ਅੰਮ੍ਰਿਤਾ ਸ਼ੇਰਗਿੱਲ ਦੇ ਪਤੀ ਦੀ ਦੁਰਲੱਭ ਤਸਵੀਰ ਦੀ ਬੋਲੀ ਕਰੋੜਾਂ ’ਚ ਲੱਗੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਾ ਸ਼ੇਰਗਿੱਲ 20ਵੀਂ ਸਦੀ ਦੇ ਭਾਰਤੀ ਮਹਿਲਾ ਚਿੱਤਰਕਾਰ ਸਨ, ਜਿਨ੍ਹਾਂ ਦੀਆਂ ਕਲਾ-ਕ੍ਰਿਤਾਂ ਉਦੋਂ ਵੀ ਬਹੁਤ ਮਹਿੰਗੀਆਂ ਵਿਕਦੀਆਂ ਸਨ। ਨਿਲਾਮੀ ਵਿੱਚ ਉਨ੍ਹਾਂ ਦੇ ਪਤੀ ਵਿਕਟਰ ਈਗਨ ਦੀ ਤਸਵੀਰ 0.86 ਕਰੋੜ ਰੁਪਏ ’ਚ ਵਿਕੀ ਹੈ।

ਔਕਸ਼ਨ ਹਾਊਸ ਅਨੁਸਾਰ ਮਾਡਰਨ ਇੰਡੀਅਨ ਆਰਟ ਦੀ ਆੱਨਲਾਈਨ ਵਿਕਰੀ ਹੋਈ ਹੈ। ਕਲਾ-ਕ੍ਰਿਤੀ ਦੀ ਦਿਲ-ਖਿੱਚਵੀਂ ਬੋਲੀ ਲਾ ਕੇ ਕਲਾ-ਪ੍ਰੇਮੀ ਮਨੋਜ ਇਸਰਾਨੀ ਨੇ ਉਹ ਤਸਵੀਰ ਖ਼ਰੀਦੀ ਹੈ। ਅਸਤਾਗੁਰੂ ਮੁਤਾਬਕ ਤਸਵੀਰ ਵਿੱਚ ਈਗਨ ਉਸ ਤਸਵੀਰ ਵਿੱਚ ਹੰਗਰੀ ਦੀ ਫ਼ੌਜ ਦੀ ਡਾਕਟਰ ਦੀ ਵਰਦੀ ਵਿੱਚ ਵਿਖਾਈ ਦੇ ਰਹੇ ਹਨ। ਇਹ ਤਸਵੀਰ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ ਤੇ ਕਲਾਕਾਰ ਦੇ ਨਿਜੀ ਜੀਵਨ ਦੀ ਝਲਕ ਪੇਸ਼ ਕਰਦੀ ਹੈ।


ਦੋਵਾਂ ਨੇ ਅਧਿਆਤਮਕ ਬੰਧਨ ਸਾਂਝਾ ਕੀਤਾ ਸੀ। ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ 1939 ’ਚ ਹੰਗਰੀ ਤੋਂ ਭਾਰਤ ਅਤੇ ਫਿਰ 1941 ’ਚ ਲਾਹੌਰ ਜਾਣ ਦੇ ਫ਼ੈਸਲੇ ਤੋਂ ਬਾਅਦ ਸ਼ੇਰਗਿੱਲ ਨੇ ਆਪਣੇ ਪਤੀ ਦੇ ਪਰਿਵਾਰ ਨੂੰ ਤੋਹਫ਼ੇ ਵਿੱਚ ਦੇਣ ਲਈ ਤਸਵੀਰ ਬਣਾਈ ਸੀ। ਅਸਤਾਗੁਰੂ ਨੇ ਦੱਸਿਆ ਕਿ ਦੁਰਲੱਭ ਕਲਾ-ਕ੍ਰਿਤ ਬਿਨਾ ਕਿਸੇ ਸ਼ੱਕ ਉਨ੍ਹਾਂ ਦੀ ਚਿੱਤਰਕਾਰ ਕਲਾਕਾਰ ਦੇ ਤੌਰ ਉੱਤੇ ਮੁਹਾਰਤ ਨੂੰ ਪ੍ਰਗਟਾਉਂਦੀ ਹੈ।

Govt letter to Farmers: ਕਿਸਾਨ ਅੰਦੋਲਨ ਸਾਹਮਣੇ ਮੁੜ ਝੁਕੀ ਮੋਦੀ ਸਰਕਾਰ

ਨੀਲਾਮੀ ’ਚ ਕੁੱਲ 59.89 ਕਰੋੜ ਰੁਪਏ ਦੀਆਂ ਕਲਾ-ਕ੍ਰਿਤੀ ਦੀ ਵਿਕਰੀ ਹੋਈ ਹੈ; ਜਿਨ੍ਹਾਂ ਵਿੱਚ ਰਾਮ ਕੁਮਾਰ ਦੀ ਵੀ ਇੱਕ ਤਸਵੀਰ ਸ਼ਾਮਲ ਹੈ। ਉਸ ਦੀ ਦੂਜੀ ਸਭ ਤੋਂ ਵੱਡੀ ਬੋਲੀ 4.34 ਕਰੋੜ ਰੁਪਏ ਲਾਈ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904