ਦਿੱਲੀ ਦੇ ਗਾਜ਼ੀਪੁਰ ਸਥਿਤ ਸ਼ਮਸ਼ਾਨਘਾਟ ਵਿੱਚ ਵੱਡੀ ਗਿਣਤੀ 'ਚ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।



ਉੱਤਰਾਖੰਡ ਦੇ ਜੋਸ਼ੀਮਠ ਵਿੱਚ ਇੱਕ ਗਲੇਸ਼ੀਅਰ ਟੁੱਟ ਗਿਆ ਸੀ, ਜਿਸ ਕਾਰਨ ਚਮੋਲੀ ਜ਼ਿਲ੍ਹੇ ਦੀ ਧੌਲੀ ਗੰਗਾ ਨਦੀ ਵਿੱਚ ਸੈਲਾਬ ਆਇਆ ਸੀ।

ਮਾਰਚ 2021 ਵਿੱਚ ਅਹਿਮਦਾਬਾਦ ਵਿੱਚ ਹੋਏ ਭਾਰਤ ਤੇ ਇੰਗਲੈਂਡ ਵਿਚਾਲੇ ਚੌਥੇ ਟੈਸਟ ਵਿੱਚ ਟੀਮ ਇੰਡੀਆ ਨੇ ਮਹਿਮਾਨ ਟੀਮ ਨੂੰ ਹਰਾਇਆ ਸੀ। ਜਿੱਤ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਇਸ ਅੰਦਾਜ਼ 'ਚ ਨਜ਼ਰ ਆਏ ਸੀ।

ਅਫਗਾਨਿਸਤਾਨ 'ਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਕਈ ਲੋਕ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ਾਂ ਰਾਹੀਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚੇ ਸਨ। ਇੱਥੇ ਇੱਕ ਵਿਅਕਤੀ ਬਾਰਸ਼ ਵਿੱਚ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਦੇਖਿਆ ਗਿਆ।

ਭਾਰਤ ਦੇ ਸਟਾਰ ਜੈਵਲਿਨ ਖਿਡਾਰੀ ਨੀਰਜ ਚੋਪੜਾ 2020 ਓਲੰਪਿਕ ਦੇ ਪੁਰਸ਼ ਜੈਵਲਿਨ ਥਰੋਅ ਈਵੈਂਟ ਵਿੱਚ ਇਸ ਅੰਦਾਜ਼ ਵਿੱਚ ਨਜ਼ਰ ਆਏ ਸਨ।

ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਕਾਲਿੰਦੀ ਕੁੰਜ ਵਿੱਚ ਯਮੁਨਾ ਨਦੀ ਵਿੱਚ ਛੱਠ ਪੂਜਾ ਕਰਦੀਆਂ ਹੋਈਆਂ ਔਰਤਾਂ। ਇਸ ਦੌਰਾਨ ਯਮੁਨਾ 'ਚ ਜ਼ਹਿਰੀਲੀ ਝੱਗ ਸਾਫ ਦਿਖਾਈ ਦੇ ਰਹੀ ਹੈ।

ਕੋਵਿਡ-19 ਕਾਰਨ ਪਤਾ ਨਹੀਂ ਕਿੰਨੇ ਪਰਿਵਾਰਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਇਹ ਤਸਵੀਰ ਦਿੱਲੀ ਦੇ ਸਰਾਏ ਕਾਲੇ ਖਾਨ ਸਥਿਤ ਸ਼ਮਸ਼ਾਨਘਾਟ ਦੀ ਹੈ।

ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ 8 ਦਸੰਬਰ ਨੂੰ ਤਾਮਿਲਨਾਡੂ ਦੇ ਕੂਨੂਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦਿੱਲੀ ਦੇ ਬੇਰਾਰ ਚੌਕ 'ਤੇ ਪੂਰੇ ਫੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।

11 ਫਰਵਰੀ ਨੂੰ ਖੱਬੇ ਪੱਖੀ ਅਤੇ ਯੁਵਾ ਸੰਗਠਨ ਦੇ ਕਾਰਕੁਨ ਨੌਕਰੀਆਂ ਦੀ ਮੰਗ ਨੂੰ ਲੈ ਕੇ ਕੋਲਕਾਤਾ ਦੀਆਂ ਸੜਕਾਂ 'ਤੇ ਉਤਰੇ ਸਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ 'ਤੇ ਪਾਣੀ ਦੀ ਬੁਛਾੜ ਕੀਤੀ ਸੀ।

ਡੋਰ-ਟੂ ਡੋਰ ਟੀਕਾਕਰਨ ਦੇ ਤਹਿਤ ਹਾਵੜਾ ਦੇ ਵਟੋਰਾ ਆਈਲੈਂਡ ਦੇ ਚਿਟਨਨ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਨੂੰ ਵੈਕਸੀਨ ਲਗਾਉਂਦਾ ਹੋਇਆ ਸਿਹਤ ਕਰਮਚਾਰੀ

29 ਜਨਵਰੀ 2021 ਨੂੰ ਇੱਕ ਕਿਸਾਨ ਨੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਇੱਕ ਪੁਲਿਸ SHO 'ਤੇ ਕਥਿਤ ਤੌਰ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਦਬੋਚ ਲਿਆ।

18 ਮਈ ਨੂੰ ਕੋਵਿਡ-19 ਲੌਕਡਾਊਨ ਕਾਰਨ ਬੇਘਰ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਆ ਗਏ ਸਨ। ਉਨ੍ਹਾਂ ਦੇ ਖਾਣ-ਪੀਣ ਤੱਕ ਲਾਲੇ ਪੈ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ।