ਪੜਚੋਲ ਕਰੋ
Advertisement
#AUSvsIND: ਇਤਿਹਾਸ ਰਚਣ ਵੱਲ ਵਧਿਆ ਭਾਰਤ
ਸਿਡਨੀ: ਆਸਟ੍ਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਵਿੱਚ ਪਹਿਲੀ ਪਾਰੀ ਦੌਰਾਨ ਭਾਰਤ 90 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 303 ਦੌੜਾਂ ਬਣਾ ਕੇ ਇਤਿਹਾਸ ਸਿਰਜਣ ਵੱਲ ਵਧ ਰਿਹਾ ਹੈ। ਇਸ ਟੈਸਟ ਲੜੀ ਵਿੱਚ ਭਾਰਤ ਦੋ-ਇੱਕ ਨਾਲ ਅੱਗੇ ਚੱਲ ਰਿਹਾ ਹੈ। ਜੇਕਰ ਭਾਰਤ ਇਹ ਸੀਰੀਜ਼ ਜਿੱਤਦਾ ਹੈ ਤਾਂ ਆਸਟ੍ਰੇਲੀਆ ਦੀ ਧਰਤੀ 'ਤੇ 71 ਸਾਲਾਂ ਵਿੱਚ ਪਹਿਲੀ ਟੈਸਟ ਲੜੀ ਜਿੱਤ ਕੇ ਇਤਿਹਾਸ ਬਣਾ ਸਕਦਾ ਹੈ।
ਭਾਰਤ ਦੇ ਚੇਤੇਸ਼ਵਰ ਪੁਜਾਰਾ 130 ਦੌੜਾਂ ਬਣਾ ਕੇ ਨਾਬਾਦ ਹਨ ਅਤੇ ਦੂਜੇ ਪਾਸੇ ਮਿਅੰਕ ਅੱਗਰਵਾਲ ਵੱਲੋਂ 77 ਅਤੇ ਹਨੂਮਾ ਵਿਹਾਰੀ ਨੇ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਹਾਲਾਂਕਿ, ਵਿਰਾਟ ਕੋਹਲੀ (23) ਤੇ ਅਜਿੰਕਿਆ ਰਹਾਣੇ (18) ਸਸਤੇ ਵਿੱਚ ਹੀ ਪੈਵੇਲੀਅਨ ਪਰਤ ਗਏ। ਆਸਟ੍ਰੇਲੀਆ ਵੱਲੋਂ ਜੋਸ਼ ਹੇਜ਼ਲਵੁੱਡ ਦੋ ਵਿਕਟਾਂ ਲੈਕੇ ਸਭ ਤੋਂ ਸਫ਼ਲ ਰਹੇ। ਜਦਕਿ, ਮਿਸ਼ੇਲ ਸਟਾਰਕ ਤੇ ਨਾਥਨ ਲਿਓਨ ਨੇ ਇੱਕ-ਇੱਕ ਵਿਕਟ ਹਾਸਲ ਕੀਤਾ। ਆਪਣੇ ਟੈਸਟ ਕਰੀਅਰ ਵਿੱਚ ਪੁਜਾਰਾ ਦਾ ਇਹ 18ਵਾਂ ਤੇ ਆਸਟ੍ਰੇਲੀਆ ਖ਼ਿਲਾਫ਼ ਪੰਜਵਾਂ ਟੈਸਟ ਸੈਂਕੜਾ ਲਾਇਆ ਹੈ। ਇਸ ਲੜੀ ਵਿੱਚ ਉਨ੍ਹਾਂ ਐਡੀਲੇਡ ਤੇ ਮੈਲਬਰਨ ਟੈਸਟ ਤੋਂ ਬਾਅਦ ਸਿਡਨੀ ਟੈਸਟ ਵਿੱਚ ਤੀਜੀ ਸੈਂਚੁਰੀ ਲਾਈ ਹੈ। ਇਹ ਭਾਰਤੀ ਟੀਮ ਲਈ ਸ਼ੁਭ ਸੰਕੇਤ ਵੀ ਹੈ, ਕਿਉਂਕਿ ਜਿਸ ਜਿਸ ਟੈਸਟ ਮੈਚ ਵਿੱਚ ਪੁਜਾਰਾ ਨੇ ਸੈਂਕੜਾ ਬਣਾਇਆ ਹੈ, ਉਹ ਮੈਚ ਜਿੱਤਿਆ ਵੀ ਹੈ। ਅੱਜ ਦੇ ਮੈਚ ਦੌਰਾਨ ਪੁਜਾਰਾ ਨੇ ਆਪਣਾ ਅਰਧ ਸੈਂਕੜਾ ਤੇ ਸੈਂਕੜਾ ਚੌਕੇ ਮਾਰ ਕੇ ਪੂਰੇ ਕੀਤੇ।That brings an end to Day 1 of the 4th and final Test.#TeamIndia will be a happy side as they go to stumps with 303/4 on board and rock solid Pujara on the crease. Updates - https://t.co/hdocWC4GEH #AUSvIND pic.twitter.com/1VWRpToVYg
— BCCI (@BCCI) January 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement