ਪਾਕਿਸਤਾਨ ਦੀ ਕਾਇਰਾਨਾ ਹਰਕਤ ਦਾ ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ, 6 ਪਾਕਿਸਤਾਨੀ ਏਅਰਬੇਸ ਕੀਤੇ ਤਬਾਹ
ਪਾਕਿਸਤਾਨ ਵੱਲੋਂ ਜਾਣਬੁੱਝ ਕੇ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਭਾਰਤੀ ਫੌਜ ਨੇ ਵੀ ਚੋਣਵੇਂ ਤੌਰ 'ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਵਿੱਚ ਰਫੀਕੀ, ਚੱਕਲਾਲਾ, ਰਹੀਮਯਾਰ ਖਾਨ, ਮੁਰੀਦ, ਸੁੱਕਰ ਤੇ ਚੂਨੀਆ ਸਥਿਤ ਪਾਕਿਸਤਾਨੀ ਫੌਜੀ ਠਿਕਾਣਿਆਂ 'ਤੇ ਹਮਲਾ ਕੀਤਾ ਗਿਆ।

War Against Terror: ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਉਸਦੇ ਤਿੰਨ ਏਅਰਬੇਸਾਂ 'ਤੇ ਮਿਜ਼ਾਈਲ ਹਮਲੇ ਕੀਤੇ ਹਨ। ਪਾਕਿਸਤਾਨੀ ਫੌਜ ਦੇ ਇਸ ਦਾਅਵੇ 'ਤੇ ਭਾਰਤ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਪੂਰੀ ਪੱਛਮੀ ਸਰਹੱਦ 'ਤੇ ਆਪਣੀਆਂ ਹਮਲਾਵਰ ਗਤੀਵਿਧੀਆਂ ਜਾਰੀ ਰੱਖੀਆਂ। ਇਸ ਵਿੱਚ ਡਰੋਨ ਤੇ ਹੋਰ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਭਾਰਤੀ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ।
ਕੰਟਰੋਲ ਰੇਖਾ 'ਤੇ ਭਾਰੀ ਕੈਲੀਬਰ ਤੇ ਡਰੋਨ ਹਥਿਆਰਾਂ ਨਾਲ ਵੀ ਗੋਲੀਬਾਰੀ ਕੀਤੀ ਗਈ। ਸ਼੍ਰੀਨਗਰ ਤੋਂ ਨਲੀਆ ਤੱਕ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ 26 ਤੋਂ ਵੱਧ ਥਾਵਾਂ 'ਤੇ ਹਵਾਈ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਭਾਰਤੀ ਹਥਿਆਰਬੰਦ ਸੈਨਾਵਾਂ ਨੇ ਜ਼ਿਆਦਾਤਰ ਖਤਰਿਆਂ ਨੂੰ ਬੇਅਸਰ ਕਰ ਦਿੱਤਾ। ਇਸ ਦੇ ਬਾਵਜੂਦ, ਊਧਮਪੁਰ, ਪਠਾਨਕੋਟ, ਆਦਮਪੁਰ, ਭੁਜ, ਬਠਿੰਡਾ ਦੇ ਹਵਾਈ ਸੈਨਾ ਸਟੇਸ਼ਨਾਂ ਨੂੰ ਨੁਕਸਾਨ ਪਹੁੰਚਿਆ।
ਪਾਕਿਸਤਾਨ ਨੇ ਸਵੇਰੇ 1.40 ਵਜੇ ਹਾਈ-ਸਪੀਡ ਮਿਜ਼ਾਈਲਾਂ ਦੀ ਵਰਤੋਂ ਕਰਕੇ ਪੰਜਾਬ ਦੇ ਏਅਰਬੇਸ ਸਟੇਸ਼ਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਨਿੰਦਣਯੋਗ ਕਾਰਵਾਈ ਵਿੱਚ ਪਾਕਿਸਤਾਨ ਨੇ ਸ਼੍ਰੀਨਗਰ, ਅਵੰਤੀਪੁਰ ਅਤੇ ਊਧਮਪੁਰ ਵਿੱਚ ਹਵਾਈ ਸੈਨਾ ਦੇ ਠਿਕਾਣਿਆਂ 'ਤੇ ਮੈਡੀਕਲ ਸੈਂਟਰਾਂ ਅਤੇ ਸਕੂਲ ਦੇ ਕੰਪਲੈਕਸਾਂ ਨੂੰ ਨਿਸ਼ਾਨਾ ਬਣਾਇਆ। ਇਹ ਇੱਕ ਵਾਰ ਫਿਰ ਪਾਕਿਸਤਾਨ ਦੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲਾ ਕਰਨ ਦੇ ਗੈਰ-ਜ਼ਿੰਮੇਵਾਰਾਨਾ ਕੰਮ ਨੂੰ ਉਜਾਗਰ ਕਰਦਾ ਹੈ।
ਪਾਕਿਸਤਾਨ ਵੱਲੋਂ ਜਾਣਬੁੱਝ ਕੇ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਭਾਰਤੀ ਫੌਜ ਨੇ ਵੀ ਚੋਣਵੇਂ ਤੌਰ 'ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਵਿੱਚ ਰਫੀਕੀ, ਚੱਕਲਾਲਾ, ਰਹੀਮਯਾਰ ਖਾਨ, ਮੁਰੀਦ, ਸੁੱਕਰ ਤੇ ਚੂਨੀਆ ਸਥਿਤ ਪਾਕਿਸਤਾਨੀ ਫੌਜੀ ਠਿਕਾਣਿਆਂ 'ਤੇ ਹਮਲਾ ਕੀਤਾ ਗਿਆ।
ਪਾਕਿਸਤਾਨ ਨੇ ਲਾਹੌਰ ਤੋਂ ਉਡਾਣ ਭਰਨ ਵਾਲੇ ਸਿਵਲੀਅਨ ਜਹਾਜ਼ਾਂ ਦੀ ਆੜ ਵਿੱਚ ਅੰਤਰਰਾਸ਼ਟਰੀ ਹਵਾਈ ਰੂਟਾਂ ਦੀ ਦੁਰਵਰਤੋਂ ਕੀਤੀ ਤਾਂ ਜੋ ਉਹ ਆਪਣੀਆਂ ਗਤੀਵਿਧੀਆਂ ਨੂੰ ਛੁਪਾ ਸਕੇ। ਪਾਕਿਸਤਾਨ ਨੇ ਵੀ ਕਈ ਝੂਠੀਆਂ ਖ਼ਬਰਾਂ ਫੈਲਾਈਆਂ। ਪਾਕਿਸਤਾਨ ਦੀ ਗਲਤ ਜਾਣਕਾਰੀ ਮੁਹਿੰਮ ਦਾ ਹਵਾਲਾ ਦਿੰਦੇ ਹੋਏ, ਕਰਨਲ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਗਲਤ ਜਾਣਕਾਰੀ ਦਾ ਸਹਾਰਾ ਲੈਂਦਿਆਂ, ਆਦਮਪੁਰ, ਸੂਰਤਗੜ੍ਹ ਅਤੇ ਸਿਰਸਾ ਹਵਾਈ ਅੱਡਿਆਂ ਵਿੱਚ S-400 ਸਿਸਟਮ, ਨਗਰੋਟਾ ਵਿੱਚ ਬ੍ਰਹਮੋਸ ਬੇਸ, ਦੇਹਰਾਗਿਰੀ ਵਿੱਚ ਤੋਪਖਾਨੇ ਦੀ ਸਥਿਤੀ ਤੇ ਚੰਡੀਗੜ੍ਹ ਵਿੱਚ ਫਾਰਵਰਡ ਗੋਲਾ ਬਾਰੂਦ ਡਿਪੂ ਦੇ ਵਿਨਾਸ਼ ਬਾਰੇ ਸੋਸ਼ਲ ਮੀਡੀਆ 'ਤੇ ਝੂਠੇ ਦਾਅਵੇ ਫੈਲਾਏ। ਭਾਰਤ ਇਨ੍ਹਾਂ ਝੂਠੀਆਂ ਕਹਾਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ।






















