ਅਯੋਧਿਆ: ਰਾਮ ਮੰਦਰ ਦੀ ਨੀਂਹ ਰੱਖੇ ਜਾਣ ਦੇ ਨਾਲ ਹੀ ਇਸ ਦਾ ਨਿਰਮਾਣ ਕਾਰਜ ਸ਼ੁਰੂ ਜਾਵੇਗਾ। ਇਸ ਤੋਂ ਬਾਅਦ ਹੁਣ ਕਈ ਦੇਸ਼ਾਂ 'ਚ ਮੌਜੂਦ ਭਾਰਤੀ ਦੂਤਾਵਾਸਾਂ ਅਤੇ ਉੱਚ ਕਮਿਸ਼ਨਾਂ 'ਚ ਵੀ ਇਸ ਨੂੰ ਲਿਜਾਣ ਦੇ ਯਤਨ ਹੋ ਰਹੇ ਹਨ। ਜਿਹੜੇ ਦੇਸ਼ਾਂ 'ਚ ਸ਼੍ਰੀ ਰਾਮ ਜਾਂ ਰਮਾਇਣ ਨਾਲ ਜੁੜੇ ਕੁਝ ਵੀ ਅੰਸ਼ ਮਿਲਦੇ ਹਨ ਉਨ੍ਹਾਂ ਦੇਸ਼ਾਂ ਦੇ ਭਾਰਤੀ ਦੂਤਾਵਾਸਾਂ 'ਚ ਵੀ ਸ਼੍ਰੀ ਰਾਮ ਅਤੇ ਉਨ੍ਹਾਂ ਦੇ ਪ੍ਰਤੀਕਾਂ ਨੂੰ ਰੱਖੇ ਜਾਣ ਦੇ ਯਤਨ ਹੋ ਰਹੇ ਹਨ।


ਰਿਪੋਰਟਾਂ ਮੁਤਾਬਕ ਇਹ ਪਹਿਲ ਅਯੋਧਿਆ ਖੋਜ ਸੰਸਥਾ ਵੱਲੋਂ ਕੀਤੀ ਗਈ ਹੈ। ਇਸ ਖੋਜ ਸੰਸਥਾ ਨੇ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਨਗੇ ਕਿ ਅਜਿਹੇ ਦੇਸ਼ਾਂ 'ਚ ਭਗਵਾਨ ਰਾਮ ਤੇ ਉਨ੍ਹਾਂ ਦੇ ਪ੍ਰਤੀਕਾਂ ਨੂੰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸੰਸਥਾ ਵੱਲੋਂ ਤਿਆਰ ਕੀਤੇ ਜਾ ਰਹੇ ਗਲੋਬਲ ਇਨਸਾਇਕਲੋਪੀਡੀਆ ਦੀ ਇਕ ਕਾਪੀ ਵੀ ਰੱਖੇ ਜਾਣ ਦਾ ਪ੍ਰਸਤਾਵ ਹੈ।


ਦੁਨੀਆਂ ਭਰ ਦੇ ਕਈ ਦੇਸ਼ਾਂ 'ਚ ਭਗਵਾਨ ਰਾਮ ਨਾਲ ਜੁੜੇ ਅੰਸ਼ ਮਿਲਦੇ ਹਨ। ਕਈ ਦੇਸ਼ਾਂ 'ਚ ਰਾਮਕਥਾ ਅਤੇ ਰਾਮਲੀਲਾ ਦਾ ਮੰਚਨ ਉੱਥੋਂ ਦੀ ਸੰਸਕ੍ਰਿਤੀ ਦਾ ਹਿੱਸਾ ਹਨ। ਥਾਇਲੈਂਡ 'ਚ ਰਮਾਇਣ ਦਾ ਸਥਾਨਕ ਸੰਸਕਰਣ ਹੈ ਜੋ ਉੱਥੋਂ ਦਾ ਰਾਸ਼ਟਰੀ ਗ੍ਰੰਥ ਹੈ।


ਇਸੇ ਤਰ੍ਹਾਂ ਇੰਡੋਨੇਸ਼ੀਆ, ਮਲੇਸ਼ੀਆ, ਲਾਓਸ, ਕੰਬੋਡੀਆ ਅਤੇ ਮੌਰੀਸ਼ਸ ਜਿਹੇ ਕਈ ਦੇਸ਼ਾਂ 'ਚ ਭਗਵਾਨ ਰਾਮ ਜਾਂ ਰਮਾਇਣ ਦਾ ਕਿਸੇ ਨਾ ਕਿਸੇ ਰੂਪ 'ਚ ਜ਼ਿਕਰ ਮਿਲ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਰੂਸ 'ਚ ਵੀ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ।


ਰਿਪੋਰਟ 'ਚ ਅਯੋਧਿਆ ਖੋਜ ਸੰਸਥਾ ਦੇ ਨਿਰਦੇਸ਼ਕ ਡਾ.ਵਾਈਪੀ ਸਿੰਘ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਇਸ ਗਲੋਬਲ ਐਨਸਾਈਕਲੋਪੀਡੀਆ ਲਈ ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਦੁਨੀਆਂ ਭਰ 'ਚ ਮੌਜੂਦ ਭਾਰਤੀ ਦੂਤਾਵਾਸਾਂ ਅਤੇ ਉੱਚ ਕਮਿਸ਼ਨਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ 'ਚ ਸ਼੍ਰੀ ਰਾਮ ਦੇ ਅੰਸ਼ਾਂ ਦੀ ਜਾਣਕਾਰੀ ਲਈ ਖੋਜ ਕਰਵਾਉਣ।


ਇਹ ਵੀ ਦੱਸਿਆ ਗਿਆ ਕਿ ਇਨਸਾਈਕਲੋਪੀਡੀਆ ਤਿਆਰ ਹੋਣ ਮਗਰੋਂ ਇਸ ਨੂੰ ਰਾਮ ਅਤੇ ਉਨ੍ਹਾਂ ਦੇ ਪ੍ਰਤੀਕਾਂ ਦੇ ਨਾਲ ਹਰ ਉਸ ਦੇਸ਼ 'ਚ ਮੌਜੂਦ ਦੂਤਾਵਾਸ 'ਚ ਰਖਵਾਇਆ ਜਾਵੇਗਾ ਜਿੱਥੇ ਰਮਾਇਣ ਜਾਂ ਰਾਮ ਨਾਲ ਜੁੜੇ ਅੰਸ਼ ਮਿਲਣਗੇ।


ਮੌਸਮ ਦੀ ਖਰਾਬੀ ਕਾਰਨ ਮੋਦੀ ਦੇ ਅਯੋਧਿਆ ਪਹੁੰਚਣ ਦੀ ਬਦਲੀ ਰਣਨੀਤੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ