Terrorists Arrested in Jammu Kashmir : ਜੰਮੂ-ਕਸ਼ਮੀਰ ਦੇ ਸ਼੍ਰੀਨਗਰ (India Army) ਦੇ ਬਾਹਰੀ ਇਲਾਕੇ ਸ਼ਾਲਟੇਂਗ 'ਚ ਭਾਰਤੀ ਫੌਜ (India Army) ਦੀ ਸ਼ਾਖਾ 2 ਰਾਸ਼ਟਰੀ ਰਾਈਫਲਜ਼  (2RR)  ਅਤੇ ਪੁਲਿਸ (Srinagar Police) ਨੇ ਤਿੰਨ ਕਥਿਤ ਹਾਈਬ੍ਰਿਡ ਅੱਤਵਾਦੀਆਂ (Hybrid Terrorists) ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ।



ਕਸ਼ਮੀਰ ਜ਼ੋਨ ਪੁਲਿਸ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ, "ਫੌਜ (2 ਆਰਆਰ) ਅਤੇ ਸ਼੍ਰੀਨਗਰ ਪੁਲਿਸ ਨੇ ਸ਼੍ਰੀਨਗਰ ਦੇ ਬਾਹਰਵਾਰ ਤਿੰਨ ਹਾਈਬ੍ਰਿਡ ਅੱਤਵਾਦੀਆਂ ਨੂੰ ਤਿੰਨ ਏਕੇ ਰਾਈਫਲਾਂ, ਦੋ ਪਿਸਤੌਲਾਂ, ਨੌਂ ਮੈਗਜ਼ੀਨਾਂ ਅਤੇ 200 ਕਾਰਤੂਸਾਂ ਦੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ। ਜਾਂਚ ਜਾਰੀ ਹੈ।




ਲਸ਼ਕਰ ਦਾ ਸਾਬਕਾ ਸਾਥੀ ਮਾਰਿਆ ਗਿਆ


ਇਸ ਤੋਂ ਪਹਿਲਾਂ ਐਤਵਾਰ (20 ਨਵੰਬਰ) ਨੂੰ ਹੀ ਅਨੰਤਨਾਗ ਦੇ ਬਿਜਬੇਹਾੜਾ ਵਿੱਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਲਸ਼ਕਰ-ਏ-ਤੋਇਬਾ ਦਾ ਸਾਬਕਾ ਸਹਿਯੋਗੀ ਸੱਜਾਦ ਤਾਂਤਰੇ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਉਸਨੂੰ ਨੂੰ ਹਾਲ ਹੀ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪਬਲਿਕ ਸੇਫਟੀ ਐਕਟ (ਪੀ.ਐੱਸ.ਏ.) ਦੀ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ। ਪੁਲਸ ਮੁਤਾਬਕ ਅੱਤਵਾਦੀਆਂ ਦੇ ਟਿਕਾਣਿਆਂ ਦੀ ਪਛਾਣ ਕਰਨ ਲਈ ਬਿਜਬੇਹਾਰਾ ਦੇ ਚੇਕ ਡਡੂ ਇਲਾਕੇ 'ਚ ਤਲਾਸ਼ੀ ਮੁਹਿੰਮ ਲਈ  ਸੱਜਾਦ ਤਾਂਤਰੇ ਨੂੰ ਨਾਲ ਲਿਆ ਗਿਆ ਸੀ। ਤਲਾਸ਼ੀ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲੀ ਸੱਜਾਦ ਤਾਂਤਰੇ ਨੂੰ ਲੱਗੀ ਅਤੇ ਉਸ ਦੀ ਮੌਤ ਹੋ ਗਈ।


ਸੱਜਾਦ ਤਾਂਤਰੇ 'ਤੇ ਦੋ ਮਜ਼ਦੂਰਾਂ 'ਤੇ ਹਮਲਾ ਕਰਨ ਦਾ ਸੀ ਦੋਸ਼ 

ਇੱਕ ਹੋਰ ਟਵੀਟ ਵਿੱਚ ਕਸ਼ਮੀਰ ਜ਼ੋਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਲਸ਼ਕਰ-ਏ-ਤੋਇਬਾ ਦੇ ਸਾਬਕਾ ਸਹਿਯੋਗੀ ਅਤੇ ਹਾਈਬ੍ਰਿਡ ਅੱਤਵਾਦੀ ਸੱਜਾਦ ਤਾਂਤਰੇ, ਜਿਸ ਨੂੰ ਪਬਲਿਕ ਸੇਫਟੀ ਐਕਟ (ਪੀ.ਐੱਸ.ਏ.) ਤੋਂ ਰਿਹਾਅ ਕੀਤਾ ਗਿਆ ਸੀ, ਨੇ ਜਾਂਚ ਦੌਰਾਨ ਖੁਲਾਸਾ ਕੀਤਾ ਸੀ ਕਿ ਉਸਨੇ ਅਨੰਤਨਾਗ ਵਿੱਚ 13 ਨਵੰਬਰ ਨੂੰ ਦੋ ਮਜ਼ਦੂਰਾਂ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਛੋਟਾ ਪ੍ਰਸਾਦ ਦੀ 18 ਨਵੰਬਰ ਨੂੰ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਪੁਲਸ ਨੇ ਦੱਸਿਆ ਕਿ ਅੱਤਵਾਦੀ ਦੇ ਕਹਿਣ 'ਤੇ ਘਟਨਾ 'ਚ ਵਰਤੀ ਗਈ ਪਿਸਤੌਲ ਅਤੇ ਗੱਡੀ ਬਰਾਮਦ ਕਰ ਲਈ ਗਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਲਈ ਪੂਰੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।

 ਪਿਛਲੇ ਮਹੀਨੇ ਬਾਂਦੀਪੋਰਾ ਤੋਂ ਫੜੇ ਗਏ ਸਨ ਇਹ ਦੋਵੇਂ ਸ਼ੱਕੀ 

ਪਿਛਲੇ ਮਹੀਨੇ (9 ਅਕਤੂਬਰ ਨੂੰ) ਜੰਮੂ-ਕਸ਼ਮੀਰ ਪੁਲਿਸ ਨੇ ਜਨਤਕ ਸੁਰੱਖਿਆ ਕਾਨੂੰਨ ਦੇ ਤਹਿਤ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਤੋਂ ਲਸ਼ਕਰ ਦੇ ਦੋ ਕਥਿਤ ਅੱਤਵਾਦੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਹਿਰਾਸਤ ਵਿਚ ਲਏ ਗਏ ਸ਼ੱਕੀਆਂ ਦੀ ਪਛਾਣ ਸਦਰਕੂਟ ਬਾਲਾ ਨਿਵਾਸੀ ,ਇਸ਼ਫਾਕ ਮਜੀਦ ਡਾਰ ਉਰਫ ਸਲਾਹੂਦੀਨ ਅਤੇ ਗੁੰਡਪੋਰਾ ਰਾਮਪੋਰਾ ਨਿਵਾਸੀ ਵਸੀਮ ਅਹਿਮਦ ਮਲਿਕ ਉਰਫ ਓਸਾਮਾ ਵਜੋਂ ਹੋਈ ਸੀ।

ਅਧਿਕਾਰੀਆਂ ਨੇ ਦੱਸਿਆ ਸੀ ਕਿ ਇਸ਼ਫਾਕ ਮਜੀਦ ਡਾਰ ਕਥਿਤ ਤੌਰ 'ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਆਕਾਵਾਂ ਦੇ ਇਸ਼ਾਰੇ 'ਤੇ ਲਸ਼ਕਰ ਲਈ ਨੌਜਵਾਨਾਂ ਦੀ ਭਰਤੀ ਕਰਵਾਉਣ 'ਚ ਸ਼ਾਮਲ ਸੀ।