ਨਵੀਂ ਦਿੱਲੀ: ਦਿੱਲੀ 'ਚ ਪਹਿਲੇ ਪੜਾਅ 'ਚ 51 ਲੱਖ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਾਈ ਜਾਵੇਗੀ, ਸਾਰਿਆਂ ਨੂੰ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵੈਕਸੀਨ ਦੇ ਸਬੰਧ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ।
ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਵੈਕਸੀਨੇਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੁੱਤ ਦੇ ਕਾਤਲ ਨਹੀਂ ਹੋਏ ਗ੍ਰਿਫਤਾਰ, ਪਿਤਾ ਨੇ ਲਾਇਆ ਇਲਜ਼ਾਮ, ਮੁਲਜ਼ਮ ਕਾਂਗਰਸੀ ਹੋਣ ਕਰਕੇ ਨਹੀਂ ਹੋਈ ਕਾਰਵਾਈ
ਇਹ ਵੀ ਕਿਹਾ ਕਿ ਸਿਹਤ ਸੇਵਾਵਾਂ ਅਤੇ ਫਰੰਟ ਲਾਈਨ ਕਰਮਚਾਰੀਆਂ ਸਮੇਤ ਲਗਭਗ 51 ਲੱਖ ਲੋਕ ਹਨ, ਜੋ ਪਹਿਲੇ ਪੜਾਅ 'ਚ ਵੈਕਸੀਨ ਲਗਵਾਉਣਗੇ ਅਤੇ ਅਜਿਹੇ ਲੋਕਾਂ ਦੀ ਪਛਾਣ ਪ੍ਰਕਿਰਿਆ ਲਗਪਗ ਮੁਕੰਮਲ ਹੋ ਗਈ ਹੈ।
ਕੇਜਰੀਵਾਲ ਨੇ ਕਿਹਾ ਕਿ ਟੀਕਾਕਰਨ ਦੇ ਪਹਿਲੇ ਪੜਾਅ ਲਈ ਸਾਨੂੰ ਵੈਕਸੀਨ ਦੀਆਂ 1.02 ਕਰੋੜ ਖੁਰਾਕਾਂ ਦੀ ਜ਼ਰੂਰਤ ਹੋਏਗੀ, ਕਿਉਂਕਿ ਹਰੇਕ ਵਿਅਕਤੀ ਨੂੰ ਦੋ ਖੁਰਾਕਾਂ ਮਿਲਣਗੀਆਂ। ਇਸ ਵੇਲੇ ਸਾਡੇ ਕੋਲ 74 ਲੱਖ ਖੁਰਾਕਾਂ ਇਕੱਤਰ ਕਰਨ ਦੀ ਸਮਰੱਥਾ ਹੈ, ਜਿਸ ਨੂੰ ਇੱਕ ਹਫਤੇ ਦੇ ਅੰਦਰ ਵਧਾ ਕੇ 1.15 ਕਰੋੜ ਕਰ ਦਿੱਤਾ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਵੈਕਸੀਨ ਦੇ ਆਉਂਦਿਆਂ ਹੀ ਕੇਜਰੀਵਾਲ ਦਾ ਵੱਡਾ ਐਲਾਨ, ਪਹਿਲੇ ਪੜਾਅ 'ਚ 51 ਲੱਖ ਲੋਕਾਂ ਨੂੰ ਲੱਗੇਗੀ ਵੈਕਸੀਨ
ਏਬੀਪੀ ਸਾਂਝਾ
Updated at:
24 Dec 2020 04:31 PM (IST)
ਦਿੱਲੀ 'ਚ ਪਹਿਲੇ ਪੜਾਅ 'ਚ 51 ਲੱਖ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਾਈ ਜਾਵੇਗੀ, ਸਾਰਿਆਂ ਨੂੰ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵੈਕਸੀਨ ਦੇ ਸਬੰਧ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ।
- - - - - - - - - Advertisement - - - - - - - - -