ਨਵੀਂ ਦਿੱਲੀ: ਨਿਵੇਸ਼ ਕਰਨ ਵਾਲੀ ਵੈਬਸਾਈਟ ਪੈਸਾਬਾਜ਼ਾਰ ਡਾਟਕਾਮ ਮੁਤਾਬਕ ਜੇ 25 ਸਾਲ ਦੀ ਉਮਰ ਵਿੱਚ ਨਿਵੇਸ਼ ਸ਼ੁਰੂ ਕਰ ਲਿਆ ਜਾਏ ਤੇ ਲਗਾਤਾਰ 35 ਸਾਲਾਂ ਤਕ ਇਸ ਨਿਵੇਸ਼ ਨੂੰ ਜਾਰੀ ਰੱਖਿਆ ਜਾਏ ਤਾਂ ਤੁਹਾਨੂੰ ਸਿੱਧੀ ਇੱਕ ਕਰੋੜ ਦੀ ਰਕਮ ਮਿਲ ਸਕਦੀ ਹੈ। ਇਸ ਲਈ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਵਿੱਚ ਸਿਰਫ 1650 ਰੁਪਏ ਦਾ ਨਿਵੇਸ਼ ਕਰਨਾ ਪਏਗਾ ਜਿਸ ਦੇ ਜ਼ਰੀਏ 35 ਸਾਲਾਂ ਬਾਅਦ ਆਸਾਨੀ ਨਾਲ ਇੱਕ ਕਰੋੜ ਰੁਪਏ ਦੀ ਰਕਮ ਹਾਸਲ ਕੀਤੀ ਜਾ ਸਕਦੀ ਹੈ।

ਇਹ ਮਿਊਚੁਅਲ ਫੰਡ ਤੋਂ ਮਿਲਣ ਵਾਲੀ ਰਿਟਰਨ ਨਾਲ ਸੰਭਵ ਹੈ। ਦਰਅਸਲ, ਮਿਊਚੁਅਲ ਫੰਡ ਵਿੱਚ 12 ਫੀ ਸਦੀ ਦਾ ਔਸਤ ਰਿਟਰਨ ਮਿਲ ਰਿਹਾ ਹੈ ਤੇ ਜੇ 12 ਫੀ ਸਦੀ ਦੇ ਔਸਤ ਰਿਟਰਨ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ 35 ਸਾਲਾਂ ਬਾਅਦ 1650 ਰੁਪਏ ਦਾ ਨਿਵੇਸ਼ ਇੱਕ ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਬਦਲ ਜਾਏਗਾ।

ਲਗਾਤਰਾ ਨਿਵੇਸ਼ ਕਰਨ ਬਾਅਦ ਤੁਹਾਨੂੰ ਕੰਪਾਊਂਡਿੰਗ, ਯਾਨੀ ਰਿਟਰਨ ’ਤੇ ਵੀ ਰਿਟਰਨ ਦਾ ਫਾਏਗਾ ਮਿਲੇਗਾ। ਮਿਸਾਲ ਵਜੋਂ ਅਗਲੇ ਸਾਲ ਸ਼ੁਰੂਆਤੀ ਸਾਲ ਵਿੱਚ 1650 ਰੁਪਏ ਦਾ ਨਿਵੇਸ਼ ਕਰਨ ’ਤੇ ਰਿਟਰਨ ਮਿਲੇਗਾ। ਇਸ ਤੋਂ ਬਾਅਦ ਅਗਲੇ ਸਾਲ ਜਦੋਂ 1650 ਰੁਪਏ ਦਾ ਨਿਵੇਸ਼ ਕੀਤਾ ਜਾਏਗਾ ਤਾਂ ਪਿਛਲੇ 1650 ਰੁਪਏ ਦੇ ਰਿਟਰਨ ’ਤੇ ਵੀ ਰਿਟਰਨ ਮਿਲ ਪਾਏਗਾ। ਇਸ ਤਰ੍ਹਾਂ ਸਾਲ ਦਰ ਸਾਲ ਨਿਵੇਸ਼ ਦੀ ਰਿਟਰਨ ਮਿਲਕੇ ਤੇ ਜੁੜ ਕੇ ਇੱਕ ਕਰੋੜ ਰੁਪਏ ਦੀ ਵੱਡੀ ਰਕਮ ਬਣ ਜਾਣਗੇ।

ਨੋਟ: ਏਬੀਪੀ ਸਾਂਝਾ ਇਸ ਨਿਵੇਸ਼ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਮਾਹਰ ਦੀ ਸਲਾਹ ਜ਼ਰੂਰ ਲੈ ਲਵੋ।