ਅਸਾਮ  : ਏਅਰਲਾਈਨ ਕੰਪਨੀ ਇੰਡੀਗੋ ਦਾ ਇਕ ਜਹਾਜ਼ ਅਚਾਨਕ ਰਨਵੇਅ ਤੋਂ ਫਿਸਲ ਗਿਆ, ਜਿਸ ਤੋਂ ਬਾਅਦ ਪਾਇਲਟ ਨੇ ਕਿਸੇ ਤਰ੍ਹਾਂ ਇਸ ਨੂੰ ਰੋਕਿਆ ਅਤੇ ਯਾਤਰੀਆਂ ਨੂੰ ਉਤਾਰਿਆ ਗਿਆ। 

 

ਇਹ ਫਲਾਈਟ ਅਸਾਮ ਦੇ ਜੋਰਹਾਟ ਤੋਂ ਕੋਲਕਾਤਾ ਲਈ ਉਡਾਣ ਭਰਨ ਵਾਲੀ ਸੀ ਪਰ ਇਹ ਘਟਨਾ ਟੇਕਆਫ ਤੋਂ ਪਹਿਲਾਂ ਵਾਪਰੀ। ਇਸ ਘਟਨਾ 'ਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ ਅਤੇ ਸਾਰੇ ਸੁਰੱਖਿਅਤ ਉਤਰ ਗਏ।