੰਨਿਆ ਕਿ ਚੀਨ ਨੇ ਮਈ ਤੋਂ ਕਬਜ਼ੇ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਵੈਬਸਾਈਟ ਤੋਂ ਦਸਤਾਵੇਜ਼ ਨੂੰ ਹਟਾ ਦਿੱਤਾ।
ਰੱਖਿਆ ਮੰਤਰਾਲੇ ਦੇ ਦਸਤਾਵੇਜ਼ ਵਿੱਚ ਕਿਹਾ ਗਿਆ ਸੀ ਕਿ ਅਸਲ ਕੰਟਰੋਲ ਰੇਖਾ ਉਪਰ ਤੇ ਖ਼ਾਸਕਰ ਗੈਲਵਾਨ ਘਾਟੀ ਵਿੱਚ 5 ਮਈ, 2020 ਤੋਂ ਚੀਨ ਦੀਆਂ ਹਮਲਾਵਰ ਹਰਕਤਾਂ ਵਿੱਚ ਵਾਧਾ ਹੋ ਰਿਹਾ ਹੈ। ਚੀਨੀ ਫੌਜ 17 ਮਈ ਨੂੰ ਕੁਗਰਾਂਗ ਦਰ੍ਹਾ, ਗੋਗਰਾ ਤੇ ਪੈਨਗੋਂਗ ਤਸੋ ਝੀਲ ਦੇ ਉੱਤਰੀ ਤੱਟ 'ਤੇ ਚਲੇ ਗਏ।
ਦੱਸ ਦੇਈਏ ਕਿ ਸਰਹੱਦੀ ਵਿਵਾਦ ਦੇ ਵਿਚਕਾਰ ਦੋਵੇਂ ਦੇਸ਼ ਇਸ ਮਾਮਲੇ ਨੂੰ ਸੁਲਝਾਉਣ ਲਈ ਸੈਨਿਕ ਗੱਲਬਾਤ ਕਰ ਰਹੇ ਹਨ। ਇਸ ਤਹਿਤ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਐਤਵਾਰ ਨੂੰ ਭਾਰਤ ਤੇ ਚੀਨ ਵਿਚਾਲੇ 5ਵੇਂ ਦੌਰ ਦੀ ਗੱਲਬਾਤ ਹੋਈ, ਜੋ ਬੇਨਤੀਜਾ ਰਹੀ। ਸਗੋਂ ਚੀਨ ਨੇ ਭਾਰਤ ਨੂੰ ਭਾਰਤੀ ਧਰਤੀ ਤੋਂ ਉਲਟ ਜਾਣ ਲਈ ਕਿਹਾ ਹੈ। ਇਹ ਜਾਣਿਆ ਜਾਂਦਾ ਹੈ ਕਿ ਹੁਣ ਚੀਨ ਨੇ ਭਾਰਤ ਨੂੰ ਪੈਨਗੋਂਗ ਤਸੋ ਤੋਂ ਪਿੱਛੇ ਹਟਣ ਲਈ ਕਿਹਾ ਹੈ। ਭਾਰਤ ਨੇ ਚੀਨੀ ਦੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਚੀਨ ਨੇ ਭਾਰਤ ਨੂੰ ਫਿੰਗਰ 4 ਤੋਂ ਪਿੱਛੇ ਹਟਣ ਲਈ ਵੀ ਕਿਹਾ ਹੈ, ਜਦੋਂਕਿ ਭਾਰਤ ਫਿੰਗਰ 8 ਤਕ ਪੈਟਰੋਲ ਕਰਦਾ ਸੀ ਤੇ ਭਾਰਤ ਫਿੰਗਰ 8 ਨੂੰ ਐਲਏਸੀ ਮੰਨਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Chinese aggression has been increasing along the LAC & more particularly in Galwan Valley since 5th May 2020. Chinese side transgressed into the areas of Kugrang Nala, Gogra and north bank of Pangong Tso lake on May 17 –18 2020: Defence Ministry on its major activities in June pic.twitter.com/YG9rbp7C89
— ANI (@ANI) August 6, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement