Indian Missiles: ਚੀਨ ਤੇ ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ ਭਾਰਤ ਲਗਾਤਾਰ ਆਪਣੀ ਫੌਜੀ ਸਮਰੱਥਾ ਵਧਾ ਰਿਹਾ ਹੈ। ਬੁੱਧਵਾਰ ਨੂੰ ਭਾਰਤ ਨੇ ਜ਼ਮੀਨ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਪ੍ਰਲੇਅ ਦਾ ਸਫਲ ਪ੍ਰੀਖਣ ਕੀਤਾ। ਇਹ ਮਿਜ਼ਾਈਲ 150 ਕਿਲੋਮੀਟਰ ਤੋਂ 500 ਕਿਲੋਮੀਟਰ ਤੱਕ ਦੇ ਟੀਚੇ ਨੂੰ ਨਿਸ਼ਾਨਾ ਬਣਾ ਸਕਦੀ ਹੈ। ਮਿਜ਼ਾਈਲ ਨੂੰ ਓਡੀਸ਼ਾ ਦੇ ਤੱਟ 'ਤੇ ਡਾਕਟਰ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਲਾਂਚ ਕੀਤਾ ਗਿਆ ਸੀ। ਇਸ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਵਿਕਸਤ ਕੀਤਾ ਹੈ। ਇਹ ਮਿਜ਼ਾਈਲ ਇੱਕ ਟਨ ਤੱਕ ਦਾ ਹਥਿਆਰ ਲਿਜਾ ਸਕਦੀ ਹੈ।







ਇਸ ਤੋਂ ਪਹਿਲਾਂ ਭਾਰਤ ਨੇ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਇੱਕ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ ਸੀ। ਦੋ ਹਜ਼ਾਰ ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਇਸ ਨੈਕਸਟ ਜਨਰੇਸ਼ਨ ਮਿਜ਼ਾਈਲ ਦਾ ਓਡੀਸ਼ਾ ਦੇ ਬਾਲਾਸੋਰ ਵਿੱਚ ਪ੍ਰੀਖਣ ਕੀਤਾ ਗਿਆ। ਇਸ ਮਿਜ਼ਾਈਲ ਨੂੰ ਵੀ ਡੀਆਰਡੀਓ ਦੇ ਵਿਗਿਆਨੀਆਂ ਨੇ ਵਿਕਸਿਤ ਕੀਤਾ ਹੈ।

 





ਡੀਆਰਡੀਓ ਨੇ ਅਗਨੀ-ਪ੍ਰਾਈਮ ਨੂੰ ਅਗਨੀ-1 ਤੇ ਅਗਨੀ-2 ਸੀਰੀਜ਼ ਦੀਆਂ ਮਿਜ਼ਾਈਲਾਂ ਤੋਂ ਵੀ ਜ਼ਿਆਦਾ ਵਿਕਸਤ ਕੀਤਾ ਹੈ। ਭਾਵੇਂ ਇਸ ਦੀ ਰੇਂਜ ਘੱਟ ਹੈ ਪਰ ਇਸ 'ਚ ਅਗਨੀ-5 ਦੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਇਹ ਦੁਸ਼ਮਣ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਚਕਮਾ ਦੇਣ 'ਚ ਵੀ ਸਫਲ ਹੋ ਸਕਦਾ ਹੈ। ਭਾਰਤ ਨੇ ਇਸ ਮਿਜ਼ਾਈਲ ਨੂੰ ਪਾਕਿਸਤਾਨ ਦੀਆਂ ਘੱਟ ਦੂਰੀ ਦੀਆਂ ਪਰਮਾਣੂ ਮਿਜ਼ਾਈਲਾਂ ਵਿਰੁੱਧ ਤਿਆਰ ਕੀਤਾ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਨੇ ਦੋ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ। 8 ਦਸੰਬਰ ਨੂੰ, ਭਾਰਤ ਨੇ ਸੁਖੋਈ ਲੜਾਕੂ ਜਹਾਜ਼ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦੇ ਏਅਪ ਸੰਸਕਰਣ ਦਾ ਸਫਲ ਪ੍ਰੀਖਣ ਕੀਤਾ। ਮਿਜ਼ਾਈਲ ਦਾ ਓਡੀਸ਼ਾ ਵਿੱਚ ਚਾਂਦੀਪੁਰ ਏਕੀਕ੍ਰਿਤ ਟੈਸਟ ਰੇਂਜ ਤੋਂ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਨੇ ਇਸ ਨੂੰ ਬ੍ਰਹਮੋਸ ਡਿਵੈਲਪਮੈਂਟ 'ਚ ਵੱਡੀ ਸਫਲਤਾ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਦੇਸ਼ ਦੇ ਅੰਦਰ ਬ੍ਰਹਮੋਸ ਮਿਜ਼ਾਈਲਾਂ ਦੇ ਏਅਰ ਸੰਸਕਰਣ ਦੇ ਉਤਪਾਦਨ ਪ੍ਰਣਾਲੀ ਦਾ ਰਸਤਾ ਸਾਫ ਕਰੇਗਾ।

ਇਸ ਤੋਂ ਇਕ ਦਿਨ ਪਹਿਲਾਂ ਭਾਵ 7 ਦਸੰਬਰ ਨੂੰ ਭਾਰਤ ਨੇ ਛੋਟੀ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ (VL-SRSAM) ਦਾ ਸਫਲ ਪ੍ਰੀਖਣ ਕੀਤਾ ਸੀ। ਇਹ ਏਅਰ ਡਿਫੈਂਸ ਸਿਸਟਮ 15 ਕਿਲੋਮੀਟਰ ਦੀ ਦੂਰੀ 'ਤੇ ਹੀ ਟੀਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਨੂੰ ਡੀਆਰਡੀਓ ਵੱਲੋਂ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਇਹ ਮਿਜ਼ਾਈਲ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਹਵਾ ਤੋਂ ਆ ਰਹੇ ਖ਼ਤਰੇ ਨੂੰ ਅਸਮਾਨ ਵਿੱਚ ਹੀ ਨਸ਼ਟ ਕਰ ਦੇਵੇਗੀ। ਇਹ ਮਿਜ਼ਾਈਲ ਪੁਰਾਣੀ ਬਰਾਕ-1 ਸਰਫੇਸ ਟੂ ਏਅਰ ਮਿਜ਼ਾਈਲ ਦੀ ਥਾਂ ਲਵੇਗੀ ਤੇ ਹਵਾ ਤੋਂ ਖ਼ਤਰੇ ਤੋਂ 360 ਡਿਗਰੀ ਸੁਰੱਖਿਆ ਪ੍ਰਦਾਨ ਕਰੇਗੀ।


ਇਹ ਵੀ ਪੜ੍ਹੋ: ਕ੍ਰਿਮੀਨਲ ਰਿਕਾਰਡ ਵਾਲਾ ਕੈਂਡੀਡੇਟ ਉਤਾਰਿਆ ਤਾਂ ਅਖਬਾਰ 'ਚ ਦੇਣੀ ਪਵੇਗੀ ਜਾਣਕਾਰੀ


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


https://apps.apple.com/in/app/811114904