ਪੁਲਵਾਮਾ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਅੱਦਵਾਦੀਆਂ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਸ਼ੋਪੀਆਂ ਦੇ ਵੇਹਲੀ ਕਚਡੋਗਰਾ ਇਲਾਕੇ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਜਾਵੇਦ ਅਹਿਮਦ ਡਾਰ ਜਦ ਆਪਣੇ ਘਰ ਦੇ ਕੋਲ ਮੈਡੀਕਲ ਦੀ ਦੁਕਾਨ ’ਤੇ ਸੀ ਤਾਂ ਅੱਤਵਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ।



ਅਧਿਕਾਰੀਆਂ ਮੁਤਾਬਕ ਕੁਝ ਬੰਦੂਕਧਾਰੀ ਹਮਲਾਵਰ ਜਾਵੇਦ ਅਹਿਮਦ ਡਾਰ ਦੇ ਘਰ ਦਾਖ਼ਲ ਹੋ ਗਏ ਸੀ। ਜਦ ਉਹ ਘਰ ਵਿੱਚ ਨਹੀਂ ਮਿਲਿਆ ਤਾਂ ਅੱਤਵਾਦੀ ਉਸ ਨੂੰ ਦੁਕਾਨ ਤੋਂ ਅਗਵਾ ਕਰ ਕੇ ਲੈ ਗਏ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ।

[embed]https://twitter.com/ANI/status/1015037989754474496[/embed]

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਸ਼ੋਪੀਆਂ ਇਲਾਕੇ ਵਿੱਚ ਹੀ ਅੱਤਵਾਦੀਆਂ ਨੇ ਫੌਜ ਦੇ ਰਾਈਫਲ ਔਰੰਗਜ਼ੇਬ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਉਸ ਦੀ ਲਾਸ਼ ਪੁਲਵਾਮਾ ਦੇ ਪਿੰਡ ਗੁੱਸੂ ਵਿੱਚੋਂ ਬਰਾਮਦ ਹੋਇਆ ਸੀ। ਉਸ ਨੂੰ ਅੱਤਵਾਦੀਆਂ ਨੇ ਉਦੋਂ ਅਗਵਾ ਕੀਤਾ ਸੀ ਜਦੋਂ ਉਹ ਈਦ ਦਾ ਤਿਉਹਾਰ ਮਨਾਉਣ ਲਈ ਰਾਜੌਰੀ ਵਿੱਚ ਆਪਣੇ ਘਰ ਜਾ ਰਿਹਾ ਸੀ।