ਪੜਚੋਲ ਕਰੋ
Advertisement
ਫ਼ੌਜ ਲਈ ਸਿਰਫ 50,000 ਰੁਪਏ ’ਚ ਬਣਾ ਦਿੱਤਾ ਜ਼ਬਰਦਸਤ ਹਥਿਆਰ, ਤਬਾਹੀ ਮਚਾਏਗੀ ਮਸ਼ੀਨ ਪਿਸਤੌਲ
ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੀ ਪਹਿਲੀ ਸਵਦੇਸ਼ੀ 9 ਮਿਲੀਮੀਟਰ ਦੀ ਮਸ਼ੀਨ ਪਿਸਤੌਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਫੌਜ ਨੇ ਸਾਂਝੇ ਤੌਰ 'ਤੇ ਵਿਕਸਤ ਕੀਤਾ ਹੈ।
ਨਾਗਪੁਰ: ਭਾਰਤ ਨੇ ਪਹਿਲੀ ਸਵਦੇਸ਼ੀ 9 ਮਿਲੀਮੀਟਰ ਮਸ਼ੀਨ ਪਿਸਤੌਲ ਅਸਮੀ ਵਿਕਸਤ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਪਿਸਤੌਲ ਡਿਫ਼ੈਂਸ ਰਿਸਰਚ ਐਂਡ ਡਿਜ਼ਾਈਨ ਆਰਗੇਨਾਇਜ਼ੇਸ਼ਨ (DRDO) ਤੇ ਭਾਰਤੀ ਫ਼ੌਜ ਨੇ ਮਿਲ ਕੇ ਵਿਕਸਤ ਕੀਤੀ ਹੈ। ਇਸ ਦੇਸੀ ਹਥਿਆਰ ਤੇ ਡਿਜ਼ਾਇਨ ਤੇ ਇਸ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਮੱਧ ਪ੍ਰਦੇਸ਼ ਦੇ ਇਨਫ਼ੈਂਟਰੀ ਸਕੂਲ, ਮਹੋ ਤੇ ਡੀਆਰਡੀਓ ਦੇ ਆਰਮਾਮੈਂਟ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਪੁਣੇ ਵੱਲੋਂ ਆਪਣੀ ਮੁਹਾਰਤ ਦਾ ਉਪਯੋਗ ਕਰਦਿਆਂ ਕੀਤਾ ਗਿਆ ਹੈ ਇਸ ਪਿਸਤੌਲ ਨੂੰ ਲੈਫ਼ਟੀਨੈਂਟ ਕਰਨਲ ਪ੍ਰਸਾਦ ਬੰਸੋਦ ਨੇ ਤਿਆਰ ਕੀਤਾ ਹੈ।
ਇਸ ਪਿਸਤੌਲ ਨੂੰ ਰਿਕਾਰਡ ਚਾਰ ਮਹੀਨਿਆਂ ’ਚ ਤਿਆਰ ਕੀਤਾ ਗਿਆ ਹੈ। ਮਸ਼ੀਨ ਪਿਸਤੌਲ ਇਨ ਸਰਵਿਸ 9 ਮਿਲੀਮੀਟਰ ਹਥਿਆਰ ਨੂੰ ਦਾਗਦਾ ਹੈ। ਇਸ ਦਾ ਟ੍ਰਿਗਰ ਤੇ ਬਾਕੀ ਹਿੱਸਿਆਂ ਦੀ ਡਿਜ਼ਾਈਨਿੰਗ ਤੇ ਪ੍ਰੋਟੋਟਾਈਪਿੰਗ ਵਿੱਚ 3 ਡੀ ਪ੍ਰਿੰਟਿੰਗ ਪ੍ਰਕਿਰਿਆ ਦੀ ਵਰਤੋਂ ਕੀਤੀ ਗਈ ਹੈ। ਹਥਿਆਰਬੰਦ ਬਲਾਂ ’ਚ ਹੈਵੀ ਵੈਪਨ ਡੀਟੈਚਮੈਂਟ, ਕਮਾਂਡਰਾਂ, ਟੈਂਕ ਤੇ ਪਾਇਲਟ, ਡਿਸਪੈਚ ਰਾਈਡਰਜ਼, ਰੇਡੀਓ ਜਾਂ ਰਾਡਾਰ ਆਪਰੇਟਰਾਂ, ਕਲੋਜ਼ ਕੰਬੈਟ, ਐਂਟੀ ਟੈਰਰ ਆਪਰੇਸ਼ਨਜ਼ ਤੇ ਦੂਜੇ ਫ਼ੀਲਡ ਐਕਸ਼ਨ ਵਿੱਚ ਪਰਸਨਲ ਵੈਪਨ ਵਜੋਂ ਇਸ ਦੀ ਸਮਰੱਥਾ ਕਾਰਗਰ ਹੈ। ਇਸ ਪਿਸਤੌਲ ਦੀ ਵਰਤੋਂ ਕੇਂਦਰੀ ਤੇ ਰਾਜ ਪੁਲਿਸ ਸੰਗਠਨਾਂ ਦੇ ਨਾਲ-ਨਾਲ ਵੀਆਈਪੀ ਸੁਰੱਖਿਆ ਡਿਊਟੀਆਂ ਤੇ ਪੁਲਿਸਿੰਗ ਵਿੱਚ ਕੀਤੀ ਜਾ ਸਕਦੀ ਹੈ। ਹਰ ਮਸ਼ੀਨ ਪਿਸਤੌਲ ਨੂੰ ਤਿਆਰ ਕਰਨ ਉੱਤੇ 50 ਹਜ਼ਾਰ ਰੁਪਏ ਖ਼ਰਚ ਹੁੰਦੇ ਹਨ। ਭਾਰਤ ਇਸ ਨੂੰ ਹੋਰ ਦੇਸ਼ਾਂ ਨੂੰ ਵੀ ਬਰਾਮਦ ਕਰ ਸਕਦਾ ਹੈ। ਇਸ ਪਿਸਤੌਲ ਦਾ ਨਾਂਅ ‘ਅਸਮੀ’ ਰੱਖਿਆ ਗਿਆ ਹੈ; ਜਿਸ ਦਾ ਮਤਲਬ ਮਾਣ, ਆਤਮ-ਸਨਮਾਨ ਤੇ ਸਖ਼ਤ ਮਿਹਨਤ ਹੈ। ਨਾਗਪੁਰ ਦੇ ਲੈਫ਼ਟੀਨੈਂਟ ਕਰਨਲ ਪ੍ਰਸਾਦ ਬੰਸੋਦ ਦੇ ਪਿਤਾ ਅਨਿਲ ਤੇ ਮਾਂ ਅੰਜਲੀ ਬੰਸੋਦ ਦੋਵੇਂ ਕੇਂਦਰੀ ਵਿਦਿਆਲੇ ’ਚ ਪੜ੍ਹਾਉਂਦੇ ਹਨ। ਇਹ ਵੀ ਪੜ੍ਹੋ: ਸਰਕਾਰ ਦੇ ਸੱਦੇ 'ਤੇ 100 ਵਾਰ ਵੀ ਗੱਲ ਕਰਨ ਨੂੰ ਤਿਆਰ ਕਿਸਾਨ, ਮਾਨ ਦਾ ਅਸਤੀਫ਼ਾ ਅੰਦੋਲਨ ਦੀ ਜਿੱਤ ਕਰਾਰIndia’s first indigenous 9mm Machine Pistol has been jointly developed by DRDO and Indian Army. https://t.co/5NoUgQWrWW
— DRDO (@DRDO_India) January 14, 2021
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement