ਨਵੀਂ ਦਿੱਲੀ: ਦੁਨੀਆ ਦੇ ਕਈ ਦੇਸ਼ਾਂ ਨੇ ਉਨ੍ਹਾਂ ਲਈ ਯਾਤਰਾ ਦੇ ਨਿਯਮਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ। ਹਾਲਾਂਕਿ, ਭਾਰਤ ਵਿੱਚ ਜਿਨ੍ਹਾਂ ਲੋਕਾਂ ਨੂੰ ਕੋਵੈਕਸੀਨ ਟੀਕੇ ਦੀ ਖੁਰਾਕ ਦਿੱਤੀ ਗਈ ਹੈ, ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਆਪਣੀ ਲਿਸਟ 'ਚ ਜਿਨ੍ਹਾਂ ਵੈਕਸੀਨ ਨੂੰ ਮੰਜ਼ੂਰੀ ਦਿੱਤੀ ਹੈ ਉਨ੍ਹਾਂ 'ਚ ਕੋਵੈਕਸੀਨ ਸ਼ਾਮਲ ਨਹੀਂ ਹੈ।


ਵੱਖ-ਵੱਖ ਦੇਸ਼ਾਂ ਵਲੋਂ ਜਾਰੀ ਕੀਤੇ ਗਏ ਨਵੇਂ ਯਾਤਰਾ ਨਿਯਮਾਂ ਮੁਤਾਬਕ, ਸਿਰਫ ਉਹੀ ਵਿਅਕਤੀ ਜਿਨ੍ਹਾਂ ਨੂੰ ਟੀਕਾ ਆਪਣੇ ਖੁਦ ਦੇ ਰੈਗੂਲੇਟਰੀ ਬਾਡੀ ਤੋਂ ਮਨਜ਼ੂਰੀ ਮਿਲੀ ਹੈ ਜਾਂ ਜਿਨ੍ਹਾਂ ਨੇ ਡਬਲਯੂਐਚਓ ਵਲੋਂ ਐਮਰਜੈਂਸੀ ਵਰਤੋਂ ਲਈ ਸੂਚੀ ਵਿੱਚ ਸ਼ਾਮਲ ਵੈਕਸੀਨ ਦੀ ਡੋਜ਼ ਲਈ ਹੈ। ਦੇਸ਼ ਵਿੱਚ ਨਿਰਮਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਦੀ ਕੋਵਿਸ਼ੀਲਡ ਟੀਕਾ ਇਸ ਸੂਚੀ ਵਿੱਚ ਸ਼ਾਮਲ ਹੈ।


ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਰ ਵਿਕਰਮ ਸ਼੍ਰੌਫ ਮੁਤਾਬਕ, ਜੇ ਤੁਸੀਂ ਕੋਈ ਟੀਕਾ ਲਗਵਾਇਆ ਹੈ ਜੋ ਕਿ ਡਬਲਯੂਐਚਓ ਦੀ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਜਿਸ ਦੇਸ਼ ਦੀ ਤੁਸੀਂ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਅਜਿਹੀ ਸਥਿਤੀ ਵਿੱਚ ਤੁਹਾਨੂੰ ਨੌਨ ਵੈਕਸਿਨੇਟੇਡ ਮੰਨਿਆ ਜਾਵੇਗਾ।


WHO ਦੀ ਮਨਜ਼ੂਰੀ ਲੈਣ ਲਈ ਲੱਗ ਸਕਦਾ ਹੈ ਸਮਾਂ


ਡਬਲਯੂਐਚਓ ਦੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਭਾਰਤ ਬਾਇਓਟੈਕ ਨੇ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਕੋਵੈਕਸੀਨ ਨੂੰ ਸ਼ਾਮਲ ਕਰਨ ਲਈ ਅਰਜ਼ੀ ਦਿੱਤੀ ਹੈ, ਪਰ ਸਾਨੂੰ ਇਸ ਟੀਕੇ ਬਾਰੇ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ। ਇਸ ਨੂੰ ਲੈ ਕੇ ਅਸੀਂ ਇਸ ਮਹੀਨੇ ਜਾਂ ਜੂਨ ਵਿਚ ਮੀਟਿੰਗ ਕਰਾਂਗੇ। ਇਸ ਤੋਂ ਬਾਅਦ ਭਾਰਤ ਬਾਇਓਟੈਕ ਨੂੰ ਆਪਣਾ ਡੋਜ਼ੀਅਰ ਜਮ੍ਹਾ ਕਰਨਾ ਪਏਗਾ।


ਜੇ ਇਹ ਡੋਜ਼ੀਅਰ ਉਨ੍ਹਾਂ ਦੁਆਰਾ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਉਨ੍ਹਾਂ ਦੇ ਟੀਕੇ ਬਾਰੇ ਸਾਡੀ ਜਾਂਚ ਤੋਂ ਬਾਅਦ ਅਸੀਂ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕਰਾਂਗੇ। ਡਬਲਯੂਐਚਓ ਮੁਤਾਬਕ, ਇਸ ਸਾਰੀ ਪ੍ਰਕਿਰਿਆ ਦੇ ਹਰ ਕਦਮ ਵਿੱਚ ਕੁਝ ਹਫਤੇ ਲੱਗ ਸਕਦੇ ਹਨ।


ਇਹ ਵੀ ਪੜ੍ਹੋ: Delhi Lockdown: ਕੋਰੋਨਾ ਕੇਸਾਂ 'ਚ ਆਈ ਕਮੀ, ਜਾਣੋ ਹੁਣ ਲੌਕਡਾਊਨ ਨੂੰ ਲੈ ਕੇ ਕੀ ਹੈ ਦਿੱਲੀਵਾਸੀਆਂ ਦਾ ਜਵਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904