ਨਵੀਂ ਦਿੱਲੀ: ਅੱਟਲ ਪੈਨਸ਼ਨ ਸਕੀਮ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਧਿਆਨ ‘ਚ ਰੱਖਦੇ ਹੋਏ ਬਣਾਈ ਗਈ ਪੈਨਸ਼ਨ ਸਕੀਮ ਹੈ। ਇਹ ਬੀਮਾ ਤੇ ਪੈਨਸ਼ਨ ਸੈਕਟਰ ਦੀ ਸਮਾਜਿਕ ਸੁਰੱਖਿਅਤ ਯੋਜਨਾ ਹੈ। ਇਸ ਨੂੰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ 1000 ਰੁਪਏ ਤੋਂ 5000 ਰੁਪਏ ਤਕ ਪੈਨਸ਼ਨ ਮੁਹੱਈਆ ਕਰਵਾਉਣ ਲਈ ਲੌਂਚ ਕੀਤਾ ਗਿਆ ਸੀ।

ਇਸ ਯੋਜਨਾ ਦੀ ਦੇਖਰੇਖ ਪੀਐਫਆਰਡੀਏ ਵੱਲੋਂ ਕੀਤੀ ਜਾਂਦੀ ਹੈ। ਇਹ ਸਕੀਮ ਕਿਸੇ ਵੀ ਵਿਅਕਤੀ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਤੈਅ ਪੈਨਸ਼ਨ ਮੁਹੱਈਆ ਕਰਾਉਣ ਦੀ ਗਾਰੰਟੀ ਦਿੰਦੀ ਹੈ। ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 18 ਤੋਂ 40 ਸਾਲ ਤਕ ਹੈ, ਉਹ ਇਸ ਯੋਜਨਾ ‘ਚ ਸ਼ਾਮਲ ਹੋ ਸਕਦਾ ਹੈ।

ਇਸ ਯੋਜਨਾ ‘ਚ ਜੇਕਰ ਕੋਈ 18 ਸਾਲ ਦਾ ਨਾਗਰਿਕ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ 1000 ਤੋਂ 5000 ਰੁਪਏ ਫਿਕਸਡ ਪੈਨਸ਼ਨ ਪਾਉਣ ਲਈ 42 ਤੋਂ 210 ਰੁਪਏ ਤਕ ਹਰ ਮਹੀਨੇ ਦੇਣਾ ਹੋਵੇਗਾ। ਜੇਕਰ ਕੋਈ 40 ਸਾਲ ਦੀ ਉਮਰ ਦਾ ਨਾਗਰਿਕ ਯੋਜਨਾ ‘ਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਮਹੀਨੇ 291 ਤੋਂ 1454 ਰੁਪਏ ਤਕ ਹਰ ਮਹੀਨੇ ਦੇਣੇ ਪੈਣਗੇ।

ਇਸ ਯੋਜਨਾ ‘ਚ ਸ਼ਾਮਲ ਹੋ ਕੇ ਕੋਈ 80ਸੀਸੀਡੀ ਤਹਿਤ ਟੈਕਸ ‘ਚ ਛੂਟ ਹਾਸਲ ਕਰ ਸਕਦਾ ਹੈ। ਇਸ ਸਕੀਮ ‘ਚ ਸਬਸਕ੍ਰਾਈਬਰ ਨੂੰ ਸਮੇਂ ਸਮੇਂ ‘ਤੇ ਖਾਤੇ ‘ਚ ਬੈਲੰਸ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।