ਨਵੀਂ ਦਿੱਲੀ: ਪਿਛਲੇ 10 ਸਾਲਾਂ ਤੋਂ ਦਿੱਲੀ ਮੈਟਰੋ ਦੀ ਸੇਵਾ ਕਰਨ ਅਤੇ ਕੁੰਭ ਮੇਲੇ ਵਰਗੇ ਵੱਡੇ ਸਮਾਗਮਾਂ ਵਿੱਚ ਸੀਆਈਐਸਐਫ ਦੇ ਕੈਨਾਈਨ-ਸਕੂਐਡ ਦੇ 08 ਕੁੱਤਿਆਂ ਨੂੰ ਅੱਜ ਇੱਕ ਸਮਾਗਮ ਵਿੱਚ ਰਾਜਧਾਨੀ ਵਿੱਚ ਵਿਦਾਈ ਦਿੱਤੀ ਗਈ। ਸੀਆਈਐਸਐਫ ਅਨੁਸਾਰ ਇਨ੍ਹਾਂ ਅੱਠ ਕੈਨਾਈਨਸ ਨੇ ਪਿਛਲੇ 10 ਸਾਲਾਂ ਵਿੱਚ ਸੈਂਕੜੇ ਵਾਰ ਦਿੱਲੀ-ਮੈਟਰੋ ਦੀ ਸੁਰੱਖਿਆ ਵਿੱਚ ਐਂਟੀ-ਸੈਬੋਟਾਜ਼ ਆਪ੍ਰੇਸ਼ਨ ਵਿੱਚ ਹਿੱਸਾ ਲਿਆ।

ਸੀਆਈਐਸਐਫ ਅਨੁਸਾਰ ਇਨ੍ਹਾਂ ਸਾਰੇ ਕੁੱਤਿਆਂ ਨੇ ਆਪਣੇ ਹੈਂਡਲਰਾਂ ਦੇ ਨਾਲ ਮਿਲ ਕੇ ਰੇਲਮਾਰਗ ਦੀ ਸੁਰੱਖਿਆ ਸ਼ੱਕੀ ਬੈਗਾਂ, ਨਸ਼ੀਲੇ ਪਦਾਰਥਾਂ ਅਤੇ ਐਂਟੀ ਟੇਰਰ ਡਰਿੱਲ 'ਚ ਹਿੱਸਾ ਲਿਆ। ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਮੌਕੇ ਸੀਆਈਐਸਐਫ ਸਵੈਨ ਸਕੂਐਡ  ਵਿੱਚ ਸ਼ਾਮਲ ਇਨ੍ਹਾਂ ਕੈਨਾਈਨਸ ਨੇ ਆਪਣੀਆਂ ਸੇਵਾਵਾਂ ਦੌਰਾਨ ਰਾਜਧਾਨੀ ਨੂੰ ਸੁਰੱਖਿਅਤ ਰੱਖਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ।

ਕੋਰੋਨਾ ਵੈਕਸੀਨ ਦੇ ਆਉਂਦਿਆਂ ਹੀ ਕੇਜਰੀਵਾਲ ਦਾ ਵੱਡਾ ਐਲਾਨ, ਪਹਿਲੇ ਪੜਾਅ 'ਚ 51 ਲੱਖ ਲੋਕਾਂ ਨੂੰ ਲੱਗੇਗੀ ਵੈਕਸੀਨ

ਇਸ ਤੋਂ ਇਲਾਵਾ ਸਾਲ 2018 'ਚ ਪ੍ਰਯਾਗਰਾਜ 'ਚ ਆਯੋਜਿਤ ਮਹਾਕੁੰਭ ਮੇਲੇ 'ਚ ਵੀ ਇਨ੍ਹਾਂ ਦੋ ਸਵਾਨਸ (ਕੈਨਾਈਨ) ਨੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਪਿਛਲੇ ਸਾਲ ਰਾਜਧਾਨੀ ਦਿੱਲੀ ਵਿੱਚ ਹੋਏ ਸੁਰੱਖਿਆ ਐਕਸਪੋ ਵਿੱਚ ਵੀ ਇਸ ਟੁਕੜੀ ਦੇ ਕੁੱਤੇ ਤਾਇਨਾਤ ਕੀਤੇ ਗਏ ਸੀ।

ਸੋਨਮ ਬਾਜਵਾ ਨੇ ਆਪਣੇ ਦਾਦਾ ਜੀ ਬਾਰੇ ਕਹੀ ਵੱਡੀ ਗੱਲ, ਜੇ ਅੱਜ ਜਿਉਂਦੇ ਹੁੰਦੇ ਤਾਂ ਕਿਸਾਨ ਧਰਨੇ 'ਤੇ ਬੈਠਦੇ

ਸੀਆਈਐਸਐਫ ਅਨੁਸਾਰ 8-10 ਸਾਲਾਂ ਦੀ ਸੇਵਾ ਤੋਂ ਬਾਅਦ ਸਵਾਨ -ਟੁਕੜੀ ਦੇ ਕੁੱਤੇ ਰਿਟਾਇਰ ਕਰ ਦਿੱਤੇ ਜਾਂਦੇ ਹਨ ਅਤੇ ਕਿਉਂਕਿ ਇਹ ਅੱਠ ਕੁੱਤਿਆਂ ਨੇ ਰਾਜਧਾਨੀ ਦਿੱਲੀ ਅਤੇ ਦੇਸ਼ ਨੂੰ ਇੱਕ ਵਫ਼ਾਦਾਰ ਜਾਨਵਰ ਵਜੋਂ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ, ਇਸ ਲਈ ਉਨ੍ਹਾਂ ਦੀ ਸੇਵਾਮੁਕਤੀ ਲਈ ਵਿਦਾਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਵਿਦਾਈ ਸਮਾਰੋਹ ਤੋਂ ਬਾਅਦ ਇਨ੍ਹਾਂ ਸਾਰੇ ਕੁੱਤਿਆਂ ਨੂੰ ਇਕ ਐਨਜੀਓ ਦੇ ਹਵਾਲੇ ਕਰ ਦਿੱਤਾ ਗਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ