Delhi Weather: ਭਾਰਤੀ ਮੌਸਮ ਵਿਭਾਗ ਵੱਲੋਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਬਾਰਸ਼ ਦੀਆਂ ਸੰਭਾਵਨਾਵਾਂ ਦੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਮੌਸਮ 'ਚ ਦੇਖੇ ਬਦਲਾਅ ਕਾਰਨ ਮੰਗਲਵਾਰ ਦਿੱਲੀ ਦੇ ਲੋਕਾਂ ਨੂੰ ਬਾਰਸ਼ ਦੇ ਪਾਣਈ ਤੋਂ ਭਿੱਜਣ ਦਾ ਇਕ ਮੌਕਾ ਹੋਰ ਮਿਲਣ ਵਾਲਾ ਹੈ।
ਇਸ ਦੇ ਨਾਲ ਹੀ ਤਾਪਮਾਨ 'ਚ ਵੀ ਕਾਫੀ ਗਿਰਾਵਟ ਦੇਖੇ ਜਾਣ ਦੇ ਆਸਾਰ ਹਨ। ਮੌਸਮ ਦੀ ਰਿਪੋਰਟ ਦੇ ਮੁਤਾਬਕ ਇਸ ਹਫ਼ਤੇ ਦੇ ਅੰਤ ਤਕ ਤਾਪਮਾਨ ਜ਼ਿਆਦਾਤਰ 31 ਤੇ ਘੱਟੋ ਘੱਟ 25 ਡਿਗਰੀ ਸੈਲਸੀਅਸ ਤਕ ਹੋਵੇਗਾ।
ਅੱਜ ਹੋਵੇਗੀ ਦਿੱਲੀ 'ਚ ਬਾਰਸ਼
ਮੌਸਮ ਵਿਭਾਗ ਦੇ ਮੁਤਾਬਕ ਮੰਗਲਵਾਰ ਆਸਮਾਨ 'ਚ ਬੱਦਲ ਛਾਏ ਰਹਿਣ 'ਤੇ ਜਿਸ ਦੇ ਨਾਲ ਹੀ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੰਗਲਵਾਰ ਨੂੰ ਜ਼ਿਆਦਾਤਰ ਥਾਵਾਂ 'ਤੇ ਹਲਕੀ ਬਾਰਸ਼ ਹੋਵੇਗੀ ਉੱਥੇ ਹੀ ਆਉਣ ਵਾਲੇ ਦਿਨਾਂ 'ਚ ਬਾਰਸ਼ 'ਚ ਤੇਜ਼ੀ ਦੇਖੀ ਜਾ ਸਕਦੀ ਹੈ। ਜਿਸ ਦੇ ਚੱਲਦਿਆਂ ਮੌਸਮ ਵਿਭਾਗ ਨੇ ਮੱਧਮ ਪੱਧਰ ਦੀ ਬਾਰਸ਼ ਦਾ ਯੈਲੋ ਅਲਰਟੀ ਜਾਰੀ ਕੀਤਾ ਹੈ।
ਹੁੰਮਸ ਤੋਂ ਮਿਲੇਗੀ ਨਿਜਾਤ
ਦਿੱਲੀ 'ਚ ਬੀਤੇ ਹਫ਼ਤੇ ਤੋਂ ਬਾਰਸ਼ ਨਾ ਹੋਣ ਕਾਰਨ ਦਿੱਲੀ ਵਾਸੀਆਂ ਨੂੰ ਹੁੰਮਸ ਤੋਂ ਪਰੇਸ਼ਾਨ ਹੋਣਾ ਪਿਆ। ਇੱਥੇ ਐਤਵਾਰ ਜ਼ਿਆਦਾ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉੱਥੇ ਹੀ ਸੋਮਵਾਰ 'ਚ ਵਾਧਾ ਦੇਖਿਆ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਦਿੱਲੀ 'ਚ ਜ਼ਿਆਦਾਤਰ ਤਾਪਮਾਨ 24.6 ਡਿਗਰੀ ਸੈਲਸੀਅਸ ਸੀ।
ਫਿਲਹਾਲ ਬੀਤੇ ਇਕ ਹਫ਼ਤੇ ਤੋਂ ਰਾਜਧਾਨੀ ਦਿੱਲੀ 'ਚ ਬਾਰਸ਼ ਰੁਕੀ ਹੋਈ ਹੈ। ਬੀਤੇ ਦਿਨਾਂ 'ਚ ਭਾਰੀ ਬਾਰਸ਼ ਹੋਣ ਤੇ ਹੁਣ ਤਾਪਮਾਨ 'ਚ ਵਾਧੇ ਦੇ ਕਾਰਨ ਦਿੱਲੀ 'ਚ ਸੋਮਵਾਰ ਨੂੰ ਕਾਫੀ ਹੁੰਮਸ ਮਹਿਸੂਸ ਕੀਤੀ ਗਈ। ਉੱਥੇ ਹੀ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਇਕ ਵਾਰ ਫਿਰ ਦਿੱਲੀ ਵਾਸੀ ਰਾਹਤ ਦੀ ਸਾਹ ਲੈ ਰਹੇ ਹਨ।