Indian Army Video: ਜੰਮੂ -ਕਸ਼ਮੀਰ 'ਚ ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਨੂੰ ਖਤਮ ਕਰਨ 'ਚ ਲੱਗੇ ਹੋਏ ਹਨ। ਇਸ ਦੌਰਾਨ, ਸ਼੍ਰੀਨਗਰ ਸਥਿਤ ਭਾਰਤੀ ਫੌਜ ਦੀ ਚਿਨਾਰ ਕੋਰ ਨੇ ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ 'ਕਸ਼ਮੀਰ ਫਾਈਟਸ ਬੈਕ' ਸਿਰਲੇਖ ਨਾਲ ਇੱਕ ਵੀਡੀਓ ਪੋਸਟ ਕੀਤਾ। ਇਸ 'ਚ ਦੱਸਿਆ ਗਿਆ ਹੈ ਕਿ ਅੱਤਵਾਦ ਨੇ ਕਸ਼ਮੀਰ ਦੇ ਨਾਗਰਿਕਾਂ ਨੂੰ ਚਾਹੇ ਉਨ੍ਹਾਂ ਦਾ ਕੋਈ ਵੀ ਧਰਮ ਹੋਵੇ ਸਭ ਨੂੰ ਪ੍ਰਭਾਵਿਤ ਕੀਤਾ ਹੈ।



ਵੀਡੀਓ ਵਿੱਚ ਨਾਗਰਿਕਾਂ ਦੇ ਦਰਦ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ, ਇਹ ਨਾਗਰਿਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਘਾਟੀ ਵਿੱਚ ਸਥਿਰਤਾ ਲਈ ਉਨ੍ਹਾਂ ਦੀ ਲੜਾਈ ਵਿੱਚ ਸੈਨਾ ਉਨ੍ਹਾਂ ਦੇ ਨਾਲ ਹੈ।


1 ਮਿੰਟ 18 ਸੈਕਿੰਡ ਦਾ ਵੀਡੀਓ
ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਅੰਤਿਮ ਸਸਕਾਰ ਅਤੇ ਇੱਕ ਰੋ ਰਹੇ ਬੱਚੇ ਨੂੰ ਦਰਸਾਇਆ ਗਿਆ ਹੈ। ਵੀਡੀਓ ਵਿੱਚ ਕਸ਼ਮੀਰੀ ਪੰਡਤਾਂ ਦੇ ਕੂਚ ਕਰਨ ਦੇ ਦ੍ਰਿਸ਼ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਦਿਖਾਈਆਂ ਗਈਆਂ ਹਨ। ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਅੱਤਵਾਦੀਆਂ ਨੇ ਘਾਟੀ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ।







ਵੀਡੀਓ ਵਿੱਚ ਪੱਤਰਕਾਰ ਸ਼ੁਜਾਤ ਬੁਖਾਰੀ, ਸਮਾਜਿਕ ਕਾਰਕੁਨ ਅਰਜੁਮੰਦ ਮਜੀਦ, ਮੱਖਣ ਲਾਲ ਬਿੰਦੂ, ਸੁਪਿੰਦਰ ਕੌਰ, ਅਜੈ ਪੰਡਿਤਾ, ਲੈਫਟੀਨੈਂਟ ਉਮਰ ਫਯਾਜ਼, ਅਯੂਬ ਪੰਡਿਤਾ ਅਤੇ ਪਰਵੇਜ਼ ਅਹਿਮਦ ਡਾਰ ਸਮੇਤ ਅੱਤਵਾਦੀਆਂ ਵੱਲੋਂ ਮਾਰੇ ਗਏ ਕਸ਼ਮੀਰੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਅਤੇ ਲਿਖਿਆ ਗਿਆ ਕਿ ਅੱਤਵਾਦੀਆਂ ਨੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਕਸ਼ਮੀਰ ਨੇ ਬੋਲਣਾ ਜਾਰੀ ਰੱਖਿਆ ।



ਵੀਡੀਓ ਦੇ ਬੈਕਗ੍ਰਾਊਂਡ 'ਚ ਗੀਤ ''ਕਸ਼ਮੀਰ ਲਈ ਜੇਹਲਮ ਰੋਇਆ'' ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਹ ਸੁਰੱਖਿਆ ਬਲਾਂ ਨੂੰ ਨਾਗਰਿਕਾਂ ਅਤੇ ਬੱਚਿਆਂ ਨੂੰ ਦਿਲਾਸਾ ਦਿੰਦੇ ਹੋਏ ਦਿਖਾਉਂਦਾ ਹੈ। ਵੀਡੀਓ 'ਚ ਲਿਖਿਆ ਗਿਆ ਹੈ ਕਿ ਇਸ ਲੜਾਈ 'ਚ ਕਸ਼ਮੀਰ ਇਕੱਲਾ ਨਹੀਂ ਹੈ, ਅਸੀਂ ਮਿਲ ਕੇ ਇਸ ਲੜਾਈ ਨੂੰ ਜਿੱਤਾਂਗੇ।