ਪੜਚੋਲ ਕਰੋ
Advertisement
ਭਾਰਤੀ ਸਰਹੱਦ 'ਤੇ ਫੌਜਾਂ ਦੇ ਡੇਰੇ ਲਾ ਕੇ ਚੀਨ ਦਾ ਦਾਅਵਾ, ਹੁਣ ਸਭ ਕੁਝ ਠੀਕ-ਠਾਕ
ਚੀਨ ਦਾ ਕਹਿਣਾ ਹੈ ਕਿ ਭਾਰਤ ਦੀ ਸਰਹੱਦ 'ਤੇ ਸਥਿਤੀ ਪੂਰੀ ਤਰ੍ਹਾਂ ਸਥਿਰ ਤੇ ਕਾਬੂ 'ਚ ਹੈ ਤੇ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਤੇ ਸਲਾਹ-ਮਸ਼ਵਰੇ ਰਾਹੀਂ ਮਸਲਿਆਂ ਦਾ ਹੱਲ ਕਰਨ ਲਈ ਢੁਕਵੀਂ ਵਿਧੀ ਤੇ ਸੰਚਾਰ ਚੈਨਲ ਹਨ।
ਬੀਜਿੰਗ: ਚੀਨ ਦਾ ਕਹਿਣਾ ਹੈ ਕਿ ਭਾਰਤ ਦੀ ਸਰਹੱਦ 'ਤੇ ਸਥਿਤੀ ਪੂਰੀ ਤਰ੍ਹਾਂ ਸਥਿਰ ਤੇ ਕਾਬੂ 'ਚ ਹੈ ਤੇ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਤੇ ਸਲਾਹ-ਮਸ਼ਵਰੇ ਰਾਹੀਂ ਮਸਲਿਆਂ ਦਾ ਹੱਲ ਕਰਨ ਲਈ ਢੁਕਵੀਂ ਵਿਧੀ ਤੇ ਸੰਚਾਰ ਚੈਨਲ ਹਨ। ਹਾਲ ਹੀ ਵਿੱਚ, ਭਾਰਤ ਤੇ ਚੀਨ ਦੀ ਅਸਲ ਕੰਟਰੋਲ ਰੇਖਾ (LAC) ਦੇ ਨਾਲ ਚੀਨੀ ਫੌਜਾਂ ਦੀਆਂ ਹਰਕਤਾਂ ਵਧਦੀਆਂ ਹਨ। ਇਸ ਤੋਂ ਬਾਅਦ ਭਾਰਤ ਨੇ ਵੀ ਕਥਿਤ ਤੌਰ ਤੇ ਆਪਣੀਆਂ ਫੌਜਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੁਝ ਮਾਹਰ ਮੰਨਦੇ ਹਨ ਕਿ ਚੀਨ ਅਜਿਹਾ ਲੋਕਾਂ ਦਾ ਧਿਆਨ ਕੋਰੋਨਾ ਤੋਂ ਹਟਾਉਣ ਲਈ ਕਰ ਰਿਹਾ ਹੈ। ਅਮਰੀਕਾ ਨੇ ਚੀਨ ਤੇ ਕੋਰੋਨਾ ਫੈਲਾਉਣ ਦੇ ਸਿੱਧੇ ਦੋਸ਼ ਲਾਏ ਹਨ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਚੀਨ ਦੀ ਕਾਫੀ ਨਿਖੇਧੀ ਵੀ ਹੋ ਰਹੀ ਹੈ। ਐਸੇ ਹਾਲਾਤ 'ਚ ਚੀਨ ਇਸ ਮੁੱਦੇ ਤੋਂ ਧਿਆਨ ਹਟਾਉਣ ਲਈ ਭਾਰਤ ਸਰਹੱਦ ਤੇ ਤਣਾਅ ਵਧਦਾ ਰਿਹਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਇੱਥੇ ਮੀਡੀਆ ਬਰੀਫਿੰਗ ਦੌਰਾਨ ਕਿਹਾ ਕਿ
ਭਾਰਤੀ ਰੱਖਿਆ ਮਾਹਰ ਇਹ ਵੀ ਮੰਨਦੇ ਹਨ ਕਿ ਚੀਨ ਨਾਲ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕਈ ਮਾਧਿਅਮ ਉਪਲਬਧ ਹਨ।
ਦੱਸ ਦੇਈਏ ਕਿ ਭਾਰਤ ਦੇ ਲੱਦਾਖ ਖੇਤਰ ਵਿੱਚ ਗਲਵਾਂ ਵਾਦੀ 'ਤੇ ਚੀਨੀ ਦਾਅਵੇ ਨੇ ਲੱਦਾਖ ਸਰਹੱਦ ਦੇ ਨਾਲ ਅਸਲ ਕੰਟਰੋਲ ਰੇਖਾ ਤੇ ਚੀਨੀ ਫੌਜਾਂ ਦੀ ਵੱਧਦੀ ਹੋਈ ਮੌਜੂਦਗੀ ਦੇ ਨਾਲ ਤਣਾਅ ਹੋਰ ਵਧ ਗਿਆ ਹੈ। ਦੂਜੇ ਪਾਸੇ, ਉਤਰਾਖੰਡ-ਹਿਮਾਚਲ ਪ੍ਰਦੇਸ਼ ਨਾਲ ਚੀਨ ਨਾਲ ਜੁੜੇ ਹਰਸ਼ਿਲ ਸੈਕਟਰ ਵਿੱਚ ਚੀਨੀ ਸੈਨਿਕਾਂ ਦੀਆਂ ਵਧੀਆਂ ਸਰਗਰਮੀਆਂ ਦੀਆਂ ਖਬਰਾਂ ਹਨ। ਹਾਲਾਂਕਿ, ਅਜੇ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ
ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ
ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
" ਸਰਹੱਦ ਨਾਲ ਜੁੜੇ ਮੁੱਦਿਆਂ ‘ਤੇ ਚੀਨ ਦੀ ਸਥਿਤੀ ਸਪਸ਼ਟ ਤੇ ਇਕਸਾਰ ਹੈ। ਉਸ ਨੇ ਕਿਹਾ ਕਿ, "ਅਸੀਂ ਦੋਵੇਂ ਨੇਤਾਵਾਂ ਵੱਲੋਂ ਸਹਿਮਤ ਹੋਏ ਮਹੱਤਵਪੂਰਨ ਸਮਝੌਤੇ ਦੀ ਪਾਲਣਾ ਕਰ ਰਹੇ ਹਾਂ ਤੇ ਦੋਵੇਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰ ਰਹੇ ਹਾਂ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਚੰਡੀਗੜ੍ਹ
ਪੰਜਾਬ
ਕਾਰੋਬਾਰ
Advertisement