ਪੜਚੋਲ ਕਰੋ
ਇੰਡੀਗੋ ਦੀ ਘਟਨਾ 'ਤੇ ਮੰਤਰਾਲੇ ਨੇ ਮੰਗੀ ਰਿਪੋਰਟ

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਇੰਡੀਗੋ ਦੇ ਮੁਲਾਜ਼ਮਾਂ ਵੱਲੋਂ ਇਕ ਜਹਾਜ਼ ਮੁਸਾਫਰ 'ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ 'ਤੇ ਜਹਾਜ਼ ਰੈਗੂਲੇਟਰੀ ਡੀਜੀਸੀਏ ਤੋਂ ਰਿਪੋਰਟ ਮੰਗੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੋਈ ਵੀ ਸੱਭਿਆ ਸਮਾਜ ਲੜਾਈ-ਝਗੜੇ ਨੂੰ ਸਹਿਣ ਨਹੀਂ ਕਰੇਗਾ। ਬੁੱਧਵਾਰ ਨੂੰ ਸਵੇਰੇ ਇੰਡੀਗੋ ਪ੫ਮੋਟਰ ਰਾਹੁਲ ਭਾਟੀਆ ਨੇ ਕੇਂਦਰੀ ਮੰਤਰੀ ਤੇ ਸ਼ਹਿਰੀ ਹਵਾਬਾਜ਼ੀ ਸਕੱਤਰ ਆਰਐੱਨ ਚੌਬੇ ਨਾਲ ਮੀਟਿੰਗ ਕੀਤੀ।
ਰਾਜੂ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਬਿਊਰੋ ਇਸ ਗੱਲ ਦੀ ਜਾਂਚ ਕਰੇਗਾ ਕਿ ਪ੫ਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ ਜਾਂ ਨਹੀਂ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਕੁਝ ਪ੫ਕਿਰਿਆਵਾਂ ਦਾ ਪਾਲਣ ਨਹੀਂ ਕੀਤਾ ਗਿਆ ਤੇ ਬੀਸੀਏਐੱਸ ਕੋਲ ਨੋਟਿਸ ਭੇਜਿਆ ਜਾਵੇਗਾ ਕਿ ਆਖਰ ਪ੫ਕਿਰਿਆਵਾਂ ਦਾ ਪਾਲਣ ਕਿਉਂ ਨਹੀਂ ਕੀਤਾ ਗਿਆ? ਸਾਨੂੰ ਉਲੰਘਣ ਨਹੀਂ ਕਰਨਾ ਚਾਹੀਦਾ ਹੈ। ਇਹ ਸਹੀ ਨਹੀਂ ਹੈ। ਕੀ ਲੜਾਈ ਝਗੜਾ ਹੋਣਾ ਚਾਹੀਦਾ ਹੈ, ਆਖਰ ਕੀ ਹੈ ਇਹ ? ਰਾਜੂ ਨੇ ਅੱਗੇ ਕਿਹਾ ਕਿ ਜਹਾਜ਼ ਕੰਪਨੀ ਵੱਲੋਂ ਉਲੰਘਣ ਖਤਰਨਾਕ ਹੈ। ਕੀ ਹੈ ਮਾਮਲਾ- ਦਿੱਲੀ ਹਵਾਈ ਅੱਡੇ 'ਤੇ 15 ਅਕਤੂਬਰ ਨੂੰ ਇੰਡੀਗੋ ਦੇ ਮੁਲਾਜ਼ਮਾਂ ਨੇ ਕਾਤਿਆਲ ਨਾਂ ਦੇ ਇਕ ਮੁਸਾਫਰ ਦੀ ਕੁੱਟਮਾਰ ਕਰ ਦਿੱਤੀ। ਮੰਗਲਵਾਰ ਨੂੰ ਇਸ ਘਟਨਾ ਦਾ ਵੀਡਿਓ ਵਾਇਰਲ ਹੋ ਗਿਆ। ਵੀਡਿਓ 'ਚ ਮੁਲਾਜ਼ਮਾਂ ਨੂੰ ਕੱਟਮਾਰ ਕਰਦੇ ਹੋਏ ਵਿਖਾਇਆ ਗਿਆ। ਹਾਲਾਂਕਿ ਵੀਡਿਓ 'ਚ ਇਹ ਪਤਾ ਨਹੀਂ ਲੱਗ ਸਕਿਆ ਕਿ ਪਹਿਲਾਂ ਹਮਲਾ ਕਿਸ ਨੇ ਕੀਤਾ ਸੀ। ਜਿਕਰਯੋਗ ਹੈ ਕਿ ਇੰਡੀਗੋ ਏਅਰ ਲਾਇਨ ਨੇ ਬੁੱਧਵਾਰ ਨੂੰ ਸਰਕਾਰ ਤੋਂ ਮਾਫ਼ੀ ਮੰਗੀ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਉਸਦੇ ਮੁਲਾਜ਼ਮ ਆਪਣਾ ਕੰਮ ਕਰ ਰਹੇ ਸਨ। ਇੰਡੀਗੋ ਦੇ ਪ੍ਰੈਜੀਡੈਂਟ ਅਦਿੱਤਿਆ ਘੋਸ਼ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੂੰ ਭੇਜੇ ਗਏ ਪੱਤਰ 'ਚ ਕਿਹਾ ਹੈ ਕਿ ਘਟਨਾ ਵਾਲੇ ਹੀ ਦਿਨ ਮੁਸਾਫਰ ਤੋਂ ਮਾਫੀ ਮੰਗੀ ਗਈ ਹੈ। ਉਨ੍ਹਾਂ ਲਿਖਿਆ ਕਿ ਸ਼ਾਮਲ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਗਿਆ। ਮੁਸਾਫਰ ਕਾਤਿਆਲ ਨਾਲ ਮਾਰਕੁੱਟ ਕਰਨ ਵਾਲੇ ਆਪਣੇ ਮੁਲਾਜ਼ਮ ਜੁਬੀ ਥਾਮਸ ਦਾ ਉਨ੍ਹਾਂ ਨੇ ਬਚਾਅ ਵੀ ਕੀਤਾ ਹੈ।
ਰਾਜੂ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਬਿਊਰੋ ਇਸ ਗੱਲ ਦੀ ਜਾਂਚ ਕਰੇਗਾ ਕਿ ਪ੫ਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ ਜਾਂ ਨਹੀਂ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਕੁਝ ਪ੫ਕਿਰਿਆਵਾਂ ਦਾ ਪਾਲਣ ਨਹੀਂ ਕੀਤਾ ਗਿਆ ਤੇ ਬੀਸੀਏਐੱਸ ਕੋਲ ਨੋਟਿਸ ਭੇਜਿਆ ਜਾਵੇਗਾ ਕਿ ਆਖਰ ਪ੫ਕਿਰਿਆਵਾਂ ਦਾ ਪਾਲਣ ਕਿਉਂ ਨਹੀਂ ਕੀਤਾ ਗਿਆ? ਸਾਨੂੰ ਉਲੰਘਣ ਨਹੀਂ ਕਰਨਾ ਚਾਹੀਦਾ ਹੈ। ਇਹ ਸਹੀ ਨਹੀਂ ਹੈ। ਕੀ ਲੜਾਈ ਝਗੜਾ ਹੋਣਾ ਚਾਹੀਦਾ ਹੈ, ਆਖਰ ਕੀ ਹੈ ਇਹ ? ਰਾਜੂ ਨੇ ਅੱਗੇ ਕਿਹਾ ਕਿ ਜਹਾਜ਼ ਕੰਪਨੀ ਵੱਲੋਂ ਉਲੰਘਣ ਖਤਰਨਾਕ ਹੈ। ਕੀ ਹੈ ਮਾਮਲਾ- ਦਿੱਲੀ ਹਵਾਈ ਅੱਡੇ 'ਤੇ 15 ਅਕਤੂਬਰ ਨੂੰ ਇੰਡੀਗੋ ਦੇ ਮੁਲਾਜ਼ਮਾਂ ਨੇ ਕਾਤਿਆਲ ਨਾਂ ਦੇ ਇਕ ਮੁਸਾਫਰ ਦੀ ਕੁੱਟਮਾਰ ਕਰ ਦਿੱਤੀ। ਮੰਗਲਵਾਰ ਨੂੰ ਇਸ ਘਟਨਾ ਦਾ ਵੀਡਿਓ ਵਾਇਰਲ ਹੋ ਗਿਆ। ਵੀਡਿਓ 'ਚ ਮੁਲਾਜ਼ਮਾਂ ਨੂੰ ਕੱਟਮਾਰ ਕਰਦੇ ਹੋਏ ਵਿਖਾਇਆ ਗਿਆ। ਹਾਲਾਂਕਿ ਵੀਡਿਓ 'ਚ ਇਹ ਪਤਾ ਨਹੀਂ ਲੱਗ ਸਕਿਆ ਕਿ ਪਹਿਲਾਂ ਹਮਲਾ ਕਿਸ ਨੇ ਕੀਤਾ ਸੀ। ਜਿਕਰਯੋਗ ਹੈ ਕਿ ਇੰਡੀਗੋ ਏਅਰ ਲਾਇਨ ਨੇ ਬੁੱਧਵਾਰ ਨੂੰ ਸਰਕਾਰ ਤੋਂ ਮਾਫ਼ੀ ਮੰਗੀ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਉਸਦੇ ਮੁਲਾਜ਼ਮ ਆਪਣਾ ਕੰਮ ਕਰ ਰਹੇ ਸਨ। ਇੰਡੀਗੋ ਦੇ ਪ੍ਰੈਜੀਡੈਂਟ ਅਦਿੱਤਿਆ ਘੋਸ਼ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੂੰ ਭੇਜੇ ਗਏ ਪੱਤਰ 'ਚ ਕਿਹਾ ਹੈ ਕਿ ਘਟਨਾ ਵਾਲੇ ਹੀ ਦਿਨ ਮੁਸਾਫਰ ਤੋਂ ਮਾਫੀ ਮੰਗੀ ਗਈ ਹੈ। ਉਨ੍ਹਾਂ ਲਿਖਿਆ ਕਿ ਸ਼ਾਮਲ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਗਿਆ। ਮੁਸਾਫਰ ਕਾਤਿਆਲ ਨਾਲ ਮਾਰਕੁੱਟ ਕਰਨ ਵਾਲੇ ਆਪਣੇ ਮੁਲਾਜ਼ਮ ਜੁਬੀ ਥਾਮਸ ਦਾ ਉਨ੍ਹਾਂ ਨੇ ਬਚਾਅ ਵੀ ਕੀਤਾ ਹੈ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















