ਪੜਚੋਲ ਕਰੋ
(Source: ECI/ABP News)
ਧਾਰਾ 370 ਦੇ ਹਮਾਇਤੀਆਂ ਬਾਰੇ ਇਹ ਕੀ ਬੋਲ ਗਏ ਰਾਜਪਾਲ ?
ਮਲਿਕ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਉਸ ਦਿਨ ਸੰਸਦ ਵਿੱਚ ਬੋਲਣਾ ਚਾਹੀਦਾ ਸੀ, ਜਦ ਉਨ੍ਹਾਂ ਦਾ ਨੇਤਾ (ਅਧੀਰ ਰੰਜਨ ਚੌਧਰੀ) ਕਸ਼ਮੀਰ ਦੇ ਸਵਾਲ ਨੂੰ ਯੂਐਨ ਨਾਲ ਜੋੜ ਰਿਹਾ ਸੀ। ਜੇਕਰ ਉਹ ਲੀਡਰ ਸੀ ਤਾਂ ਉਸ ਨੂੰ ਝਿੜਕਦੇ, ਬਿਠਾਉਂਦੇ ਤੇ ਕਹਿੰਦੇ ਕਿ ਕਸ਼ਮੀਰ 'ਤੇ ਸਾਡਾ ਇਹ ਸਟੈਂਡ ਹੈ। ਅੱਜ ਤਕ ਉਨ੍ਹਾਂ ਕਸ਼ਮੀਰ 'ਤੇ ਆਪਣਾ ਸਟੈਂਡ ਸਾਫ ਹੀ ਨਹੀਂ ਕੀਤਾ।

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਬੁੱਧਵਾਰ ਨੂੰ ਸੂਬੇ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਪਰ, ਇਸੇ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਬਾਰੇ ਦਿੱਤਾ ਉਨ੍ਹਾਂ ਦਾ ਬਿਆਨ ਸੁਰਖੀਆਂ ਵਿੱਚ ਹੈ। ਮਲਿਕ ਨੇ ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਪਵੇਗੀ, ਉਹ ਬੱਸ ਇੰਨਾ ਕਹਿ ਦੇਣ ਕਿ ਉਹ 370 ਦੇ ਹਮਾਇਤੀ ਹਨ ਤਾਂ ਲੋਕ ਉਨ੍ਹਾਂ ਨੂੰ ਜੁੱਤੀਆਂ ਮਾਰਨਗੇ।
ਮਲਿਕ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਉਸ ਦਿਨ ਸੰਸਦ ਵਿੱਚ ਬੋਲਣਾ ਚਾਹੀਦਾ ਸੀ, ਜਦ ਉਨ੍ਹਾਂ ਦਾ ਨੇਤਾ (ਅਧੀਰ ਰੰਜਨ ਚੌਧਰੀ) ਕਸ਼ਮੀਰ ਦੇ ਸਵਾਲ ਨੂੰ ਯੂਐਨ ਨਾਲ ਜੋੜ ਰਿਹਾ ਸੀ। ਜੇਕਰ ਉਹ ਲੀਡਰ ਸੀ ਤਾਂ ਉਸ ਨੂੰ ਝਿੜਕਦੇ, ਬਿਠਾਉਂਦੇ ਤੇ ਕਹਿੰਦੇ ਕਿ ਕਸ਼ਮੀਰ 'ਤੇ ਸਾਡਾ ਇਹ ਸਟੈਂਡ ਹੈ। ਅੱਜ ਤਕ ਉਨ੍ਹਾਂ ਕਸ਼ਮੀਰ 'ਤੇ ਆਪਣਾ ਸਟੈਂਡ ਸਾਫ ਹੀ ਨਹੀਂ ਕੀਤਾ।
ਰਾਜਪਾਲ ਨੇ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਹ ਕੁਝ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਉਹ ਉੱਚੇ ਘਰਾਣੇ ਦਾ ਮੁੰਡਾ ਹੈ। ਉਹ ਪਾਲੀਟੀਕਲ ਜੁਵੇਨਾਈਲ (ਸਿਆਸਤ 'ਚ ਅੱਲ੍ਹੜ ਉਮਰ ਦਾ ਅਨਾੜੀ) ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸੇ ਦਾ ਨਤੀਜਾ ਹੈ ਕਿ ਯੂਐਨ ਵਿੱਚ ਪਾਕਿਸਤਾਨ ਦੀ ਚਿੱਠੀ ਵਿੱਚ ਉਸ ਦੇ ਬਿਆਨ ਦਾ ਜ਼ਿਕਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪਟਿਆਲਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ