ਨਵੀਂ ਦਿੱਲੀ: ਕੀ ਬੈਂਕਾਂ ਵਿੱਚ ਪਈ ਤੁਹਾਡੇ ਖੂਨ ਪਸੀਨੇ ਦੀ ਕਮਾਈ ਸੇਫ ਹੈ।ਇਹ ਸਵਾਲ ਸਭ ਦੇ ਮਨ੍ਹਾਂ ਵਿੱਚ ਇਸ ਲਈ ਖੜ੍ਹਾ ਹੋ ਰਿਹਾ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਬੈਂਕਾਂ ਦੇ ਡੁੱਬਣ ਜਾਂ ਘੁਟਾਲਿਆਂ ਦੀਆਂ ਖ਼ਬਰ ਆਉਂਦੀਆਂ ਹੀ ਰਹਿੰਦੀਆਂ ਹਨ।ਹਾਲ ਹੀ ਵਿੱਚ ਲੱਕਛਮੀ ਵਿਲਾਸ ਬੈਂਕ ਦੇ ਖਾਤਾ ਧਾਰਕਾਂ ਦਾ ਪੈਸਾ ਬੈਂਕ ਵਿੱਚ ਫੱਸ ਗਿਆ ਹੈ।ਪਿਛਲੇ ਸਾਲ ਇਸੇ ਤਰ੍ਹਾਂ ਪੀਐਮਸੀ (Punjab and Maharashtra Co-operative Bank)ਵੀ ਡੁੱਬ ਗਿਆ ਸੀ। ਜਿਸ ਮਗਰੋਂ ਲੋਕਾਂ ਦੇ ਬੈਂਕ ਵਿੱਚ ਰੱਖੇ ਲੱਖਾਂ ਰੁਪਏ ਧਰੇ ਦੇ ਧਰੇ ਰਹਿ ਗਏ ਸੀ।ਹੁਣ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਲੋਕ ਆਪਣੀ ਸਖ਼ਤ ਮਿਹਨਤ ਨਾਲ ਕਮਾਏ ਪੈਸੇ ਨੂੰ ਕਿੱਥੇ ਰੱਖਣ?


ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਪੈਸਾ ਬੈਂਕ ਵਿੱਚ ਸੁਰੱਖਿਅਤ ਰਹੇਗਾ?

- ਵੱਧ ਵਿਆਜ ਦੇਣ ਵਾਲੇ ਬੈਂਕਾਂ ਦੇ ਬੈਲੇਂਸ ਸ਼ੀਟ ਅਤੇ ਐਨਪੀਏ ਦੇ ਅੰਕੜੇ ਵੇਖੋ।
- ਆਪਣੇ ਸਾਰੇ ਪੈਸੇ ਕਦੇ ਵੀ ਇੱਕੋ ਬੈਂਕ ਵਿੱਚ ਨਾ ਰੱਖੋ।
- ਵੱਖ-ਵੱਖ ਬੈਂਕਾਂ ਵਿੱਚ ਆਪਣੇ ਖਾਤੇ ਖੋਲ੍ਹੋ।
- ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੇ ਨਾਮ 'ਤੇ ਵੱਖਰੇ ਖਾਤੇ ਖੋਲ੍ਹੋ।
- ਕਿਸੇ ਖਾਤੇ ਵਿੱਚ 5 ਲੱਖ ਤੋਂ ਜ਼ਿਆਦਾ ਪੈਸੇ ਨਾ ਰੱਖੋ।

- ਬੈਂਕ ਦੇ ਡੁੱਬਣ ਦੀ ਸਥਿਤੀ ਵਿੱਚ, ਜੇ ਤੁਹਾਡੇ ਖਾਤੇ ਵਿੱਚ 5 ਲੱਖ ਤੋਂ ਵੱਧ ਹਨ, ਤਾਂ ਤੁਹਾਨੂੰ ਸਿਰਫ ਵੱਧ ਤੋਂ ਵੱਧ 5 ਲੱਖ ਵਾਪਸ ਮਿਲਣਗੇ।
- ਜਿਨ੍ਹਾਂ ਦੇ ਖਾਤੇ ਵਿੱਚ 5 ਲੱਖ ਰੁਪਏ ਤੋਂ ਘੱਟ ਹਨ ਉਹ ਸੁੱਖ ਦਾ ਸਾਹ ਲੈ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰੀ ਰਕਮ ਵਾਪਸ ਮਿਲ ਸਕਦੀ ਹੈ।
ਰਿਜ਼ਰਵ ਬੈਂਕ ਗੜਬੜ ਕਰਨ ਵਾਲੇ ਬੈਂਕਾਂ 'ਤੇ ਕਿਵੇਂ ਰੱਖਦਾ ਹੈ ਨਜ਼ਰ ?
ਰਿਜ਼ਰਵ ਬੈਂਕ ਆਫ ਇੰਡੀਆ ਦਾ ਕੰਮ ਇਹ ਹੈ ਕਿ ਹਰ ਸਾਲ, ਬੈਂਕਾਂ ਦੇ ਬਹੀ ਖਾਤੇ ਨੂੰ ਵੇਖੇ ਅਤੇ ਇਹ ਧਿਆਨ ਰੱਖੇ ਕਿ ਕਿਸੇ ਬੈਂਕ ਵਿੱਚ ਕੋਈ ਸਮੱਸਿਆ ਤਾਂ ਨਹੀਂ। ਜਿਥੇ ਵੀ RBI ਨੂੰ ਕੋਈ ਗੜਬੜ ਹੋਣ ਦਾ ਸ਼ੱਕ ਹੁੰਦਾ ਹੈ, ਉਹ ਉਥੇ ਚੈੱਕ ਅਤੇ ਬੈਲੰਸ ਲਗਾਉਂਦੇ ਹਨ।

ਜੇ ਮਾਮਲਾ 'ਚ ਸੁਧਾਰ ਨਹੀਂ ਕੀਤਾ ਜਾਂਦਾ, ਤਾਂ ਉਹ ਕੁਝ ਦਿਨਾਂ ਲਈ ਬੈਂਕ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ। ਥੋੜੀ ਜਿਹੀ ਜਾਂਚ ਕਰਕੇ, ਤੁਸੀਂ ਅਜਿਹੇ ਬੈਂਕਾਂ ਦੀ ਸੂਚੀ ਵੇਖ ਸਕਦੇ ਹੋ, ਜਿਨ੍ਹਾਂ ਨੂੰ 'Stressed Bank' ਯਾਨੀ ਤਣਾਅ ਵਾਲੇ ਬੈਂਕ ਕਿਹਾ ਜਾਂਦਾ ਹੈ। ਜੇ ਤੁਹਾਡਾ ਬੈਂਕ ਅਜਿਹੀ ਸੂਚੀ ਵਿਚ ਹੈ, ਤਾਂ ਤੁਰੰਤ ਪੈਸੇ ਕੱਢਵਾਉਣਾ ਇੱਕ ਲਾਭਕਾਰੀ ਸੌਦਾ ਹੋਵੇਗਾ।

ਆਖਰਕਾਰ, ਬੈਂਕਾਂ ਵਿੱਚ ਜਮ੍ਹਾ ਪੈਸੇ ਕਿੰਨਾ ਸੁਰੱਖਿਅਤ ਹੈ?
ਪੀਐਮਸੀ ਬੈਂਕ ਘੁਟਾਲੇ ਤੋਂ ਸਬਕ ਲੈਂਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਇਸ ਸਾਲ ਦੇ ਬਜਟ ਵਿੱਚ ਬੈਂਕ ਖਾਤਿਆਂ ਉੱਤੇ ਬੀਮਾ ਰਾਸ਼ੀ ਨੂੰ ਵੱਧ ਤੋਂ ਵੱਧ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਸੀ। ਯਾਨੀ, ਜਿਨ੍ਹਾਂ ਦੇ ਖਾਤੇ ਵਿੱਚ 5 ਲੱਖ ਰੁਪਏ ਦੀ ਰਾਸ਼ੀ ਹੈ ਉਹ ਥੋੜ੍ਹੀ ਰਾਹਤ ਦਾ ਸਾਹ ਲੈ ਸਕਦੇ ਹਨ।