ਜੰਮੂ ਕਸ਼ਮੀਰ: ਦੇਸ਼ ਦੀ ਫੌਜ ਨੇ ਇੱਕ ਵਾਰ ਫਿਰ ਬਹਾਦੁਰੀ ਤੇ ਵੀਰਤਾ ਦਾ ਸਬੂਤ ਦਿੱਤਾ ਹੈ। ਫੌਜ ਦੀ ‘ਨਾ ਕੇ ਸਕੀਇੰਗ ਵਿੰਗ’ ਨੇ ਜੰਮੂ-ਕਸ਼ਮੀਰ ਦੇ ਜੋਜਿਲਾ ਵਿੱਚ ਬਰਫਬਾਰੀ ਵਿੱਚ ਚਾਰ ਦਿਨ ਤਕ ਦੱਬੇ ਰਹੇ ਦੋ ਟਰੱਕ ਡਰਾਈਵਰਾਂ ਨੂੰ ਜ਼ਿੰਦਾ ਬਾਹਰ ਕੱਢਿਆ ਹੈ। ਇਹ ਟਰੱਕ ਡਰਾਈਵਰ ਵੀਰਵਾਰ ਨੂੰ ਖਰਾਬ ਮੌਸਮ ਤੇ ਬਰਫਬਾਰੀ ਕਰਕੇ ਜੋਜਿਲਾ ਦੱਰੇ ਵਿੱਚ ਫਸ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਸਕੀਇੰਗ ਮਾਹਰ ਵਿੰਗ HAWS ਨੇ ਹਵਾਈ ਫੌਜ ਨੇ ਸਾਂਝੇ ਬਚਾਅ ਅਭਿਆਨ ਵਿੱਚ ਇਨ੍ਹਾਂ ਦੋ ਟਰੱਕ ਡਰਾਈਵਰਾਂ ਨੂੰ ਬਚਾਇਆ। ਫੌਜ ਨੇ ਦੱਸਿਆ ਕਿ ਦੋਵਾਂ ਡਰਾਈਵਰਾਂ ਦੀ ਪਛਾਣ ਹੋ ਚੁੱਕੀ ਹੈ।
ਇਨ੍ਹਾਂ ਵਿੱਚੋਂ ਇੱਕ ਟਰੱਕ ਡਰਾਈਵਰ ਦਾ ਨਾਂ ਸ਼ਮਸ਼ੇਰ ਸਿੰਘ ਹੈ, ਜਿਸਦਾ ਟਰੱਕ ਨੰਬਰ JK0AJ-6732 ਹੈ ਤੇ ਦੂਜੇ ਟਰੱਕ ਡਰਾਈਵਰ ਦਾ ਨਾਂ ਅਜੀਤ ਸਿੰਘ ਹੈ ਜਿਸਦਾ ਟਰੱਕ ਨੰਬਰ JK02AJ-5185 ਹੈ। ਇਹ ਦੋਵੇਂ ਉਧਮਪੁਰ ਦੇ ਰਹਿਣ ਵਾਲੇ ਹਨ।