ਪੜਚੋਲ ਕਰੋ
Advertisement
'ਚੰਦਰਯਾਨ-2' ਦੀ ਤਕਨੀਕੀ ਖ਼ਰਾਬੀ ਦੂਰ ਹੋਣ ਮਗਰੋਂ ਅਗਲੇ ਹਫਤੇ ਹੋ ਸਕਦੀ ਲੌਂਚਿੰਗ
ਭਾਰਤੀ ਪੁਲਾੜ ਏਜੰਸੀ ਨੇ ਆਪਣੇ ਜੀਓਸਿੰਕ੍ਰੋਨਸ ਸੈਟੇਲਾਈਟ ਲੌਂਚ ਵਹੀਕਲ ਮਾਰਕ-3 ‘ਚ ਆਈ ਤਕਨੀਕੀ ਗੜਬੜੀ ਨੂੰ ਠੀਕ ਕਰ ਲਿਆ ਹੈ। ਰਾਕੇਟ ਦੀ ਸਥਿਤੀ ਬਾਰੇ ਅਜੇ ਅਧਿਕਾਰਕ ਤੌਰ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਚੇਨਈ: ਭਾਰਤੀ ਪੁਲਾੜ ਏਜੰਸੀ ਨੇ ਆਪਣੇ ਜੀਓਸਿੰਕ੍ਰੋਨਸ ਸੈਟੇਲਾਈਟ ਲੌਂਚ ਵਹੀਕਲ ਮਾਰਕ-3 ‘ਚ ਆਈ ਤਕਨੀਕੀ ਗੜਬੜੀ ਨੂੰ ਠੀਕ ਕਰ ਲਿਆ ਹੈ। ਰਾਕੇਟ ਦੀ ਸਥਿਤੀ ਬਾਰੇ ਅਜੇ ਅਧਿਕਾਰਕ ਤੌਰ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਸੋਮਵਾਰ ਨੂੰ 'ਚੰਦਰਯਾਨ-2' ਨੇ ਪੁਲਾੜ ਲਈ ਉਡਾਣ ਭਰਨੀ ਸੀ, ਪਰ ਤਕਨੀਕੀ ਖ਼ਰਾਬੀ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਭਾਰਤੀ ਪੁਲਾੜ ਰਿਸਰਚ ਸੰਗਠਨ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਗੜਬੜੀ ਨੂੰ ਸੁਧਾਰ ਲਿਆ ਗਿਆ ਹੈ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਰਾਕੇਟ ਦੇ ਲੌਂਚ ਲਈ ਕਈ ਤਾਰੀਖ਼ਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਲੌਂਚ ਦੀ ਤਾਰੀਖ਼ 20 ਤੋਂ 23 ਜੁਲਾਈ ਵਿਚਾਲੇ ਰੱਖੀ ਜਾ ਸਕਦੀ ਹੈ।
ਰਾਕੇਟ ਨੂੰ ਭਾਰਤ ਦੇ ਦੂਜੇ ਚੰਦਰਮਾ ਮਿਸ਼ਨ ਚੰਦਰਯਾਨ-2 ਨਾਲ ਸੋਵਾਰ ਤੜਕੇ 2:51 ‘ਤੇ ਉਡਾਣ ਭਰਨੀ ਸੀ ਪਰ ਅਧਿਕਾਰੀਆਂ ਨੂੰ ਇਸ ਦੀ ਲੌਂਚਿੰਗ ਤੋਂ ਇੱਕ ਘੰਟਾ ਪਹਿਲਾਂ ਹੀ ਖਾਮੀ ਦਾ ਪਤਾ ਲੱਗਿਆ ਜਿਸ ਦੇ ਚੱਲਦਿਆਂ ਲੌਂਚਿੰਗ ਨੂੰ ਕੈਂਸਲ ਕਰ ਦਿੱਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement