ਪੜਚੋਲ ਕਰੋ

ਚੀਨ ਤੇ ਭਾਰਤ ਵਿਚਾਲੇ ਜੰਗ ਵਰਗੇ ਹਲਾਤ, ਸਰਹੱਦ 'ਤੇ ਫੌਜਾਂ ਤਾਇਨਾਤ, ਸਥਿਤੀ ਤਣਾਅਪੂਰਨ

ਅਸਲ ਕੰਟਰੋਲ ਰੇਖਾ (LAC) 'ਤੇ ਭਾਰਤ ਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਚੀਨ ਭਾਰਤ ਨੂੰ ਸਰਹੱਦ 'ਤੇ ਨਿਰਮਾਣ ਰੋਕਣ ਲਈ ਜ਼ੋਰ ਪਾ ਰਿਹਾ ਹੈ।

ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ (LAC) 'ਤੇ ਭਾਰਤ ਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਚੀਨ ਭਾਰਤ ਨੂੰ ਸਰਹੱਦ 'ਤੇ ਨਿਰਮਾਣ ਰੋਕਣ ਲਈ ਜ਼ੋਰ ਪਾ ਰਿਹਾ ਹੈ। ਚੀਨ ਨੇ ਭਾਰਤ 'ਤੇ ਦਬਾਅ ਬਣਾਉਣ ਲਈ ਸਰਹੱਦ 'ਤੇ 5000 ਫੌਜੀ ਵੀ ਤਾਇਨਾਤ ਕੀਤੇ ਹਨ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟਦਾ ਨਹੀਂ ਵਿੱਖ ਰਿਹਾ ਕਿਉਂਕਿ ਭਾਰਤ ਨੇ ਵੀ ਚੀਨ ਨੂੰ ਟੱਕਰ ਦੇਣ ਲਈ ਸਰਹੱਦ ਤੇ ਭਾਰੀ ਫੌਜ ਤਾਇਨਾਤ ਕਰ ਦਿੱਤੀ ਹੈ। ਵਧਦੇ ਤਣਾਅ ਨੂੰ ਵੇਖਦੇ ਹੋਏ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਵਰਗੇ ਹਲਾਤ ਪੈਦਾ ਤਾਂ ਨਹੀਂ ਹੋ ਰਹੇ ਹਨ? ਇਸ ਦੌਰਾਨ ਰੱਖਿਆ ਮਾਹਰ ਪੀਕੇ ਸਹਿਗਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਜਾਣਕਾਰੀ ਦਿੱਤੀ ਕਿ ਚੀਨ ਦਬਾਅ ਬਣਾ ਰਿਹਾ ਹੈ ਕਿ ਜੋ ਭਾਰਤ ਆਪਣੇ ਤਰਫੋਂ ਬੁਨਿਆਦੀ ਢਾਂਚਾ ਉਸਾਰ ਰਿਹਾ ਹੈ, ਉਸ ਨੂੰ ਇਸ ਨੂੰ ਰੋਕ ਦੇਣਾ ਚਾਹੀਦਾ ਹੈ ਪਰ ਭਾਰਤ ਨੇ ਇਸ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਚੀਨ ਨੇ ਆਪਣੇ ਵੱਲ ਬਹੁਤ ਸਾਰੇ ਨਿਰਮਾਣ ਕੀਤੇ ਹਨ ਤੇ ਭਾਰਤ ਸਿਰਫ ਇਸ ਨਿਰਮਾਣ ਨਾਲ ਚੀਨ ਦੀ ਬਰਾਬਰੀ ਕਰ ਰਿਹਾ ਹੈ। ਰੱਖਿਆ ਮਾਹਰ ਪੀ ਕੇ ਸਹਿਗਲ ਨੇ ਦੋਵਾਂ ਮੁਲਕਾਂ ਦਰਮਿਆਨ ਯੁੱਧ ਵਰਗੀ ਸਥਿਤੀ 'ਤੇ ਉਚੇਚੇ ਤੌਰ' ਤੇ ਗੱਲ ਕੀਤੀ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਉਨ੍ਹਾਂ ਇਸ ਮੁੱਦੇ ‘ਤੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਦੋਵਾਂ ਦੇਸ਼ਾਂ ਵਿੱਚ ਕਿਸੇ ਕਿਸਮ ਦੀ ਜੰਗ ਹੋਏਗੀ ਕਿਉਂਕਿ ਲੜਨਾ ਕਿਸੇ ਦੇ ਹਿੱਤ ਵਿੱਚ ਨਹੀਂ। ਦੱਸ ਦਈਏ ਦੋਵਾਂ ਮੁਲਕਾਂ 'ਚ 2017 ਦੇ ਡੋਕਲਾਮ ਕੇਸ ਵਰਗੇ ਹਾਲਾਤ ਹਨ। ਦੋਵੇਂ ਫ਼ੌਜਾਂ ਕੁਝ ਸੌ ਮੀਟਰ ਦੀ ਦੂਰੀ 'ਤੇ ਤਾਇਨਾਤ ਹਨ। ਜਿਵੇਂ ਕਿ ਚੀਨ ਦੇ ਫੌਜੀ ਗਤੀਵਿਧੀਆਂ ਵੱਧ ਰਹੀਆਂ ਹਨ, ਭਾਰਤ ਨੇ ਵੀ ਉਸੇ ਤਰਜ਼ 'ਤੇ ਆਪਣੀ ਸੈਨਿਕ ਤਾਕਤ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਚੀਨੀ ਸੈਨਾ ਵਲੋਂ ਭਾਰਤੀ ਧਰਤੀ 'ਤੇ ਤੰਬੂ ਵੀ ਲਗਾਏ ਗਏ ਹਨ। ਫੌਜ ਦੀ ਉੱਤਰੀ ਕਮਾਂਡ ਨੇ ਕੁਝ ਘੰਟਿਆਂ ਦੇ ਨੋਟਿਸ 'ਤੇ ਤਣਾਅ ਵਾਲੇ ਖੇਤਰ ਵਿੱਚ ਹੋਰ ਫੌਜ ਭੇਜਣ ਦੀ ਤਿਆਰੀ ਪੂਰੀ ਕਰ ਲਈ ਹੈ।
 
ਟਾਪ ਹੈਡਲਾਈਨ

Himachal 'ਚ ਕੁਦਰਤ ਦਾ ਕਹਿਰ, ਸਿਰਮੌਰ ਵਿੱਚ ਢਹਿ ਗਿਆ ਦੋ ਮੰਜ਼ਿਲਾ ਮਕਾਨ, 2 ਦੀ ਮੌਤ
Himachal 'ਚ ਕੁਦਰਤ ਦਾ ਕਹਿਰ, ਸਿਰਮੌਰ ਵਿੱਚ ਢਹਿ ਗਿਆ ਦੋ ਮੰਜ਼ਿਲਾ ਮਕਾਨ, 2 ਦੀ ਮੌਤ
CM ਨੇ ਕੈਬਨਿਟ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਕੀਤੀ ਵੰਡ ,ਪੜੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?
CM ਨੇ ਕੈਬਨਿਟ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਕੀਤੀ ਵੰਡ ,ਪੜੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?
Kabaddi player Sheelu Balhara ਨੂੰ ਸਹੁਰੇ ਪਰਿਵਾਰ ਨੇ ਕੀਤਾ ਮਾਫ਼ , ਪਤਨੀ ਮੁਸਕਾਨ ਖੁਦਕੁਸ਼ੀ ਮਾਮਲੇ 'ਚ ਕੁੱਝ ਮੰਗਾਂ 'ਤੇ ਬਣੀ ਸਹਿਮਤੀ
Kabaddi player Sheelu Balhara ਨੂੰ ਸਹੁਰੇ ਪਰਿਵਾਰ ਨੇ ਕੀਤਾ ਮਾਫ਼ , ਪਤਨੀ ਮੁਸਕਾਨ ਖੁਦਕੁਸ਼ੀ ਮਾਮਲੇ 'ਚ ਕੁੱਝ ਮੰਗਾਂ 'ਤੇ ਬਣੀ ਸਹਿਮਤੀ
Former MP In Jail: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget