ਪੜਚੋਲ ਕਰੋ
Advertisement
ਪਾਕਿਸਤਾਨ ਵੱਲੋਂ ਫਿਰ ਗੋਲ਼ੀਬੰਦੀ ਦੀ ਉਲੰਘਣਾ, ਜੰਮੂ-ਕਸ਼ਮੀਰ ’ਚ ਗ੍ਰਨੇਡ ਧਮਾਕਾ, ਇੱਕ ਜਵਾਨ ਸ਼ਹੀਦ ਦੋ ਜ਼ਖ਼ਮੀ
ਸ੍ਰੀਨਗਰ: ਜੰਮੂ-ਕਸ਼ਮੀਰ ’ਚ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਅਤੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਵਿੱਚ ਅੱਤਵਾਦੀਆਂ ਵੱਲੋਂ ਗ੍ਰਨੇਡ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਸੁੰਦਰਬਨੀ ਸੈਕਟਰ ਵਿੱਚ ਸੀਜ਼ਫਾਇਰ ਦੀ ਘਟਨਾ ਦੌਰਾਨ 24 ਸਾਲਾ ਰਾਈਫਲਮੈਨ ਯਸ਼ ਪੌਲ ਸ਼ਹੀਦ ਹੋ ਗਏ।
ਬਾਰਾਮੂਲਾ ਦੇ ਸੋਪੋਰ ਵਿੱਚ ਗ੍ਰਨੇਡ ਧਮਾਕੇ ਵਿੱਚ ਘਟਨਾ ਵਿੱਚ ਇੱਕ ਅੱਤਵਾਦੀ ਸਮੇਤ ਦੋ ਪੁਲਿਸ ਜਵਾਲ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਜ਼ਿਲ੍ਹੇ ਵਿੱਚ ਸੋਪੋਰ ਦੇ ਮੁੱਖ ਚੌਕ ’ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਇੱਕ ਗ੍ਰਨੇਡ ਸੁੱਟਿਆ। ਅਧਿਕਾਰੀ ਮੁਤਾਬਕ ਧਮਾਰੇ ਵਿੱਚ ਡਾਂਗੀਵਾਚਾ ਥਾਣੇ ਦੇ ਇੰਚਾਰਜ ਸਮੇਤ ਦੋ ਪੁਲਿਸ ਮੁਲਾਜ਼ਮ ਮੁੱਖ ਤੌਰ ’ਤੇ ਜ਼ਖ਼ਮੀ ਹੋਏ ਹਨ। ਇਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਸੁਰੱਖਿਆ ਬਲਾਂ ਨੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਲਾਕੇ ਵਿੱਚ ਮੋਬਾਈਲ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਇਸ ਨਾਲ ਹੀ ਬਾਰਾਮੂਲਾ ਤੇ ਬਾਂਦੀਪੁਰਾ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਬਾਂਦੀਪੁਰਾ ਦੇ ਮੀਰਮੁਹੱਲਾ ਹਾਜਿਮ ਵਿੱਚ ਇੱਕ ਤੋਂ ਦੋ ਅੱਤਵਾਦੀਆਂ ਨੂੰ ਘੇਰ ਲਿਆ ਹੈ।J&K: Army rifleman 24 year old Yash Paul lost his life in ceasefire violation by Pakistan in Sunderbani sector earlier today pic.twitter.com/7kY8FBrhCU
— ANI (@ANI) March 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement