ਪੜਚੋਲ ਕਰੋ
Advertisement
ਬੋਲਟ ਦੇ ਅੱਗੇ ਢੇਰੀ ਹੋਈ ਟੀਮ ਇੰਡੀਆ, 92 ਦੌੜਾਂ ‘ਤੇ ਆਲ ਆਊਟ
ਹੈਮਿਲਟਨ: ਟੀਮ ਇੰਡੀਆ ਅਤੇ ਨਿਊਜ਼ੀਲੈਂਡ ‘ਚ ਅੱਜ ਚੌਥਾ ਵਨਡੇ ਮੈਚ ਖੇਡੀਆ ਜਾ ਰਿਹਾ ਹੈ। ਜਿਸ ‘ਚ ਪਹਿਲਾਂ ਬੱਲੇਬਾਜ਼ੀ ਕਰਦੀਆ ਟੀਮ ਇੰਡੀਆ ਨੇ 30.5 ਓਵਰਾਂ ‘ਚ ਮਹਿਜ਼ 92 ਦੌੜਾਂ ਹੀ ਬਣਾਇਆ। ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਟੀਮ ਦੀ ਕਮਾਨ ਰੋਹਿਤ ਸ਼ਰਮਾ ਕੋਲ ਸੀ। ਉਧਰ ਨਿਊਜ਼ੀਲੈਂਡ ਦੀ ਜਿੰਮੇਦਾਰੀ ਕੇਨ ਵਿਲੀਅਮਸਨ ਨੇ ਸੰਭਾਲੀ।
ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ। ਭਾਰਤੀ ਟੀਮ ਨੇ ਅੱਜ ਦੇ ਮੈਚ ਲਈ ਦੋ ਬਦਲਾਅ ਕੀਤੇ ਸੀ। ਜਿਸ ‘ਚ ਕੋਹਲੀ ਦੀ ਥਾਂ ਯੁਵਾ ਖਿੜਾਰੀ ਸ਼ੁਭਮਨ ਗਿੱਲ ਨੂੰ ਅਤੇ ਮੁਹਮੰਦ ਸ਼ੰਮੀ ਦੀ ਥਾਂ ਤੇਜ ਗੇਂਦਬਾਜ਼ ਮੁਹਮੰਦ ਖਲੀਲ ਨੂੰ ਮੌਕਾ ਮਿਲਿਆ ਹੈ। ਉਧਰ ਮੇਜ਼ਬਾਨ ਟੀਮ ਨਿਊਜ਼ੀਲੈਂਡ ਨੇ ਵੀ ਆਪਣੀ ਟੀਮ ‘ਚ ਤਿੰਨ ਬਦਲਾਅ ਕਰ ਟਿਮ ਸਾਉਦੀ, ਕੋਲਿਨ ਮੁਨਰੋ ਅਤੇ ਲੌਕੀ ਫਗਰਯੂਸਨ ਦੀ ਥਾਂ ਟੌਡ ਏਸਲੇ, ਕੋਲਿਨ ਡੀ ਗ੍ਰਾਂਡਹੋਮ ਅਤੇ ਜੇਮਸ ਨੀਸ਼ਾਨ ਨੂੰ ਮੌਕਾ ਦਿੱਤਾ ਹੈ।ODI No. 200 ☑️@ImRo45 becomes the 14th Indian to play 200 ODIs#NZvIND pic.twitter.com/XtnsurvwPK
— BCCI (@BCCI) January 31, 2019
ਭਾਰਤ ਲਈ ਯੁਜਵੇਂਦਰ ਚਹਿਲ ਨੇ ਸਭ ਤੋਂ ਜ਼ਿਆਦਾ 18 ਦੌੜਾਂ ਅਤੇ ਹਾਰਦਿਕ ਪਾਂਡਿਆ ਨੇ 16 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਨਡ ਦੇ ਟ੍ਰੇਂਟ ਬੋਲਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆ 10 ਓਵਰਾਂ 'ਚ 21 ਦੌੜਾਂ ਦੇ ਕੇ ਭਾਰਤੀ ਕ੍ਰਿਕਟ ਟੀਮ ਦੀਆ 5 ਵਿਕਟਾਂ ਝਟਕੀਆਂ। ਇਸ ਤੋਂ ਇਲਾਵਾ ਕੋਲਿਨ ਡੀ ਨੇ 3 ਵਿਕਟਾਂ ਆਪਣੇ ਖਾਤੇ 'ਚ ਪਾਈਆਂ। ਗੱਲ ਕਰੀਏ ਸੀਰੀਜ਼ ਦੀ ਤਾਂ ਭਾਰਤ ਸੀਰੀਜ਼ ‘ਚ 3-0 ਨਾਲ ਅੱਗੇ ਹੋ ਕੇ ਸੀਰੀਜ਼ ਨੂੰ ਪਹਿਲਾਂ ਹੀ ਆਪਣੇ ਨਾਂਅ ਕਰ ਚੁੱਕਿਆ ਹੈ।That's that from the India innings. #TeamIndia all out for 92. Trent Boult picks up his 5th five-wkt haul #NZvIND pic.twitter.com/E1496UeggU
— BCCI (@BCCI) January 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement