ਜੰਮੂ-ਕਸ਼ਮੀਰ 'ਚ ਬੱਸ ਅੱਡੇ ਨੇੜੇ ਗ੍ਰੇਨੇਡ ਹਮਲਾ, 15 ਤੋਂ ਵੱਧ ਜ਼ਖ਼ਮੀ
ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਸੋਪੋਰ ਇਲਾਕੇ ਵਿੱਚ ਸੋਮਵਾਰ ਨੂੰ ਬੱਸ ਅੱਡੇ ਉੱਤੇ ਗ੍ਰੇਨੇਡ ਹਮਲਾ ਕੀਤਾ ਗਿਆ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਸ ਗ੍ਰਨੇਡ ਹਮਲੇ ਵਿੱਚ ਮਹਿਲਾਵਾਂ ਸਣੇ ਛੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਸੋਪੋਰ ਇਲਾਕੇ ਵਿੱਚ ਸੋਮਵਾਰ ਨੂੰ ਬੱਸ ਅੱਡੇ ਉੱਤੇ ਗ੍ਰੇਨੇਡ ਹਮਲਾ ਕੀਤਾ ਗਿਆ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਸ ਗ੍ਰਨੇਡ ਹਮਲੇ ਵਿੱਚ ਮਹਿਲਾਵਾਂ ਸਣੇ ਛ15 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
#UPDATE Kashmir Zone Police: Terrorists lobbed a grenade on civilians at bus stand in Sopore. Six civilians sustained injuries. Information is preliminary in nature. https://t.co/XMFrLYJVsE
— ANI (@ANI) October 28, 2019
ਇਸ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਘਟਨਾ 'ਤੇ ਕਸ਼ਮੀਰ ਪੁਲਿਸ ਜ਼ੋਨ ਦੇ ਅਧਿਕਾਰੀ ਨੇ ਕਿਹਾ ਕਿ ਸੋਪੋਰ 'ਚ ਅੱਤਵਾਦੀਆਂ ਨੇ ਆਮ ਲੋਕਾਂ 'ਤੇ ਗ੍ਰੇਨੇਡ ਹਮਲਾ ਕੀਤਾ। ਇਸ ਹਮਲੇ ਵਿੱਚ ਛੇ ਲੋਕ ਜ਼ਖਮੀ ਹੋਏ ਹਨ। ਫਿਲਹਾਲ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ।
ਯਾਦ ਰਹੇ ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਸ੍ਰੀਨਗਰ ਦੇ ਕਰਨ ਨਗਰ ਇਲਾਕੇ ਵਿੱਚ ਸੀਆਰਪੀਐਫ ਦੀ ਟੀਮ 'ਤੇ ਗ੍ਰੇਨੇਡ ਸੁੱਟਿਆ ਸੀ। ਇਸ ਹਮਲੇ ਵਿੱਚ ਛੇ ਜਵਾਨ ਜ਼ਖਮੀ ਹੋ ਗਏ ਸੀ। ਪੁਲਿਸ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 144 ਵੀਂ ਬਟਾਲੀਅਨ ਦੀ ਇਕ ਟੀਮ ਇਕ ਸ਼ਹਿਰ ਦੇ ਵਿਅਸਤ ਕਾਕਾਸਰਾਏ ਇਲਾਕੇ ਵਿੱਚ ਚੈੱਕ ਪੋਸਟ ‘ਤੇ ਤਾਇਨਾਤ ਸੀ।