(Source: ECI/ABP News)
India Gate 'ਤੇ ਕਿਉਂ ਨਹੀਂ ਚੱਲੇਗੀ Amar Jawan Jyoti, Congress ਦੇ ਇਲਜ਼ਾਮਾਂ ਮਗਰੋਂ Modi ਸਰਕਾਰ ਨੇ ਦਿੱਤੀ ਸਫਾਈ
Amar Jawan Jyoti Row: ਅਮਰ ਜਵਾਨ ਜੋਤੀ ਦੀ ਲੌਅ ਨੂੰ ਲੈ ਕੇ ਹੋਏ ਵਿਵਾਦ 'ਤੇ ਹੁਣ ਕੇਂਦਰ ਸਰਕਾਰ ਨੇ ਸਫਾਈ ਦਿੱਤੀ ਹੈ। ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਤਰ੍ਹਾਂ-ਤਰ੍ਹਾਂ ਦੀਆਂ ਗਲਤ ਧਾਰਨਾਵਾਂ ਫੈਲ ਰਹੀਆਂ ਹਨ
![India Gate 'ਤੇ ਕਿਉਂ ਨਹੀਂ ਚੱਲੇਗੀ Amar Jawan Jyoti, Congress ਦੇ ਇਲਜ਼ਾਮਾਂ ਮਗਰੋਂ Modi ਸਰਕਾਰ ਨੇ ਦਿੱਤੀ ਸਫਾਈ India gate Amar Jawan Jyoti row modi government clarification India Gate 'ਤੇ ਕਿਉਂ ਨਹੀਂ ਚੱਲੇਗੀ Amar Jawan Jyoti, Congress ਦੇ ਇਲਜ਼ਾਮਾਂ ਮਗਰੋਂ Modi ਸਰਕਾਰ ਨੇ ਦਿੱਤੀ ਸਫਾਈ](https://feeds.abplive.com/onecms/images/uploaded-images/2022/01/21/1d3a00e99a88c0747d42fc7d7f501eeb_original.webp?impolicy=abp_cdn&imwidth=1200&height=675)
Amar Jawan Jyoti Row: ਅਮਰ ਜਵਾਨ ਜੋਤੀ ਦੀ ਲੌਅ ਨੂੰ ਲੈ ਕੇ ਹੋਏ ਵਿਵਾਦ 'ਤੇ ਹੁਣ ਕੇਂਦਰ ਸਰਕਾਰ ਨੇ ਸਫਾਈ ਦਿੱਤੀ ਹੈ। ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਤਰ੍ਹਾਂ-ਤਰ੍ਹਾਂ ਦੀਆਂ ਗਲਤ ਧਾਰਨਾਵਾਂ ਫੈਲ ਰਹੀਆਂ ਹਨ, ਇਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਹੁਣ ਸਰਕਾਰ ਨੇ ਇਸ 'ਤੇ ਤੱਥਾਂ ਨੂੰ ਸਾਹਮਣੇ ਰੱਖਿਆ ਹੈ। ਸਰਕਾਰ ਨੇ ਕਿਹਾ ਹੈ ਕਿ ਅਮਰ ਜੀਵਨ ਜੋਤੀ ਦੀ ਲੌਅ ਬੁੱਝ ਨਹੀਂ ਰਹੀ। ਇਸ ਨੂੰ ਕੌਮੀ ਯੁੱਧ 'ਚ ਜਲਣ ਵਾਲੀ ਜੋਤੀ 'ਚ ਵਿਲੀਨ ਕੀਤਾ ਜਾ ਰਿਹਾ ਹੈ। ਹੁਣ ਇਹ ਜਵਾਲਾ ਰਾਸ਼ਟਰੀ ਯੁੱਧ ਸਮਾਰਕ 'ਚ ਜਲੇਗੀ।
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਦਿੱਲੀ 'ਚ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, 'ਬਹੁਤ ਦੁਖ ਦੀ ਗੱਲ ਹੈ ਕਿ ਸਾਡੇ ਵੀਰ ਜਵਾਨਾਂ ਲਈ ਜੋ ਅਮਰ ਜੋਤੀ ਬਲਦੀ ਸੀ, ਉਸ ਨੂੰ ਅੱਜ ਬੁਝਾ ਦਿੱਤਾ ਜਾਵੇਗਾ। ਕੁਝ ਲੋਕ ਦੇਸ਼ਪ੍ਰੇਮ ਤੇ ਬਲੀਦਾਨ ਨਹੀਂ ਸਮਝ ਸਕਦੇ-ਕੋਈ ਗੱਲ ਨਹੀਂ... ਅਸੀਂ ਆਪਣੇ ਸੈਨਿਕਾਂ ਲਈ ਅਮਰ ਜਵਾਨ ਜੋਤੀ ਇੱਕ ਵਾਰ ਫਿਰ ਜਲਾਵਾਂਗੇ।
बहुत दुख की बात है कि हमारे वीर जवानों के लिए जो अमर ज्योति जलती थी, उसे आज बुझा दिया जाएगा।
— Rahul Gandhi (@RahulGandhi) January 21, 2022
कुछ लोग देशप्रेम व बलिदान नहीं समझ सकते- कोई बात नहीं…
हम अपने सैनिकों के लिए अमर जवान ज्योति एक बार फिर जलाएँगे!
ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ, ਵਿਡੰਬਨਾ ਇਹ ਹੈ ਕਿ ਜਿਨ੍ਹਾਂ ਨੇ 7 ਦਹਾਕਿਆਂ ਤੱਕ ਰਾਸ਼ਟਰੀ ਯੁੱਧ ਸਮਾਰਕ ਨਹੀਂ ਬਣਵਾਇਆ, ਉਹ ਹੁਣ ਸਾਡੇ ਸ਼ਹੀਦਾਂ ਨੂੰ ਸਥਾਈ ਤੇ ਉਚਿਤ ਸ਼ਰਧਾਂਜਲੀ ਦੇਣ 'ਤੇ ਹੰਗਾਮਾ ਕਰ ਰਹੇ ਹਨ।
ਇਹ ਵੀ ਪੜ੍ਹੋ: Global Leader Approval Rating: ਪ੍ਰਧਾਨ ਮੰਤਰੀ ਮੋਦੀ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਅ ਨੇਤਾ, ਗਲੋਬਲ ਸਰਵੇ 'ਚ ਬਾਇਡਨ ਵਰਗੇ ਦਿੱਗਜਾਂ ਨੂੰ ਪਛਾੜਿਆ
ਗੌਰਤਲਬ ਹੈ ਕਿ ਅਮਰ ਜਵਾਨ ਜੋਤੀ ਦੀ ਲੌਅ ਨੇ 1971 ਤੇ ਹੋਰ ਯੁੱਧਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਪਰ ਇਸ ਦਾ ਕੋਈ ਨਾਮ-ਪਤਾ ਮੌਜੂਦ ਨਹੀਂ ਹੈ। ਇੰਡੀਆ ਗੇਟ 'ਤੇ ਲਿਖੇ ਨਾਮ ਸਿਰਫ ਕੁਝ ਸ਼ਹੀਦਾਂ ਦੇ ਹਨ, ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਤੇ ਐਂਗਲੋ-ਅਫਗਾਨ ਯੁੱਧ 'ਚ ਅੰਗ੍ਰੇਜ਼ਾਂ ਲਈ ਲੜਾਈ ਲੜੀ ਸੀ ਤੇ ਇਸ ਤਰ੍ਹਾਂ ਇਹ ਸਾਡੇ Colonial ਭੂਤਕਾਲ ਦਾ ਪ੍ਰਤੀਕ ਹੈ।
ਲੋਕ ਰਣਭੂਮੀ ਨੂੰ ਨਿਸ਼ਾਨਾ ਬਣਾਉਣਾ ਦਿੱਲੀ 'ਚੰਡੀਗੱਟ 'ਤੇ ਲਿਅ ਅਮਰਿੰਗ ਵਿਗਿਆਨ ਕੋਂਕੀ ਨਕਾਸ਼ੀ ਕਰਦਾ ਹੈ। ਨੇ ਲਿਖਿਆ, ''ਬਹੁਤ ਦੁਖ ਦੀ ਗੱਲ ਇਹ ਹੈ ਕਿ ਸਾਡੇ ਵੀਰ ਲਿਵੀਆਂ ਲਈ ਅਮਰ ਜੋਤੀ ਜਲਦੀ ਸੀ, ਉਹ ਅੱਜ ਬੁਝਾਏਗਾ। ਇਕ ਵਾਰ ਲੋਕ ਰਾਜ ਪ੍ਰਰੇ ਅਤੇ ਬਲਿਦਾਨ ਸਮਝ ਨਹੀਂ ਸਕਦੇ-ਕੋਈ ਗੱਲ... ਸਾਡੇ ਸਾਡੇ ਆਪਸਿਕ ਲੋਕਾਂ ਲਈ ਜੀਵਨ ਜੋਤਿ ਫਿਰ ਜਲਾਏਂਗੇ।''
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)