ਪੜਚੋਲ ਕਰੋ
Advertisement
Ind Vs NZ 5th ODI: ਹਾਰਦਿਕ ਪਾਂਡਿਆ ਨੇ ਵਰ੍ਹਾਇਆ ਛੱਕਿਆਂ ਦਾ ਮੀਂਹ, ਕੀਵੀਆਂ ਨੂੰ 253 ਦੀ ਚਣੌਤੀ
ਚੰਡੀਗੜ੍ਹ: ਵੈਲਿੰਗਟਨ ਵਿੱਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਤੇ 5ਵਾਂ ਵਨਡੇਅ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਦਿਨੇਸ਼ ਕਾਰਤਿਕ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਹਾਰਦਿਕ ਪਾਂਡਿਆ ਛੱਕਿਆਂ ਦਾ ਮੀਂਹ ਵਰ੍ਹਾ ਰਹੇ ਹਨ। ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ ਹੈ।
ਮੈਚ ਦੀ ਖਰਾਬ ਸ਼ੁਰੂਆਤ ਹੋਣ ਦੇ ਬਾਵਜੂਦ ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦੀ ਟੀਚਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਜ਼ਿਆਦਾ ਮਾੜੀ ਰਹੀ ਪਰ ਅੰਬਾਤੀ ਰਾਇਡੂ (90), ਵਿਜੇ ਸ਼ੰਕਰ (45) ਅਤੇ ਹਰਮਿਕ ਪਾਂਡਿਆ ਦੀ ਧਮਾਕੇਦਾਰ ਪਾਰੀ ਨੇ ਟੀਮ ਨੂੰ ਵਧੀਆ ਸਕੋਰ ਦਿੱਤਾ।
ਰਾਇਡੂ ਅਤੇ ਵਿਜੇ ਸ਼ੰਕਰ ਵਿੱਚ 98 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਹੋਈ। ਇਸ ਦੌਰਾਨ ਵਿਜੈ ਸ਼ੰਕਰ ਨੇ 64 ਗੇਂਦਾਂ ਦਾ ਸਾਹਮਣਾ ਕਰਦੇ ਹੋਏ 45 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ ਵਿਜੈ ਰਾਇਡੂ ਨਾਲ ਆਪਸੀ ਗਲਤਫਹਿਮੀ ਕਾਰਨ ਰਨਆਊਟ ਹੋ ਗਿਆ ਹੈ।
ਇਸ ਤੋਂ ਬਾਅਦ ਰਾਇਡੂ ਨੇ ਮੋਰਚਾ ਸੰਭਾਲਿਦਆਂ ਇਸ ਵਨਡੇਅ 'ਚ ਆਪਣਾ 10ਵਾਂ ਅੱਧ ਸੈਂਕੜਾ ਪੂਰਾ ਕੀਤਾ। ਇੱਥੋਂ ਰਾਇਡੂ ਨੇ ਆਪਣਾ ਗੇਅਰ ਬਦਲਿਆ ਤੇ ਤੇਜ਼ੀ ਨਾਲ ਸਕੋਰ ਬਣਾਇਆ ਪਰ 90 ਦੌੜਾਂ ਬਣਾ ਕੇ ਵੱਡਾ ਸ਼ਾਟ ਲਾਉਣ ਦੇ ਚੱਕਰ ਵਿੱਚ ਉਹ ਕੈਚ ਆਊਟ ਹੋ ਗਿਆ।
ਦੱਸ ਦੇਈਏ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਇੱਥੇ ਵੈਸਟਪੈਕ ਸਟੇਡੀਅਮ ਵਿੱਚ ਖੇਡੇ ਜਾ ਰਹੇ ਪੰਜ ਮੈਚਾਂ ਦੀ ਵਨਡੇਅ ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਸ ਸੀਰੀਜ਼ ਦੇ ਫਾਈਨਲ ਮੈਚ ਵਿੱਚ ਦੋਵੇਂ ਟੀਮਾਂ ਸੀਰੀਜ਼ ਦਾ ਜਿੱਤ ਨਾਲ ਅੰਤ ਕਰਨਗੀਆਂ।
ਭਾਰਤੀ ਟੀਮ ਦੇ ਮਹਿੰਦਰ ਧੋਨੀ ਮਾਸਪੇਸ਼ੀਆਂ ਦੇ ਖਿਚਾਅ ਕਰਕੇ ਇਸ ਮੈਚ ਵਿੱਚ ਨਹੀਂ ਖੇਡ ਰਹੇ। ਇਸ ਦੇ ਇਲਾਵਾ ਇਸ ਸੀਰੀਜ਼ ਲਈ ਭਾਰਤ ਨੇ ਕੁਝ ਬਦਲਾਅ ਵੀ ਕੀਤੇ ਹਨ। ਕੁਲਦੀਪ ਯਾਦਵ ਤੇ ਖਲੀਲ ਅਹਿਮਦ ਦੀ ਥਾਂ ਵਿਜੈ ਸ਼ੰਕਰ ਤੇ ਮੁਹੰਮਦ ਸ਼ਮੀ ਨੂੰ ਆਖ਼ਰੀ ਮੈਚ ਵਿੱਚ ਸ਼ਾਮਲ ਕੀਤਾ ਗਿਆ ਹੈ।Innings Break! A 22 ball 45 run cameo from @hardikpandya7 propels #TeamIndia to a total of 252 runs. Will the bowlers defend this total in the 5th and final ODI? Scorecard - https://t.co/4yl5MxOATC #NZvIND pic.twitter.com/EQLuVjMraw
— BCCI (@BCCI) February 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement