Oman Rescue Mission: ਓਮਾਨ ਨੇੜੇ ਸਮੁੰਦਰ ਵਿੱਚ ਡੁੱਬਣ ਵਾਲੇ ਤੇਲ ਟੈਂਕਰ ਜਹਾਜ਼ ਦੇ ਚਾਲਕ ਦਲ ਦੇ 9 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਜਹਾਜ਼ 'ਚ ਕੁੱਲ 16 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 7 ਅਜੇ ਵੀ ਲਾਪਤਾ ਹਨ। ਬਚਾਏ ਗਏ 9 ਲੋਕਾਂ 'ਚੋਂ 8 ਭਾਰਤੀ ਅਤੇ 1 ਸ਼੍ਰੀਲੰਕਾਈ ਹੈ। ਜਿਹੜੇ ਚਾਲਕ ਅਜੇ ਲੱਭੇ ਨਹੀਂ ਉਸ ਕਰੂ ਦੇ 7 ਮੈਂਬਰਾਂ 'ਚੋਂ 5 ਭਾਰਤੀ ਅਤੇ 2 ਸ਼੍ਰੀਲੰਕਾ ਦੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।



ਓਮਾਨ ਵਿੱਚ ਤੇਲ ਟੈਂਕਰ ਦੇ ਡੁੱਬਣ ਦੀ ਸੂਚਨਾ ਮਿਲਦੇ ਹੀ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS Teg ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਭੇਜਿਆ ਗਿਆ। ਆਈਐਨਐਸ ਤੇਗ (INS Teg) ਦੇ ਨਾਲ, ਸਮੁੰਦਰੀ ਗਸ਼ਤੀ ਜਹਾਜ਼ ਪੀ-8ਆਈ ਵੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਇਆ। ਓਮਾਨ ਵਾਲੇ ਪਾਸੇ ਤੋਂ ਵੀ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਓਮਾਨ ਨੇੜੇ ਡੁੱਬਣ ਵਾਲੇ ਤੇਲ ਟੈਂਕਰ 'ਤੇ ਕੋਮੋਰੋਸ ਦਾ ਝੰਡਾ ਲੱਗਾ ਹੋਇਆ ਸੀ।


 






 


ਜਹਾਜ਼ 14 ਜੁਲਾਈ ਨੂੰ ਡੁੱਬਿਆ, ਆਈਐਨਐਸ ਤੇਗ 15 ਜੁਲਾਈ ਨੂੰ ਪਹੁੰਚਿਆ


ਓਮਾਨ ਦੇ ਤੱਟ 'ਤੇ ਡੁੱਬਣ ਵਾਲੇ ਕੋਮੋਰੋਸ-ਝੰਡੇ ਵਾਲੇ ਕਾਰਗੋ ਜਹਾਜ਼ ਦਾ ਨਾਮ ਐਮਟੀ ਫਾਲਕਨ ਪ੍ਰੈਸਟੀਜ ਹੈ, ਜਿਸ ਨੇ 14 ਜੁਲਾਈ ਨੂੰ ਰਾਤ 10 ਵਜੇ ਦੇ ਕਰੀਬ ਓਮਾਨ ਦੇ ਤੱਟ ਤੋਂ ਇੱਕ ਸੰਕਟ ਕਾਲ ਭੇਜਿਆ ਸੀ। ਓਮਾਨ ਵਿੱਚ ਭਾਰਤੀ ਦੂਤਾਵਾਸ ਓਮਾਨੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।


ਜਹਾਜ਼ ਦੇ ਡੁੱਬਣ ਦੀ ਸੂਚਨਾ ਮਿਲਦੇ ਹੀ ਓਮਾਨ ਮੈਰੀਟਾਈਮ ਸੇਫਟੀ ਸੈਂਟਰ ਨੇ ਮਲਾਹਾਂ ਦੀ ਭਾਲ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। 15 ਜੁਲਾਈ ਤੋਂ, ਭਾਰਤੀ ਜਲ ਸੈਨਾ ਵੀ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋ ਗਈ ਹੈ।


ਜਾਣਕਾਰੀ ਅਨੁਸਾਰ ਆਈਐਨਐਸ ਤੇਗ ਉਸੇ ਸਮੁੰਦਰੀ ਖੇਤਰ ਦੇ ਆਸਪਾਸ ਅਪਰੇਸ਼ਨਲ ਡਿਊਟੀ 'ਤੇ ਸੀ, ਜਦੋਂ ਜਹਾਜ਼ ਦੇ ਡੁੱਬਣ ਦੀ ਸੂਚਨਾ ਮਿਲਣ 'ਤੇ ਇਸ ਨੂੰ 15 ਜੁਲਾਈ ਨੂੰ ਸੁਰੱਖਿਆ ਕਾਰਜਾਂ ਲਈ ਭੇਜਿਆ ਗਿਆ ਸੀ। 16 ਜੁਲਾਈ ਨੂੰ ਆਈਐਨਐਸ ਤੇਗ ਨੇ ਡੁੱਬੇ ਜਹਾਜ਼ ਦੀ ਸਥਿਤੀ ਦਾ ਵੀ ਪਤਾ ਲਗਾਇਆ ਸੀ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।