ਹੁਣ ਸਿਰਫ 1,212 ਰੁਪਏ 'ਚ ਕਰੋ ਹਵਾਈ ਸਫਰ

ਨਵੀਂ ਦਿੱਲੀ: ਆਪਣੀਆਂ ਸਫਲ ਉਡਾਣਾਂ ਦੇ 12 ਸਾਲ ਮੁਕੰਮਲ ਹੋਣ 'ਤੇ ਇੰਡੀਗੋ ਆਪਣੇ ਗਾਹਕਾਂ ਨੂੰ ਸ਼ਾਨਦਾਰ ਆਫਰ ਦੇ ਰਿਹਾ ਹੈ। ਇਸ ਆਫਰ ਤਹਿਤ ਟਿਕਟਾਂ ਦੀ ਕੀਮਤ 1,212 ਰੁਪਏ ਕਰ ਦਿੱਤੀ ਗਈ ਹੈ। ਇਹ ਖਾਸ ਆਫਰ 10 ਤੋਂ 13 ਜੁਲਾਈ ਦਰਮਿਆਨ ਹੋਵੇਗਾ। ਇਸ ਡਿਸਕਾਊਂਟ ਤਹਿਤ 12 ਲੱਖ ਸੀਟਾਂ ਸੇਲ 'ਤੇ ਹੋਣਗੀਆਂ। ਇਨ੍ਹਾਂ ਸੀਟਾਂ 'ਤੇ 25 ਤੋਂ 30 ਜੁਲਾਈ ਦਰਮਿਆਨ 25 ਪ੍ਰਤੀਸ਼ਤ ਛੋਟ ਮਿਲੇਗੀ।
ਇਡੀਗੋ ਦੇ 6E ਨੈੱਟਵਰਕ 'ਤੇ ਇਹ ਛੋਟ ਘਰੇਲੂ ਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੀਆਂ ਉਡਾਣਾਂ 'ਤੇ ਹੋਵੇਗੀ। ਇਨ੍ਹਾਂ ਬੁਕਿੰਗਸ ਲਈ ਐਸਬੀਆਈ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੇ ਜਾਣ 'ਤੇ ਵਾਧੂ ਕੈਸ਼ਬੈਕ ਜਾਂ 500 ਰੁਪਏ ਤੱਕ ਦੀ ਛੋਟ ਹੋਰ ਮਿਲ ਸਕਦੀ ਹੈ।
ਇੰਡੀਗੋ ਨੇ ਇਸ ਗੱਲ ਦਾ ਐਲਾਨ ਕਰਦਿਆਂ ਕਿਹਾ ਹੈ ਕਿ 4 ਅਗਸਤ ਨੂੰ ਇਡੀਗੋ ਦੇ 12 ਸਾਲ ਹੋ ਜਾਣਗੇ ਇਸ ਜਸ਼ਨ 'ਚ ਅਸੀਂ 57 ਸ਼ਹਿਰਾਂ 'ਚ ਆਪਣੀਆਂ 12 ਲੱਖ ਸੀਟਾਂ 'ਤੇ ਛੋਟ ਦੇ ਰਹੇ ਹਾਂ। ਇੰਡੀਗੋ ਦੇ ਇਸ ਆਫਰ ਦੀ ਬੁਕਿੰਗ ਕੰਪਨੀ ਦੀ ਸਾਈਟ 'ਤੇ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਇੰਡੀਗੋ ਦੀਆਂ ਰੋਜ਼ਾਨਾ 1100 ਫਲਾਈਟਸ ਉਡਾਣ ਭਰਦੀਆਂ ਹਨ।
ਟ੍ਰੈਂਡਿੰਗ ਟੌਪਿਕ






















