ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਡੀਜੀਸੀਏ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਸਸਪੈਂਸ਼ਨ 31 ਮਈ, 2021 ਤੱ ਵਧਾ ਦਿੱਤੀ ਗਈ ਹੈ। ਇਹ ਪਾਬੰਦੀ ਕੌਮਾਂਰੀ ਆਲ ਕਾਰਗੋ ਆਪਰੇਸ਼ਨ ਤੇ ਉਡਾਣਾਂ (ਮਾਲ ਵਾਹਕ ਹਵਾਈ ਜਹਾਜ਼ਾਂ) ਉੱਤੇ ਲਾਗੂ ਨਹੀਂ ਹੋਵੇਗੀ। ਇਸ ਦੇ ਨਾਲ ਹੀ ਲੋਡ ਪੈਣ ’ਤੇ ਕੁਝ ਕੌਮਾਂਤਰੀ ਰੂਟਸ ਉੱਤੇ ਸਬੰਧਤ ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ ਉਡਾਣਾਂ ਚਲਾਈਆਂ ਵੀ ਜਾ ਸਕਦੀਆਂ ਹਨ।


ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (DGCA) ਨੇ ਹੁਕਮ ਜਾਰੀ ਕੀਤਾ ਹੈ ਕਿ 31 ਮਈ, 2021 ਦੀ ਰਾਤ 11:59 ਵਜੇ (ਭਾਰਤੀ ਸਮਾਂ) ਤੱਕ ਤੈਅ ਅੰਤਰਰਾਸ਼ਟਰੀ ਕਮਰਸ਼ੀਅਲ ਯਾਤਰੀ ਸੇਵਾਵਾਂ ਮੁਲਤਵੀ ਰਹਿਣਗੀਆਂ। ਨਿਰਧਾਰਤ ਕੌਮਾਂਤਰੀ ਉਡਾਣਾਂ ਨੂੰ ਸਮਰੱਥ ਅਧਿਕਾਰੀ ਵੱਲੋਂ ਚੋਣਵੇ ਰੂਟਾਂ ਉੱਤੇ ਮਾਮਲੇ ਦੇ ਆਧਾਰ ਉੱਤੇ ਇਜਾਜ਼ਤ ਦਿੱਤੀ ਜਾ ਸਕਦੀ ਹੈ।


ਪਿਛਲੇ ਵਰ੍ਹੇ ਕੋਰੋਨਾ ਮਹਾਮਾਰੀ ਦੀ ਪਹਿਲੀ ਮਹਾਮਾਰੀ ਦੀ ਲਹਿਰ ਦੌਰਾਨ ਲੱਗੇ ਲੌਕਡਾਊਨ ਤੋਂ ਬਾਅਦ ਉਡਾਣਾਂ ਦਾ ਸੰਚਾਲਨ ਬੰਦ ਹੋ ਗਿਆ ਸੀ ਤੇ ਲਗਭਗ ਦੋ ਮਹੀਨੇ ਬਾਅਦ ਫਿਰ ਸ਼ੁਰੂ ਹੋਇਆ। ਤਦ ਹਵਾਬਾਜ਼ੀ ਅਥਾਰਟੀ ਨੇ ਏਅਰ ਫ਼ੇਅਰ ਕੈਪ ਲਾ ਦਿੱਤੀ ਸੀ। ਫ਼ਰਵਰੀ ਮਹੀਨੇ DGCA ਨੇ ਘੱਟੋ-ਘੱਟ ਪ੍ਰਾਈਸ ਬੈਂਡ ਉੱਤੇ 10 ਫ਼ੀ ਸਦੀ ਤੇ ਵੱਧ ਤੋਂ ਵੱਧ ਪ੍ਰਾਈਸ ਬੈਂਡ ਉੱਤੇ 30 ਫ਼ੀ ਸਦੀ ਦੀ ਲਿਮਟ ਵਧਾ ਦਿੱਤੀ ਸੀ।


ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ ਹੁਣ ਤੱਕ ਦੇ ਸਭ ਤੋਂ ਵੱਧ 3 ਲੱਖ 86 ਹਜ਼ਾਰ 452 ਨਵੇਂ ਮਾਮਲੇ ਸਾਹਮਣੇ ਆਏ ਹਨ; ਜਿਸ ਤੋਂ ਬਾਅਦ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 87 ਲੱਖ 62 ਹਜਾਰ 976 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਇਸ ਵੇਲੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 31 ਲੱਖ ਨੂੰ ਪਾਰ ਕਰ ਗਈ ਹੈ।


ਅੰਕੜਿਆਂ ਮੁਤਾਬਕ 3,498 ਤੇ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਲਾਗ ਕਾਰਣ ਹੁਣ ਤੱਕ ਦਮ ਤੋੜ ਚੁੱਕੇ ਲੋਕਾਂ ਦੀ ਕੁੱਲ ਗਿਣਤੀ ਵਧ ਕੇ 2 ਲੱਖ 8 ਹਜ਼ਾਰ 330 ਹੋ ਗਈ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਇਹ ਗਿਣਤੀ ਵਧ ਕੇ 31 ਲੱਖ, 70 ਹਜ਼ਾਰ 228 ਹੋ ਗਈ ਹੈ, ਜੋ ਲਾਗ ਤੋਂ ਹੁਣ ਤੱਕ ਦੇ ਕੁੱਲ ਪੀੜਤਾਂ ਦਾ 16.90 ਫ਼ੀਸਦੀ ਹੈ। ਲੋਕਾਂ ਦੇ ਠੀਕ ਹੋਣ ਦੀ ਦਰ ਡਿੱਗ ਕੇ 81.99 ਫ਼ੀਸਦੀ ਹੋ ਗਈ ਹੈ।


ਇਹ ਵੀ ਪੜ੍ਹੋ: 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ, ਕੋਰੋਨਾ ਕਰਕੇ ਰੂਟ ਸੀਮਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904