ਪੜਚੋਲ ਕਰੋ
Advertisement
ਜੰਮੂ-ਕਸ਼ਮੀਰ ਦੇ ਕੁਲਗਾਮ ਮੁਕਾਬਲੇ ’ਚ DSP ਸਣੇ ਦੋ ਜਵਾਨ ਸ਼ਹੀਦ, ਜੈਸ਼ ਦੇ ਤਿੰਨ ਅੱਤਵਾਦੀ ਖ਼ਤਮ
ਚੰਡੀਗੜ੍ਹ: ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਤੂਰੀਗਾਮ ਵਿੱਚ ਘੰਟਿਆਂ ਤਕ ਚੱਲਿਆ ਮੁਕਾਬਲਾ ਖ਼ਤਮ ਹੋ ਗਿਆ ਹੈ। ਇਸ ਵਿੱਚ ਜੰਮੂ ਕਸ਼ਮੀਰ ਦੇ ਡੀਐਮਪੀ ਸਮੇਤ ਦੋ ਜਵਾਨ ਸ਼ਹੀਦ ਹੋ ਗਏ ਹਨ। ਜਵਾਨਾਂ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਦਾ ਵੀ ਖ਼ਾਤਮਾ ਕਰ ਦਿੱਤਾ ਹੈ।
ਸ਼ਹੀਦ ਡੀਐਸਪੀ ਦਾ ਨਾਂ ਅਮਨ ਠਾਕੁਰ ਹੈ। ਉਨ੍ਹਾਂ ਨੂੰ ਸਿਰ ਵਿੱਚ ਗੋਲ਼ੀ ਲੱਗੀ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਮੁਕਾਬਲੇ ਵਿੱਚ ਫੌਜ ਦੇ ਇੱਕ ਹੌਲਦਾਰ ਵੀ ਸ਼ਹੀਦ ਹੋ ਗਏ ਹਨ। ਇਸ ਤੋਂ ਇਲਾਵਾ ਮੇਜਰ ਸਮੇਤ ਦੋ ਜਵਾਨ ਜ਼ਖ਼ਮੀ ਹਨ।
ਦੱਸ ਦੇਈਏ ਕਿ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਪਿੱਛੋਂ ਫੌਜ ਅੱਤਵਾਦੀਆਂ ਖਿਲਾਫ ਵੱਡੇ ਪੱਧਰ ’ਤੇ ਆਪਰੇਸ਼ਨ ਚਲਾ ਰਹੀ ਹੈ। 18 ਫਰਵਰੀ ਨੂੰ ਫੌਜ ਨੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਦਾ ਖ਼ਾਤਮਾ ਕੀਤਾ ਸੀ ਜਿਨ੍ਹਾਂ ਵਿੱਚ ਪੁਲਵਾਮਾ ਹਮਲੇ ਦੇ ਸਾਜ਼ਿਸ਼ਘਾੜੇ ਵੀ ਸ਼ਾਮਲ ਸਨ। ਉਨ੍ਹਾਂ ਦੀ ਪਛਾਣ ਕਾਮਰਾਨ ਤੇ ਅਬਦੁਲ ਰਸ਼ੀਦ ਉਰਫ ਗਾਜੀ ਵਜੋਂ ਹੋਈ ਸੀ।#UPDATE: Two Army personnel including a Major injured in an encounter between security forces and terrorists in Tarigam, Kulgam. #JammuAndKashmir https://t.co/CIDtAWoWr2
— ANI (@ANI) February 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement