ਨਵੀਂ ਦਿੱਲੀ: ਸੋਨਾ ਪੂਰੀ ਦੁਨੀਆ 'ਚ ਅਮੀਰੀ ਦਾ ਪ੍ਰਤੀਕ ਹੈ। ਇਸੇ ਲਈ ਹਰ ਇਨਸਾਨ ਸੋਨੇ ਨੂੰ ਪਹਿਣਨ ਦੀ ਇੱਛਾ ਬੇਸ਼ੱਕ ਨਾ ਰੱਖਦਾ ਹੋਵੇ, ਪਰ ਪਾਉਣ ਦੀ ਇੱਛਾ ਜ਼ਰੂਰ ਰੱਖਦਾ ਹੈ। ਭਾਰਤੀ ਲੋਕ ਸੋਨਾ ਖਰੀਦਣਾ ਬੇਹੱਦ ਚੰਗਾ ਮੰਨਦੇ ਹਨ। ਸਾਲ 2018 ਦੇ ਅੰਕੜਿਆਂ ਮੁਤਾਬਕ ਭਾਰਤ 'ਚ 24 ਹਜ਼ਾਰ ਟਨ ਸੋਨੇ ਦਾ ਅੰਦਾਜ਼ਾ ਹੈ।
ਵਿਸ਼ਵ ਗੋਲਡ ਕੌਂਸਲ ਦੀ ਸਾਲ 2018 ਦੀ ਰਿਪੋਰਟ ਮੁਤਾਬਕ ਦੁਨੀਆ 'ਚ ਜਦ ਤੋਂ ਸੋਨੇ ਦੀ ਖੁਦਾਈ ਸ਼ੁਰੂ ਹੋਈ ਹੈ, ਜ਼ਮੀਨ ਤੋਂ ਕਰੀਬ ਦੋ ਲੱਖ ਟਨ ਸੋਨਾ ਕੱਢਿਆ ਜਾ ਚੁੱਕਾ ਹੈ। ਫਿਲਹਾਲ ਸੋਨੇ ਦੇ ਸਾਲਾਨਾ ਉਤਪਾਦਨ ਤੇ ਵਰਤੋਂ 'ਚ ਚੀਨ ਸਭ ਤੋਂ ਅੱਗੇ ਹੈ। ਕੌਂਸਲ ਦੀ ਰਿਪੋਰਟ ਮੁਤਾਬਕ ਭਾਰਤ 'ਚ 24 ਹਜ਼ਾਰ ਟਨ ਸੋਨਾ ਹੋਣ ਦਾ ਅੰਦਾਜ਼ਾ ਹੈ।
ਇਸ 'ਚੋਂ ਭਾਰਤੀ ਮਹਿਲਾਵਾਂ ਕੋਲ 21 ਹਜ਼ਾਰ ਟਨ ਸੋਨਾ ਹੋਣ ਦਾ ਅੰਦਾਜ਼ਾ ਹੈ। ਇਹ ਦੁਨੀਆ 'ਚ ਸਭ ਤੋਂ ਵੱਧ ਹੈ। ਬੈਂਕਾਂ ਕੋਲ 750 ਟਨ ਸੋਨਾ ਰਿਜ਼ਰਵ ਬੈਂਕ ਆਫ਼ ਇੰਡੀਆ 'ਚ 566.36 ਟਨ ਸੋਨਾ ਸਾਲ 2017-18 'ਚ ਸੀ। ਮੁਥੂਟ ਫਾਈਨਾਂਸ, ਮਨਪੁਰਮ ਫਾਈਨਾਂਸ ਏਜੰਸੀ ਵਰਗੀਆਂ ਨਿੱਜੀ ਕੰਪਨੀਆਂ ਕੋਲ ਸਾਲ 2014 'ਚ 200 ਟਨ ਸੋਨਾ ਹੋਣ ਦਾ ਅੰਦਾਜ਼ਾ ਸੀ।
ਮੰਦਰਾਂ 'ਚ ਢਾਈ ਹਜ਼ਾਰ ਟਨ ਸੋਨਾ ਦੇਸ਼ ਦੇ ਮੰਦਰਾਂ 'ਚ ਢਾਈ ਹਜ਼ਾਰ ਟਨ ਸੋਨਾ ਹੈ। ਕੇਰਲ ਦੇ ਪਦਨਾਭ ਸਵਾਮੀ ਮੰਦਰ 'ਚ 1300 ਟਨ ਸੋਨਾ ਹੋਣ ਦਾ ਅੰਦਾਜ਼ਾ ਹੈ। ਉਂਝ ਦੁਨੀਆ ਦਾ ਸਭ ਤੋਂ ਅਮੀਰ ਮੰਦਰ ਆਂਧਰਾ ਪ੍ਰਦੇਸ਼ ਦਾ ਤਿਰੂਪਤੀ ਮੰਦਰ ਮੰਨਿਆ ਜਾਂਦਾ ਹੈ। ਹਰ ਮਹੀਨੇ ਇੱਥੇ 100 ਕਿੱਲੋ ਸੋਨਾ ਆਉਂਦਾ ਹੈ। ਮੰਦਰ ਕੋਲ 250-300 ਟਨ ਸੋਨਾ ਹੈ। ਕੁਝ ਸਮਾਂ ਪਹਿਲਾਂ ਮੰਦਰ ਨੇ 4.5 ਟਨ ਸੋਨਾ ਬੈਂਕ 'ਚ ਕਿਸੇ ਸਕੀਮ ਤਹਿਤ ਜਮ੍ਹਾ ਕਰਵਾਇਆ ਹੋਇਆ ਹੈ।
ਔਰਤਾਂ ਕੋਲ ਦੁਨੀਆ ਦਾ 11 ਫ਼ੀਸਦ ਸੋਨਾ ਭਾਰਤੀ ਔਰਤਾਂ 21 ਹਜ਼ਾਰ ਟਨ ਸੋਨਾ ਹੈ, ਯਾਨੀ ਦੁਨੀਆ ਦੇ ਕੁੱਲ ਸੋਨੇ ਦਾ 11 ਫ਼ੀਸਦੀ ਹਿੱਸਾ। ਇੰਨਾ ਸੋਨਾ ਦੁਨੀਆ ਦੇ ਪੰਜ ਸਿਖਰਲੇ ਦੇਸ਼ਾਂ ਅਮਰੀਕਾ (8,000 ਟਨ), ਜਰਮਨੀ (3,300 ਟਨ), ਇਟਲੀ (2,450 ਟਨ), ਫਰਾਂਸ (2,400 ਟਨ) ਤੇ ਰੂਸ (1,900 ਟਨ) ਦੇ ਕੁੱਲ ਫੌਰਨ ਰਿਜ਼ਰਵ ਵਿੱਚ ਵੀ ਨਹੀਂ । ਉਤਪਾਦਨ ਦੇ ਮਾਮਲੇ 'ਚ ਭਾਰਤ ਹੈ ਪਿੱਛੇ ਸੋਨੇ ਦੇ ਉਤਪਾਦਨ ਵਿੱਚ ਭਾਰਤ ਕਾਫੀ ਪਿੱਛੇ ਹੈ।
ਸਟੇਟਿਸਟਾ ਮੁਤਾਬਕ ਦੇਸ਼ ਵਿੱਚ ਸਾਲ 2017 ਵਿੱਚ ਸਿਰਫ 1,594 ਕਿੱਲੋ ਯਾਨੀ ਡੇਢ ਟਨ ਸੋਨੇ ਦਾ ਹੀ ਉਤਪਾਦਨ ਹੋਇਆ ਹੈ। ਕਰਨਾਟਕ ਵਿੱਚ ਸੋਨੇ ਦਾ ਸਭ ਤੋਂ ਉਤਪਾਦਨ ਹੁੰਦਾ ਹੈ, ਪਰ ਦੇਸ਼ ਵਿੱਚ ਸੋਨੇ ਦਾ ਉਤਪਾਦਨ ਘਟ ਰਿਹਾ ਹੈ। 2007-08 ਵਿੱਚ 2,969 ਕਿੱਲੋ ਸੋਨੇ ਦਾ ਉਤਪਾਦਨ ਹੋਇਆ ਸੀ, ਪਰ ਇਸ ਤੋਂ ਬਾਅਦ ਉਤਪਾਦਨ ਲਗਾਤਾਰ ਘਟ ਰਿਹਾ ਹੈ।
ਦੁਨੀਆ 'ਚ ਭਾਰਤੀ ਔਰਤਾਂ ਕੋਲ ਸਭ ਤੋਂ ਵੱਧ ਸੋਨਾ, ਅਮਰੀਕਾ-ਫਰਾਂਸ ਜਿਹੇ ਦੇਸ਼ ਵੀ ਛੱਡੇ ਪਿੱਛੇ
abp sanjha
Updated at:
21 Nov 2021 12:35 PM (IST)
Edited By: ravneetk
ਮੰਦਰਾਂ 'ਚ ਢਾਈ ਹਜ਼ਾਰ ਟਨ ਸੋਨਾ ਦੇਸ਼ ਦੇ ਮੰਦਰਾਂ 'ਚ ਢਾਈ ਹਜ਼ਾਰ ਟਨ ਸੋਨਾ ਹੈ। ਕੇਰਲ ਦੇ ਪਦਨਾਭ ਸਵਾਮੀ ਮੰਦਰ 'ਚ 1300 ਟਨ ਸੋਨਾ ਹੋਣ ਦਾ ਅੰਦਾਜ਼ਾ ਹੈ।
gold
NEXT
PREV
Published at:
21 Nov 2021 12:35 PM (IST)
- - - - - - - - - Advertisement - - - - - - - - -