ਪ੍ਰਧਾਨ ਨਰੇਂਦਰ ਮੋਦੀ ਵੱਲੋਂ 'ਮਨ ਕੀ ਬਾਤ' ਪ੍ਰੋਗਰਾਮ 'ਚ ਵੋਕਲ ਫਾਰ ਲੋਕਲ ਦੀ ਅਪੀਲ ਤੋਂ ਬਾਅਦ ਹੁਣ ਦੇਸੀ ਕੁੱਤਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕਰਨਾਲ ਸਥਿਤ ਦੇਸ਼ ਦੀ ਇਕਲੌਤੀ ਸੰਸਥਾ ਨੈਸ਼ਨਲ ਇੰਸਟੀਟਿਊਟ ਆਫ ਐਨੀਮਲ ਜੈਨੇਟਿਕ ਰਿਸੋਰਸਜ਼ ਵੱਲੋਂ ਪਹਿਲੀ ਵਾਰ ਹੁਣ ਕੁੱਤਿਆਂ ਨੂੰ ਵੀ ਪਸ਼ੂਧਨ 'ਚ ਸ਼ਾਮਲ ਕੀਤਾ ਗਿਆ। ਤਿੰਨ ਨਸਲ ਦੇ ਕੁੱਤਿਆਂ ਦੀ ਸੰਸਥਾ ਨੇ ਰਜਿਸਟਰਡ ਕੀਤਾ ਹੈ। ਇਸ ਦਾ ਮਕਸਦ ਕੁੱਤਿਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣਾ ਤੇ ਚੰਗੀ ਕਿਸਮ ਦੀ ਨਸਲ ਨੂੰ ਵਧਾਉਣਾ ਹੈ।


ਨੈਸ਼ਨਲ ਇੰਸਟੀਟਿਊਟ ਆਫ ਐਨੀਮਲ ਜੈਨੇਟਿਕ ਰਿਸੋਰਸਜ਼ (NBAGR), ਇਕ ਸੰਸਥਾ ਜੋ ਨਵੇਂ ਪਛਾਣੇ ਗਏ ਪਸ਼ੂਧਨ ਜਰਮਪਲਾਜ਼ਮ ਨੂੰ ਰਜਿਸਟਰ ਕਰਦਾ ਹੈ। ਹੁਣ ਕੁੱਤਿਆਂ ਦੀਆਂ ਤਿੰਨ ਨਸਲਾਂ ਤਾਮਿਲਨਾਡੂ ਦੇ ਰਾਜਾਪਲਾਇਮ ਤੇ ਚਿਪੀਪਰਾਈ ਤੇ ਕਰਨਾਟਕ ਦੇ ਮੁਧੋਲ ਹਾਊਂਡ ਤਕ ਪਹੁੰਚ ਗਈ ਹੈ। ਹੁਣ ਰਜਿਸਟਰ ਪਸ਼ੂਧਨ ਦੀ ਕੁੱਲ ਸੰਖਿਆ 200 ਤਕ ਪਹੁੰਚ ਗਈ ਹੈ। ਇਹ ਪਹਿਲੀ ਵਾਰ ਹੈ ਕਿ ਕੁੱਤਿਆਂ ਦੀਆਂ ਨਸਲਾਂ ਨੂੰ ਰਜਿਸਟਰ ਕੀਤਾ ਗਿਆ ਹੈ।


ਸੰਸਥਾ ਜੇ ਸੀਨੀਅਰ ਵਿਗਿਆਨੀ ਪੀਕੇ ਸਿੰਘ ਨੇ ਦੱਸਿਆ ਕਿ ਕੁੱਤਿਆਂ ਨੂੰ ਪਹਿਲਾਂ ਪਸ਼ੂਆਂ ਦੀ ਸ਼੍ਰੇਣੀ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਪਰ ਹੁਣ ਇਨ੍ਹਾਂ ਦੇ ਸਾਥੀ ਜਾਨਵਰ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਹੈ ਤੇ ਐਨਬੀਏਜੀਆਰ ਵੱਲੋਂ ਇਸ ਦੇ ਉੱਪਰ ਅਧਿਐਨ ਕਰਾਂਗੇ। ਹਾਲ ਹੀ 'ਚ ਪਛਾਣੇ ਗਏ ਕੁੱਤਿਆਂ ਦੀ ਨਸਲਾਂ ਨੂੰ ਆਈਸੀਏਆਰ ਦੀ ਨਸਲ ਰਜਿਸਟਰਡ ਕਮੇਟੀ ਵੱਲੋਂ ਸਵੀਕਾਰ ਕੀਤਾ ਗਿਆ ਸੀ।


ਸੰਸਥਾ ਜਲਦ ਹੀ ਸਾਰੇ ਦੇਸੀ ਕੁੱਤਿਆ ਦੀਆਂ ਨਸਲਾਂ ਦੀ ਨਿਸ਼ਾਨਦੇਹੀ ਕਰੇਗੀ। ਜਿੰਨ੍ਹਾਂ 'ਚ ਹਿਮਾਚਲੀ, ਭੂਟੀਆ ਉਰਫ ਗੱਦੀ, ਰਾਮਪੁਰ ਹਾਊਂਡ, ਕਾਰਵਾਂ ਹਾਊਂਡ ਤੇ ਹੋਰ ਸ਼ਾਮਲ ਹਨ। ਉਹ ਕਹਿੰਦੇ ਹੈ ਕਿ ਜੇਕਰ ਸਾਰੀਆਂ ਯੋਜਨਾਵਾਂ ਦੇ ਮੁਤਾਬਕ ਹੋਇਆ ਤਾਂ ਗੱਦੀ ਨਸਲ ਦੀ ਚੋਣ ਕਰੇਗਾ। ਸਰਹੱਦ ਖੇਤਰਾਂ 'ਚ ਤਲਾਸ਼ੀ ਅਭਿਆਨ 'ਚ ਪੁਲਿਸ 'ਚ ਅਪਰਾਧੀਆਂ ਨੂੰ ਫੜਨ 'ਤੇ ਰੱਖਿਆ ਬਲਾਂ 'ਚ ਇਹ ਕਾਫੀ ਮਦਦਗਾਰ ਸਾਬਿਤ ਹੋਣਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ