ਪੜਚੋਲ ਕਰੋ
Advertisement
ਕਰਜ਼ੇ ਹੋਣਗੇ ਹੋਰ ਸਸਤੇ, ਛੇਵੀਂ ਵਾਰ ਵਿਆਜ਼ ਕਟੌਤੀ ਦੀ ਤਿਆਰੀ
ਅਗਲੇ ਦਿਨਾਂ ਵਿੱਚ ਕਰਜ਼ੇ ਹੋਰ ਸਸਤੇ ਹੋ ਸਕਦੇ ਹਨ। ਰਿਜ਼ਰਵ ਬੈਂਕ 5 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਵਿਆਜ਼ ਦਰਾਂ ਘਟਾ ਸਕਦਾ ਹੈ। ਰਿਜ਼ਰਵ ਬੈਂਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਇਸ ਸਾਲ ਛੇਵੀਂ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਦੀ ਹਾਲਤ ਇਹ ਹੈ ਕਿ ਵਿਕਾਸ ਦਰ ਬੀਤੇ ਛੇ ਵਰ੍ਹਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ।
ਨਵੀਂ ਦਿੱਲੀ: ਅਗਲੇ ਦਿਨਾਂ ਵਿੱਚ ਕਰਜ਼ੇ ਹੋਰ ਸਸਤੇ ਹੋ ਸਕਦੇ ਹਨ। ਰਿਜ਼ਰਵ ਬੈਂਕ 5 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਵਿਆਜ਼ ਦਰਾਂ ਘਟਾ ਸਕਦਾ ਹੈ। ਰਿਜ਼ਰਵ ਬੈਂਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਇਸ ਸਾਲ ਛੇਵੀਂ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਦੀ ਹਾਲਤ ਇਹ ਹੈ ਕਿ ਵਿਕਾਸ ਦਰ ਬੀਤੇ ਛੇ ਵਰ੍ਹਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ।
ਆਰਥਿਕ ਮਾਹਿਰਾਂ ਮੁਤਾਬਕ ਪਿਛਲੇ ਸਾਲ ਦਸੰਬਰ ਵਿੱਚ ਸ਼ਕਤੀਕਾਂਤਾ ਦਾਸ ਨੇ ਆਰਬੀਆਈ ਦੇ ਗਵਰਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਹੁ-ਮੈਂਬਰੀ ਮੁਦਰਾ ਨੀਤੀ ਕਮੇਟੀ ਦੀ ਹਰ ਮੀਟਿੰਗ ਮੌਕੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਸਾਲ 2019 ਵਿੱਚ ਇਸ ਚਿੰਤਾ ਦੇ ਬਾਵਜੂਦ ਕਿ ਵਿਕਾਸ ਦਰ ਮੱਠੀ ਹੋ ਰਹੀ ਹੈ, ਹੁਣ ਤਕ ਕੀਤੀਆਂ ਪੰਜ ਕਟੌਤੀਆਂ ਵਿੱਚ, ਵਿਆਜ ਦਰਾਂ 135 ਅਧਾਰ ਅੰਕ ਘਟਾਈਆਂ ਗਈਆਂ ਹਨ। ਇਸ ਤਹਿਤ ਅਰਥਚਾਰੇ ਵਿੱਚ ਤਰਲਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੁਲਾਈ-ਸਤੰਬਰ ਵਿੱਚ ਵਿਕਾਸ ਦਰ ਤੇਜ਼ੀ ਨਾਲ 4.5% ਦੀ ਰਫਤਾਰ ਨਾਲ ਘਟੀ, ਜਿਸ ਨਾਲ ਉਤਪਾਦਨ ਵਿੱਚ ਗਿਰਾਵਟ ਆਈ, ਜੋ 1.0 ਫੀਸਦੀ ਸੀ। ਵਿਕਾਸ ਦਰ ਦੀ ਰਫਤਾਰ ਅਪਰੈਲ-ਜੂਨ ਵਿੱਚ 5 ਫੀਸਦੀ ਤੇ ਜੁਲਾਈ-ਸਤੰਬਰ 2018 ਵਿੱਚ 7% ਨਰਮ ਪਈ। ਸੂਤਰਾਂ ਦਾ ਕਹਿਣਾ ਗੈ ਕਿ ਦਾਸ ਨੇ ਪਹਿਲਾਂ ਹੀ ਕਿਹਾ ਸੀ ਕਿ ਵਿਆਜ ਦਰਾਂ ਉਦੋਂ ਤੱਕ ਘਟਣਗੀਆਂ ਜਦੋਂ ਤੱਕ ਵਿਕਾਸ ਦਰ ਮੁੜ ਪੈਰਾਂ ਸਿਰ ਨਹੀਂ ਹੁੰਦੀ।
ਇਸ ਨਾਲ ਇਹ ਵਿਸ਼ਵਾਸ ਮਜ਼ਬੂਤ ਹੋਇਆ ਹੈ ਕਿ ਤਿੰਨ ਦਿਨਾਂ ਮੁਦਰਾ ਸਮੀਖਿਆ ਨੀਤੀ ਦੀ ਮੀਟਿੰਗ ਦੇ ਅੰਤਿਮ ਦਿਨ ਵਿਆਜ ਦਰਾਂ ਮੁੜ ਘਟਾਈਆਂ ਜਾ ਸਕਦੀਆਂ ਹਨ। ਮੁਦਰਾ ਨੀਤੀ ਦੀ ਤਿੰਨ ਦਿਨਾਂ ਸਮੀਖਿਆ ਮੀਟਿੰਗ 3 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement