ਸ਼੍ਰੀਨਗਰ: ਤਿੰਨ ਦਿਨਾਂ ਵਿੱਚ ਸੁਰੱਖਿਆ ਫੋਰਸਾਂ 'ਤੇ ਤੀਜਾ ਵੱਡਾ ਹਮਲਾ ਹੋਇਆ ਹੈ। ਕੱਲ੍ਹ ਸ਼੍ਰੀਨਗਰ ਵਿੱਚ ਸੀਆਰਪੀਐਫ ਦੇ ਕੈਂਪ 'ਤੇ ਹਮਲਾ ਹੋਇਆ। ਸ਼ਨੀਵਾਰ ਨੂੰ ਜੰਮੂ ਦੇ ਸੁੰਜਵਾਂ ਆਰਮੀ ਕੈਂਪ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ।
ਹੁਣ ਸ਼੍ਰੀਨਗਰ ਵਿੱਚੇ ਪਿਛਲੇ 32 ਘੰਟਿਆਂ ਤੋਂ ਐਨਕਾਉਂਟਰ ਜਾਰੀ ਹੈ। ਸੀਆਰਪੀਐਫ ਕੈਂਪ 'ਤੇ ਹੋਏ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ ਨਾਲ ਦੀ ਬਿਲਡਿੰਗ ਵਿੱਚ ਲੁਕੇ ਹਨ। ਕੱਲ੍ਹ ਤੋਂ ਐਨਕਾਉਂਟਰ ਚੱਲ ਰਿਹਾ ਹੈ। ਇਸ ਦੌਰਾਨ ਬਿਹਾਰ ਦੇ ਆਰਾ ਦੇ ਰਹਿਣ ਵਾਲੇ ਸੀਆਰਪੀਐਫ ਕਾਂਸਟੇਬਲ ਮੁਜ਼ਾਹਿਦ ਖਾਨ ਸ਼ਹੀਦ ਹੋ ਗਏ ਹਨ।
https://twitter.com/ANI/status/963092137104551936
ਅੱਤਵਾਦੀ ਸੀਆਰਪੀਐਫ ਦੀ ਸ਼੍ਰੀਨਗਰ ਦੇ ਕਰਨ ਨਗਰ ਵਿੱਚ 23ਵੀਂ ਬਟਾਲੀਅਨ ਦੇ ਹੈਟਕੁਆਰਟਰ 'ਤੇ ਹਮਲੇ ਦੀ ਫਿਰਾਕ ਵਿੱਚ ਸਨ। ਸਵੇਰੇ 4.30 ਵਜੇ ਦੇ ਕਰੀਬ ਬਟਾਲੀਅਨ ਦੇ ਗੇਟ 'ਤੇ ਸੰਤਰੀ ਨੇ ਦੋਹਾਂ ਅੱਤਵਾਦੀਆਂ ਨੂੰ ਵੇਖਿਆ। ਦੋਵੇਂ ਭੱਜ ਕੇ ਇੱਕ ਬਿਲਡਿੰਗ ਵਿੱਚ ਵੜ ਗਏ। ਅੱਤਵਾਦੀ ਜਿਸ ਬਿਲਡਿੰਗ ਵਿੱਚ ਲੁਕੇ ਹਨ, ਉਹ ਹਸਪਤਾਲ ਦੇ ਕੋਲ ਹੈ।
ਰੱਖਿਆ ਮੰਤਰੀ ਨਿਰਮਲਾ ਸੀਤਾਰਾਨ ਜੰਮੂ ਦੇ ਸੁੰਜਵਾਂ ਕੈਂਪ ਵਿੱਚ ਗਏ ਸਨ। ਉਨ੍ਹਾਂ ਕਿਹਾ ਸੀ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਪਾਕਿਸਤਾਨ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।