Anju Nasrulla Love Story: ਭਾਰਤ ਤੋਂ ਪਾਕਿਸਤਾਨ ਪਹੁੰਚੀ ਅੰਜੂ ਨੇ ਨਸਰੁੱਲਾ ਨਾਲ ਵਿਆਹ ਕਰ ਲਿਆ ਹੈ। ਅੰਜੂ ਨੇ ਈਸਾਈ ਧਰਮ ਛੱਡ ਕੇ ਇਸਲਾਮ ਅਪਣਾ ਲਿਆ ਅਤੇ ਨਵਾਂ ਇਸਲਾਮੀ ਨਾਂ ਫਾਤਿਮਾ ਰੱਖ ਲਿਆ ਹੈ। ਮੰਗਲਵਾਰ (25 ਜੁਲਾਈ) ਨੂੰ ਦੋਵਾਂ ਦੇ ਵਿਆਹ ਦੀ ਵੀਡੀਓ ਵੀ ਸਾਹਮਣੇ ਆਈ ਹੈ। ਅੰਜੂ ਅਤੇ ਨਸਰੁੱਲਾ ਦਾ ਵਿਆਹ ਦੀਰ ਅੱਪਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਇਆ। ਵਿਆਹ ਤੋਂ ਬਾਅਦ ਅੰਜੂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਮੇਰੇ ਕੋਲ ਸਮਾਂ ਘੱਟ ਹੈ, ਮੈਨੂੰ ਇੱਥੇ ਦੁਬਾਰਾ ਆਉਣਾ ਚਾਹੀਦਾ ਹੈ।


ਅੰਜੂ ਦਾ ਜਨਮ ਉੱਤਰ ਪ੍ਰਦੇਸ਼ ਦੇ ਪਿੰਡ ਕੈਲੋਰ ਵਿੱਚ ਹੋਇਆ ਸੀ ਅਤੇ ਉਹ ਰਾਜਸਥਾਨ ਦੇ ਅਲਵਰ ਵਿੱਚ ਰਹਿੰਦੀ ਸੀ। ਨਸਰੁੱਲਾ ਅਤੇ ਅੰਜੂ 2019 ਵਿੱਚ ਫੇਸਬੁੱਕ ਰਾਹੀਂ ਦੋਸਤ ਬਣ ਗਏ ਸਨ। ਬੀਤੇ ਦਿਨ ਨਸਰੁੱਲਾ ਨੇ ਅੰਜੂ ਨਾਲ ਪ੍ਰੇਮ ਸਬੰਧਾਂ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਸੀ ਕਿ ਉਸ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਅੰਜੂ 20 ਅਗਸਤ ਨੂੰ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਘਰ ਪਰਤ ਆਵੇਗੀ।






ਇਹ ਵੀ ਪੜ੍ਹੋ: Himachal News: ਹਿਮਾਚਲ ‘ਚ ਕੁਦਰਤ ਦਾ ਕਹਿਰ ਜਾਰੀ, ਕੁੱਲੂ ‘ਚ ਮੁੜ ਫਟਿਆ ਬੱਦਲ, ਪੰਜ ਮਕਾਨ ਹੋਏ ਤਬਾਹ


ਪਹਿਲਾਂ ਤੋਂ ਵਿਆਹੀ ਹੋਈ ਹੈ ਅੰਜੂ


ਹੁਣ ਦੋਹਾਂ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ। ਦੋਵਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਅੰਜੂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਦੇ ਕਬਾਇਲੀ ਜ਼ਿਲ੍ਹੇ 'ਚ ਨਸਰੁੱਲਾ ਨੂੰ ਮਿਲਣ ਗਈ ਸੀ। ਅੰਜੂ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਉਸ ਦੇ ਦੋ ਬੱਚੇ ਹਨ। ਅੰਜੂ ਦੀ 15 ਸਾਲ ਦੀ ਬੇਟੀ ਅਤੇ ਛੇ ਸਾਲ ਦਾ ਬੇਟਾ ਹੈ।


ਜੈਪੂਰ ਜਾਣ ਦੀ ਗੱਲ ਕਹਿਕੇ ਨਿਕਲੀ ਸੀ ਘਰ ਤੋਂ


ਅੰਜੂ ਦਾ ਪਤੀ ਅਰਵਿੰਦ ਰਾਜਸਥਾਨ ਵਿੱਚ ਰਹਿੰਦਾ ਹੈ। ਉਸ ਨੂੰ ਆਸ ਸੀ ਕਿ ਅੰਜੂ ਜਲਦੀ ਵਾਪਸ ਆਵੇਗੀ। ਅਰਵਿੰਦ ਨੇ ਕਿਹਾ ਸੀ ਕਿ ਉਸ ਦੀ ਪਤਨੀ ਵੀਰਵਾਰ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਜੈਪੁਰ ਜਾ ਰਹੀ ਹੈ, ਪਰ ਬਾਅਦ 'ਚ ਪਰਿਵਾਰ ਨੂੰ ਪਤਾ ਲੱਗਿਆ ਕਿ ਉਹ ਪਾਕਿਸਤਾਨ ਪਹੁੰਚ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Cement Factory Accident: ਤੇਲੰਗਾਨਾ ਦੇ ਸੂਰਯਾਪੇਟ 'ਚ ਸੀਮੈਂਟ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ