ਪੜਚੋਲ ਕਰੋ
Advertisement
ਭਾਰਤੀ ਫੌਜ ਦੇ ਲਾਪਤਾ ਜਹਾਜ਼ 'ਚੋਂ ਕੋਈ ਨਹੀਂ ਬਚਿਆ, ਸਮਾਣਾ ਦਾ ਅਫਸਰ ਵੀ ਸੀ ਸਵਾਰ
ਹਵਾਈ ਫ਼ੌਜ ਮੁਤਾਬਕ ਜਹਾਜ਼ ਦਾ ਮਲਬਾ ਲੀਪੋ ਤੋਂ 16 ਕਿਲੋਮੀਟਰ ਦੂਰ ਮਿਲਿਆ ਸੀ। ਅਸਮ ਦੇ ਜੋਰਹਟ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਇਸ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਤੇ ਇਸ ਨੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਉੱਤਰਨਾ ਸੀ।
ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਨੇ ਵੀਰਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹਵਾਈ ਜਹਾਜ਼ ਏਐਨ-32 ਵਿੱਚ ਸਵਾਰ 13 ਜਣਿਆਂ ਵਿੱਚੋਂ ਕੋਈ ਵੀ ਜਿਊਂਦਾ ਨਹੀਂ ਬਚਿਆ ਹੈ। ਇਨ੍ਹਾਂ ਵਿੱਚ ਸਮਾਣਾ ਦਾ ਅਫਸਰ ਵੀ ਸ਼ਾਮਲ ਸੀ। AN-32 ਬੀਤੀ ਤਿੰਨ ਜੂਨ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਗੁਆਚ ਗਿਆ ਸੀ ਤੇ ਬੀਤੇ ਦਿਨੀਂ ਇਸ ਦਾ ਮਲਬਾ ਮਿਲਿਆ ਸੀ। ਇਸ ਜਹਾਜ਼ ਵਿੱਚ ਸਮਾਣਾ ਦਾ ਫਲਾਈਟ ਲੈਫ਼ਟੀਨੈਂਟ ਮੋਹਿਤ ਗਰਗ ਵੀ ਸਵਾਰ ਸੀ।
ਹਵਾਈ ਫ਼ੌਜ ਮੁਤਾਬਕ ਜਹਾਜ਼ ਦਾ ਮਲਬਾ ਲੀਪੋ ਤੋਂ 16 ਕਿਲੋਮੀਟਰ ਦੂਰ ਮਿਲਿਆ ਸੀ। ਅਸਮ ਦੇ ਜੋਰਹਟ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਇਸ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਤੇ ਇਸ ਨੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਉੱਤਰਨਾ ਸੀ। ਪਰ ਗੁਆਚ ਜਾਣ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹੁਣ ਏਅਰ ਫੋਰਸ ਨੇ ਸਾਫ ਕਰ ਦਿੱਤਾ ਹੈ ਕਿ ਇਸ ਵਿੱਚ ਸਵਾਰ ਕੋਈ ਵੀ ਵਿਅਕਤੀ ਨਹੀਂ ਬਚਿਆ ਹੈ।#Update on #An32 crash: Eight members of the rescue team have reached the crash site today morning. IAF is sad to inform that there are no survivors from the crash of An32.
— Indian Air Force (@IAF_MCC) June 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement