Oceansat-3 Launching: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਸਵੇਰੇ 11.56 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਓਸ਼ਨਸੈਟ-3 ਅਤੇ ਅੱਠ ਛੋਟੇ ਉਪਗ੍ਰਹਿਆਂ ਦੇ ਨਾਲ PSLV-54/EOS-06 ਮਿਸ਼ਨ ਲਾਂਚ ਕੀਤਾ। ਪੀਐਸਐਲਵੀ-54 ਨੇ ਓਸ਼ਨਸੈਟ-3 ਅਤੇ ਅੱਠ ਮਿੰਨੀ ਉਪਗ੍ਰਹਿ - ਪਿਕਸਲ, ਭੂਟਾਨਸੈਟ ਤੋਂ 'ਆਨੰਦ', ਧਰੁਵ ਸਪੇਸ ਤੋਂ ਦੋ ਥਾਈਬੋਲਟ ਅਤੇ ਸਪੇਸਫਲਾਈਟ ਯੂਐਸਏ ਤੋਂ ਚਾਰ ਐਸਟ੍ਰੋਕਾਸਟ ਲਾਂਚ ਕੀਤੇ।
ਭੂਟਾਨਸੈਟ ਭਾਰਤ ਅਤੇ ਭੂਟਾਨ ਦਾ ਸਾਂਝਾ ਉਪਗ੍ਰਹਿ ਹੈ। ਇਹ ਨੈਨੋ ਸੈਟੇਲਾਈਟ ਹੈ। ਭੂਟਾਨਸੈਟ ਵਿੱਚ ਰਿਮੋਟ ਸੈਂਸਿੰਗ ਕੈਮਰੇ ਹਨ। ਇਹ ਸੈਟੇਲਾਈਟ ਰੇਲਵੇ ਟਰੈਕ ਬਣਾਉਣ, ਪੁਲ ਬਣਾਉਣ ਵਰਗੇ ਵਿਕਾਸ ਕਾਰਜਾਂ ਵਿੱਚ ਮਦਦ ਕਰੇਗਾ।
ਸੈਟੇਲਾਈਟ ਦੀ ਖਾਸੀਅਤ
ਮਿਸ਼ਨ ਦਾ ਪ੍ਰਾਇਮਰੀ ਪੇਲੋਡ ਓਸ਼ਨਸੈਟ-3 ਹੈ, ਓਸ਼ਨਸੈਟ ਸੀਰੀਜ਼ ਦਾ ਤੀਜਾ ਸੈਟੇਲਾਈਟ ਹੈ। ਸੈਟੇਲਾਈਟਾਂ ਦੀ ਓਸ਼ਨਸੈਟ ਲੜੀ ਧਰਤੀ ਦੇ ਨਿਰੀਖਣ ਉਪਗ੍ਰਹਿ ਹਨ ਜੋ ਸਮੁੰਦਰੀ ਅਤੇ ਵਾਯੂਮੰਡਲ ਅਧਿਐਨ ਨੂੰ ਸਮਰਪਿਤ ਹਨ। ਇਸ ਤੋਂ ਇਲਾਵਾ ਇਹ ਉਪਗ੍ਰਹਿ ਸਮੁੰਦਰੀ ਮੌਸਮ ਦੀ ਭਵਿੱਖਬਾਣੀ ਕਰਨ ਦੇ ਸਮਰੱਥ ਹੈ, ਜਿਸ ਨਾਲ ਦੇਸ਼ ਕਿਸੇ ਵੀ ਚੱਕਰਵਾਤ ਲਈ ਪਹਿਲਾਂ ਤੋਂ ਤਿਆਰ ਰਹਿੰਦਾ ਹੈ।
1999 ਵਿੱਚ ਸਭ ਤੋਂ ਪਹਿਲਾਂ ਲਾਂਚ ਹੋਇਆ ਸੀ Oceansat
Oceansat-1 ਨੂੰ ਪਹਿਲੀ ਵਾਰ 1999 ਵਿੱਚ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਦਾ ਓਸ਼ਨਸੈਟ-2 2009 ਵਿੱਚ ਪੁਲਾੜ ਵਿੱਚ ਸਥਾਪਿਤ ਕੀਤਾ ਗਿਆ ਸੀ। Oceansat-2 ਦੀ ਸਕੈਨਿੰਗ ਸਕੈਟੋਰੋਮੀਟਰ ਫੇਲ ਹੋਣ ਤੋਂ ਬਾਅਦ ScatSat-1 ਨੂੰ 2016 ਵਿੱਚ ਲਾਂਚ ਕੀਤਾ ਗਿਆ ਸੀ।
ਕਿੰਨੇ ਘੰਟਿਆਂ ਵਿੱਚ ਪੂਰਾ ਹੋਵੇਗਾ ਮਿਸ਼ਨ ?
EOS-06 (OceanSat-3) ਤੋਂ ਇਲਾਵਾ ਪਿਕਸਲ ਤੋਂ 8 ਨੈਨੋਸੈਟੇਲਾਈਟ, ਇਸਰੋ ਭੂਟਾਨਸੈਟ ਤੋਂ ਆਨੰਦ, ਧਰੁਵ ਸਪੇਸ ਤੋਂ ਦੋ ਥਾਈਬੋਲਟ ਅਤੇ ਸਪੇਸਫਲਾਈਟ ਯੂਐਸਏ ਤੋਂ ਚਾਰ ਐਸਟ੍ਰੋਕਾਸਟ ਲਾਂਚ ਕੀਤੇ ਜਾਣਗੇ। ਇਹ ਪੂਰਾ ਮਿਸ਼ਨ ਲਗਭਗ 8,200 ਸਕਿੰਟ (2 ਘੰਟੇ 20 ਮਿੰਟ) ਤੱਕ ਚੱਲਣ ਵਾਲਾ ਹੈ। ਜੋ ਪੀਐਸਐਲਵੀ ਦਾ ਲੰਬਾ ਮਿਸ਼ਨ ਹੋਵੇਗਾ। ਇਸ ਦੌਰਾਨ ਪ੍ਰਾਇਮਰੀ ਸੈਟੇਲਾਈਟ ਅਤੇ ਨੈਨੋ ਸੈਟੇਲਾਈਟ ਦੋ ਵੱਖ-ਵੱਖ ਸੋਲਰ ਸਿੰਕ੍ਰੋਨਸ ਪੋਲਰ ਔਰਬਿਟ (SSPO) ਵਿੱਚ ਲਾਂਚ ਕੀਤੇ ਜਾਣਗੇ।
ਕੀ ਕੰਮ ਕਰਦੈ Oceansat
ਓਸ਼ਨਸੈਟ ਲੜੀ ਦੇ ਉਪਗ੍ਰਹਿ ਧਰਤੀ ਨਿਰੀਖਣ ਉਪਗ੍ਰਹਿ ਹਨ, ਜੋ ਸਮੁੰਦਰੀ ਅਤੇ ਵਾਯੂਮੰਡਲ ਅਧਿਐਨ ਲਈ ਵਰਤੇ ਜਾਂਦੇ ਹਨ। ਇਹ ਉਪਗ੍ਰਹਿ ਸਮੁੰਦਰੀ ਮੌਸਮ ਦੀ ਭਵਿੱਖਬਾਣੀ ਕਰਨ ਦੇ ਵੀ ਸਮਰੱਥ ਹਨ।