ਪੜਚੋਲ ਕਰੋ
Advertisement
ਫ਼ੌਜ ਨੂੰ ਮਿਲਣਗੀਆਂ ਅਤਿ-ਆਧੁਨਿਕ ਸਾਢੇ AK–203 ਬੰਦੂਕਾਂ ਉਹ ਵੀ MADE IN INDIA
ਨਵੀਂ ਦਿੱਲੀ: ਰੂਸੀ ਕੰਪਨੀ ਨਾਲ ਭਾਰਤ ਨੇ ਆਧੁਨਿਕ ਏਕੇ-203 ਬੰਦੂਕਾਂ ਖਰੀਦਣ ਦਾ ਇਕਰਾਰ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਬੰਦੂਕਾਂ ਭਾਰਤ ਵਿੱਚ ਤਿਆਰ ਕੀਤੀਆਂ ਜਾਣਗੀਆਂ। ਏਕੇ-203 ਸਵੈਚਾਲੀ ਬੰਦੂਕ ਮਸ਼ਹੂਰ ਏਕੇ-47 ਦਾ ਆਧੁਨਿਕ ਰੂਪ ਹੈ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਭਾਰਤ-ਰੂਸ ਦੇ ਸਾਂਝੇ ਉਪਰਾਲੇ ਸਕਦਾ ਸਥਾਪਤ ਕੀਤੀ ਕੋਰਵਾ ਅਸਲਾ ਫੈਕਟਰੀ ਦਾ ਉਦਘਾਟਨ ਕੀਤਾ।
ਇਸੇ ਕਾਰਖਾਨੇ ਵਿੱਚ ਆਟੋਮੈਟਿਕ ਏਕੇ 203 ਰਾਈਫਲ ਬਣਾਈ ਜਾਵੇਗੀ। ਪਹਿਲੇ ਗੇੜ ਵਿੱਚ ਸਾਢੇ ਸੱਤ ਲੱਖ ਬੰਦੂਕਾਂ ਤਿਆਰ ਕੀਤੀਆਂ ਜਾਣਗੀਆਂ, ਜੋ ਫ਼ੌਜ ਨੂੰ ਦਿੱਤੀਆਂ ਜਾਣਗੀਆਂ। ਰੱਖਿਆ ਮੰਤਰਾਲੇ ਮੁਤਾਬਕ ਇਹ ਬੰਦੂਕ ਭਾਰਤੀ ਫ਼ੌਜਾਂ ਕੋਲ ਪ੍ਰਚਲਿਤ ਇੰਸਾਸ ਰਾਈਫਲ ਦਾ ਬਦਲ ਹੋਵੇਗੀ। ਫ਼ੌਜ ਤੋਂ ਬਾਅਦ ਹੌਲੀ-ਹੌਲੀ ਇਹ ਬੰਦੂਕ ਹਵਾਈ ਫ਼ੌਜ ਤੇ ਜਲ ਸੈਨਾ ਨੂੰ ਵੀ ਦਿੱਤੀ ਜਾਵੇਗੀ।PM Sh @narendramodi dedicated Indo-Russia Rifles Pvt Ltd to the Nation today at #Amethi.
RM Smt @nsitharaman also graced the occasion.@DefenceMinIndia@DrSubhashMoS @DefProdnIndia pic.twitter.com/wTZUhAcajA — Defence Spokesperson (@SpokespersonMoD) 3 March 2019
15 ਤੋਂ 20 ਸਾਲ ਤਕ ਚੱਲਣ ਵਾਲੇ ਇਸ ਪ੍ਰਾਜੈਕਟ ਵਿੱਚ ਭਾਰਤ ਦੇ ਹਰ ਹਥਿਆਰਬੰਦ ਸੁਰੱਖਿਆ ਬਲ ਨੂੰ ਏਕੇ 203 ਬੰਦੂਕ ਨਾਲ ਲੈਸ ਕਰਨ ਦਾ ਟੀਚਾ ਹੈ। ਮੰਤਰਾਲੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਇਹ ਬੰਦੂਕ ਸੁਰੱਖਿਆ ਕਰਮੀਆਂ ਦਾ ਸਟੈਂਡਰਡ ਹਥਿਆਰ ਹੋਵੇਗੀ। ਏਕੇ 203 ਦੇ ਨਾਲ ਨਾਲ ਖ਼ਤਰਨਾਕ ਆਪ੍ਰੇਸ਼ਨ ਨੂੰ ਸਿਰੇ ਚਾੜ੍ਹਨ ਲਈ ਸੁਰੱਖਿਆ ਦਸਤਿਆਂ ਨੂੰ ਅਮਰੀਕੀ Sig Sauer ਬੰਦੂਕ ਵੀ ਦਿੱਤੀ ਜਾਵੇਗੀ। ਸਰਕਾਰ ਨੇ ਇਸ ਬਾਬਤ ਇਕਰਾਰ ਪੂਰਾ ਕਰ ਲਿਆ ਹੈ।AK–203 is latest derivative of legendary AK-47 rifle. India has signed deal with Russian firm to manufacture 750,000 of these assault rifles which would be given to Army's infantry troops
Read @ANI story | https://t.co/fsOvCw8c4b pic.twitter.com/0h16srrFPM — ANI Digital (@ani_digital) 3 March 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement